Hockey India Controversy: ਹਾਕੀ ਫੈਡਰੇਸ਼ਨ ਦੀ ਅੰਦਰੂਨੀ ਖਿੱਚੋਤਾਣ ਥਾਣੇ ਪੁੱਜੀ
ਹਾਕੀ ਇੰਡੀਆ (ਐੱਚ ਆਈ) ਵਿਚਾਲੇ ਚੱਲ ਰਹੀ ਅੰਦਰੂਨੀ ਖਿੱਚੋਤਾਣ ਹੁਣ ਥਾਣੇ ਤੱਕ ਪੁੱਜ ਗਈ ਹੈ। ਹਾਕੀ ਇੰਡੀਆ ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਦਿਲੀਪ ਟਿਰਕੀ ਨੇ ਦਿੱਲੀ ਪੁਲੀਸ ਕੋਲ ਸੰਸਥਾ ਦੇ ਹੀ ਕੁੱਝ ਅਧਿਕਾਰੀਆਂ ਖ਼ਿਲਾਫ਼ ਚੋਰੀ, ਅਪਰਾਧਿਕ ਧੋਖਾਧੜੀ ਅਤੇ ਜ਼ਿੰਦਗੀ...
Advertisement
ਹਾਕੀ ਇੰਡੀਆ (ਐੱਚ ਆਈ) ਵਿਚਾਲੇ ਚੱਲ ਰਹੀ ਅੰਦਰੂਨੀ ਖਿੱਚੋਤਾਣ ਹੁਣ ਥਾਣੇ ਤੱਕ ਪੁੱਜ ਗਈ ਹੈ। ਹਾਕੀ ਇੰਡੀਆ ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਦਿਲੀਪ ਟਿਰਕੀ ਨੇ ਦਿੱਲੀ ਪੁਲੀਸ ਕੋਲ ਸੰਸਥਾ ਦੇ ਹੀ ਕੁੱਝ ਅਧਿਕਾਰੀਆਂ ਖ਼ਿਲਾਫ਼ ਚੋਰੀ, ਅਪਰਾਧਿਕ ਧੋਖਾਧੜੀ ਅਤੇ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ਾਂ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਅਨੁਸਾਰ 22 ਸਤੰਬਰ ਨੂੰ ਟਿਰਕੀ ਦਿੱਲੀ ਦੌਰੇ ’ਤੇ ਸਨ, ਜਿੱਥੇ ਐੱਚ ਆਈ ਵੱਲੋਂ ਉਨ੍ਹਾਂ ਨੂੰ ਸਰਕਾਰੀ ਗੱਡੀ ਦਿੱਤੀ ਗਈ ਸੀ। ਬਾਅਦ ਵਿੱਚ ਅਧਿਕਾਰੀਆਂ ਨੇ ਅਚਾਨਕ ਉਹ ਗੱਡੀ ਵਾਪਸ ਮੰਗਵਾ ਲਈ, ਜਿਸ ਵਿੱਚ ਟਿਰਕੀ ਦੀਆਂ ਜ਼ਰੂਰੀ ਦਵਾਈਆਂ ਅਤੇ ਨਿੱਜੀ ਸਾਮਾਨ ਪਿਆ ਸੀ। ਵਾਰ-ਵਾਰ ਕਹਿਣ ਦੇ ਬਾਵਜੂਦ ਅਧਿਕਾਰੀਆਂ ਨੇ ਸਾਮਾਨ ਵਾਪਸ ਨਹੀਂ ਕੀਤਾ। ਟਿਰਕੀ ਨੇ ਸ਼ਿਕਾਇਤ ਵਿੱਚ ਐੱਚ ਆਈ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਆਰ ਕੇ ਸ੍ਰੀਵਾਸਤਵ, ਵਿੱਤ ਮੈਨੇਜਰ ਸੁਬੋਧ ਕੁਮਾਰ ਅਤੇ ਡਾਇਰੈਕਟਰ ਭੂਸ਼ਣ ਕੁਮਾਰ ਸਮੇਤ ਡਰਾਈਵਰ ਦਾ ਨਾਮ ਲਿਖਵਾਇਆ ਹੈ।
Advertisement
Advertisement
×

