DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Hockey: India ਜੂਨੀਅਰ ਏਸ਼ੀਆ ਕੱਪ ਦੇ Semi Final ’ਚ

ਪੂਲ ਮੈਚਾਂ ਦੇ ਆਖ਼ਰੀ ਮੁਕਾਬਲੇ ’ਚ ਚੀਨੀ ਤੈਪੲੀ ਨੂੰ 15-0 ਨਾਲ ਹਰਾਇਆ

  • fb
  • twitter
  • whatsapp
  • whatsapp
featured-img featured-img
ਮੋਕੀ ’ਚ ਭਾਰਤ ਅਤੇ ਚੀਨੀ ਤੈਪਈ ਵਿਚਕਾਰ ਹਾਕੀ ਮੈਚ ਦੀ ਝਲਕ।
Advertisement

ਪਿਛਲੇ ਚੈਂਪੀਅਨ ਭਾਰਤ ਨੇ ਅੱਜ ਇੱਥੇ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪੁਰਸ਼ ਵਰਗ ਦੇ ਸੈਮੀ ਫਾਈਨਲ ਵਿੱਚ ਦਾਖ਼ਲ ਹੋਣ ਲਈ ਆਪਣੇ ਪੂਲ ਮੈਚਾਂ ਦੇ ਆਖ਼ਰੀ ਮੁਕਾਬਲੇ ਵਿੱਚ ਚੀਨੀ ਤੈਪਈ ਨੂੰ 15-0 ਨਾਲ ਕਰਾਰੀ ਹਾਰ ਦਿੱਤੀ। ਇਸ ਦੌਰਾਨ ਕਪਤਾਨ ਅਨਮੋਲ ਇੱਕਾ ਨੇ ਛੇ ਗੋਲ ਕੀਤੇ।

ਅਨਮੋਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਦੀ ਅਗਵਾਈ ਕੀਤੀ, ਜਿਸ ਵਿੱਚ ਉਸ ਦੇ ਸਾਰੇ ਗੋਲ ਪੈਨਲਟੀ ਕਾਰਨਰਾਂ ਰਾਹੀਂ ਆਏ। ਪਹਿਲੇ ਕੁਆਰਟਰ ਵਿੱਚ ਕੋਈ ਗੋਲ ਨਾ ਹੋਣ ਤੋਂ ਬਾਅਦ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਬਾਕੀ 45 ਮਿੰਟਾਂ ਵਿੱਚ ਵਿਰੋਧੀ ਟੀਮ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ। ਪੰਜ ਵਾਰ ਦੀ ਚੈਂਪੀਅਨ ਟੀਮ ਨੇ ਤਿੰਨ ਜਿੱਤਾਂ ਅਤੇ ਇੱਕ ਡਰਾਅ ਨਾਲ 10 ਅੰਕ ਹਾਸਲ ਕਰ ਕੇ ਪੂਲ ‘ਏ’ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਦੱਖਣੀ ਕੋਰੀਆ ਨੇ ਜਪਾਨ ਨੂੰ 3-2 ਨਾਲ ਹਰਾ ਕੇ ਨੌਂ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਅਤੇ ਪੂਲ ਵਿੱਚੋਂ ਸੈਮੀ ਫਾਈਨਲ ਲਈ ਦੂਜਾ ਸਥਾਨ ਪੱਕਾ ਕੀਤਾ। ਜਪਾਨ, ਇੰਡੋਨੇਸ਼ੀਆ ਅਤੇ ਚੀਨੀ ਤੈਪਈ ਖ਼ਿਤਾਬੀ ਦੌੜ ਤੋਂ ਬਾਹਰ ਹੋ ਗਏ ਹਨ ਅਤੇ ਹੁਣ ਵਰਗੀਕਰਨ ਮੈਚਾਂ ਵਿੱਚ ਹਿੱਸਾ ਲੈਣਗੇ।

Advertisement

ਆਰੀਅਨ ਜ਼ੈੱਸ ਨੇ 17ਵੇਂ ਮਿੰਟ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ, ਜਦੋਂ ਕਿ ਪ੍ਰਭਦੀਪ ਸਿੰਘ ਨੇ ਇੱਕ ਮਿੰਟ ਬਾਅਦ ਹੀ ਲੀਡ ਦੁੱਗਣੀ ਕਰ ਦਿੱਤੀ। ਗੁਰਸੇਵਕ ਸਿੰਘ ਨੇ 22ਵੇਂ ਮਿੰਟ ਵਿੱਚ ਸਕੋਰ 3-0 ਕਰ ਦਿੱਤਾ। ਅਨਮੋਲ ਨੇ 25ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸ਼ਾਮ ਦਾ ਆਪਣਾ ਪਹਿਲਾ ਗੋਲ ਦਰਜ ਕੀਤਾ। ਅਰਜੁਨ ਸੰਤੋਸ਼ ਹਰਗੁਡੇ ਨੇ 28ਵੇਂ ਮਿੰਟ ਵਿੱਚ ਇੱਕ ਹੋਰ ਗੋਲ ਜੋੜਿਆ। ਉਪਰੰਤ ਅਜੀਤ ਯਾਦਵ, ਅਨਮੋਲ, ਹਰਪਾਲ ਅਤੇ ਆਰੀਅਨ ਜ਼ੈੱਸ ਨੇ ਆਪਣੇ ਨਾਮ ਦੋ-ਦੋ ਗੋਲ ਕਰ ਕੇ ਮੈਚ ਸਮਾਪਤ ਕੀਤਾ।

Advertisement

Advertisement
×