DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਕੀ ਇੰਡੀਆ ਲੀਗ ਅੱਜ ਤੋਂ

ਹਾਕੀ ਇੰਡੀਆ ਲੀਗ (ਐੱਚ ਆਈ ਐੱਲ) ਦੇ ਪੁਰਸ਼ ਵਰਗ ਦੇ ਉਦਘਾਟਨੀ ਮੈਚ ਵਿੱਚ ਸ਼ਨਿਚਰਵਾਰ ਨੂੰ ਇੱਥੇ ਤਾਮਿਲਨਾਡੂ ਡਰੈਗਨਜ਼ ਦੀ ਟੀਮ ਹੈਦਰਾਬਾਦ ਤੂਫ਼ਾਨਜ਼ ਨਾਲ ਭਿੜੇਗੀ। ਮੁੜ ਸ਼ੁਰੂ ਹੋਏ ਐੱਚ ਆਈ ਐੱਲ ਦਾ ਇਹ ਦੂਜਾ ਐਡੀਸ਼ਨ ਕਈ ਸ਼ਹਿਰਾਂ ਵਿੱਚ ਖੇਡਿਆ ਜਾਵੇਗਾ। ਇਸ...

  • fb
  • twitter
  • whatsapp
  • whatsapp
Advertisement

ਹਾਕੀ ਇੰਡੀਆ ਲੀਗ (ਐੱਚ ਆਈ ਐੱਲ) ਦੇ ਪੁਰਸ਼ ਵਰਗ ਦੇ ਉਦਘਾਟਨੀ ਮੈਚ ਵਿੱਚ ਸ਼ਨਿਚਰਵਾਰ ਨੂੰ ਇੱਥੇ ਤਾਮਿਲਨਾਡੂ ਡਰੈਗਨਜ਼ ਦੀ ਟੀਮ ਹੈਦਰਾਬਾਦ ਤੂਫ਼ਾਨਜ਼ ਨਾਲ ਭਿੜੇਗੀ। ਮੁੜ ਸ਼ੁਰੂ ਹੋਏ ਐੱਚ ਆਈ ਐੱਲ ਦਾ ਇਹ ਦੂਜਾ ਐਡੀਸ਼ਨ ਕਈ ਸ਼ਹਿਰਾਂ ਵਿੱਚ ਖੇਡਿਆ ਜਾਵੇਗਾ। ਇਸ ਦੀ ਸ਼ੁਰੂਆਤ ਚੇਨੱਈ ਤੋਂ ਹੋਵੇਗੀ, ਜਿਸ ਮਗਰੋਂ ਇਹ ਰਾਂਚੀ ਜਾਵੇਗੀ ਅਤੇ ਅੰਤ ਵਿੱਚ ਭੁਬਨੇਸ਼ਵਰ ਵਿੱਚ 26 ਜਨਵਰੀ ਨੂੰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਤੂਫ਼ਾਨਜ਼ ਦੀ ਟੀਮ ਪਿਛਲੇ ਐਡੀਸ਼ਨ ਵਿੱਚ ਉਪ ਜੇਤੂ ਰਹੀ ਸੀ, ਜਿੱਥੇ ਉਹ ਸ਼ਰਾਚੀ ਬੰਗਾਲ ਟਾਈਗਰਜ਼ ਤੋਂ ਮਾਮੂਲੀ ਫ਼ਰਕ ਨਾਲ ਹਾਰ ਗਈ ਸੀ। ਜਿੱਥੇ ਤੂਫ਼ਾਨਜ਼ ਇਸ ਵਾਰ ਆਪਣੀ ਕਿਸਮਤ ਬਦਲਣ ਦੀ ਕੋਸ਼ਿਸ਼ ਕਰੇਗੀ, ਉੱਥੇ ਹੀ ਤਾਮਿਲਨਾਡੂ ਡਰੈਗਨਜ਼ ਪਿਛਲੇ ਸੀਜ਼ਨ ਵਿੱਚ ਤੀਜੇ ਸਥਾਨ ਤੋਂ ਖੁੰਝਣ ਮਗਰੋਂ ਇਸ ਵਾਰ ਸ਼ਾਨਦਾਰ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉਤਰੇਗੀ। ਇਸ ਸੀਜ਼ਨ ਵਿੱਚ ਸਿੰਗਲ ਰਾਊਂਡ-ਰੌਬਿਨ ਪੜਾਅ ਹੋਵੇਗਾ, ਜਿਸ ਵਿੱਚ ਚੋਟੀ ਦੀਆਂ ਚਾਰ ਟੀਮਾਂ ਨਾਕਆਊਟ ਗੇੜ ਵਿੱਚ ਪਹੁੰਚਣਗੀਆਂ।

Advertisement
Advertisement
×