DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Hockey India Board Meeting: ਹਾਕੀ ਇੰਡੀਆ ਨੇ 18 ਨੂੰ ਬੋਰਡ ਦੀ ਮੀਟਿੰਗ ਸੱਦੀ

ਜਰਸੀ ਦੇ ਰੰਗ ਤੋਂ ਪੈਦਾ ਹੋਏ ਵਿਵਾਦ ’ਤੇ ਹੋ ਸਕਦੀ ਹੈ ਚਰਚਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਵਿਵਾਦਾਂ ਵਿੱਚ ਘਿਰੀ ਹਾਕੀ ਇੰਡੀਆ ਨੇ ਆਪਣੇ ਉੱਚ ਅਧਿਕਾਰੀਆਂ ਵਿਚਾਲੇ ਚੱਲ ਰਹੇ ਮੱਤਭੇਦ ਸੁਲਝਾਉਣ ਅਤੇ ਹਾਕੀ ਇੰਡੀਆ ਲੀਗ (ਐੱਚ ਆਈ ਐੱਲ) ਦੇ ਪੁਨਰਗਠਨ ਲਈ 18 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਕਾਰਜਕਾਰੀ ਬੋਰਡ ਦੀ ਹੰਗਾਮੀ ਮੀਟਿੰਗ ਸੱਦੀ ਹੈ। ਇਸ ਦੌਰਾਨ ਪੰਜਾਬ (ਜਲੰਧਰ ਤੇ ਮੁਹਾਲੀ) ਸਮੇਤ ਭੋਪਾਲ ਵਿੱਚ ਏਸ਼ਿਆਈ ਚੈਂਪੀਅਨਜ਼ ਟਰਾਫੀ ਕਰਵਾਉਣ ਬਾਰੇ ਵੀ ਫ਼ੈਸਲੇ ਲਏ ਜਾਣਗੇ। ਹਾਲ ਹੀ ਵਿੱਚ ਆਲਮੀ ਕੱਪ ਦੌਰਾਨ ਭਾਰਤੀ ਟੀਮ ਦੀ ਜਰਸੀ ਦਾ ਰੰਗ ਨੀਲੇ ਤੋਂ ਬਦਲ ਕੇ ਭਗਵਾ ਕਰਨ ਬਾਰੇ ਪ੍ਰਧਾਨ ਦਿਲੀਪ ਟਿਰਕੀ ਅਤੇ ਸਕੱਤਰ ਭੋਲਾ ਨਾਥ ਸਿੰਘ ਵਿਚਾਲੇ ਵਿਵਾਦ ਚੱਲ ਰਿਹਾ ਹੈ। ਟਿਰਕੀ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਉਨ੍ਹਾਂ ਦੀ ਜਾਣਕਾਰੀ ਅਤੇ ਬੋਰਡ ਦੀ ਸਹਿਮਤੀ ਤੋਂ ਬਿਨਾਂ ਲਿਆ ਗਿਆ ਹੈ। ਇਸ ਮਗਰੋਂ ਉਨ੍ਹਾਂ ਡਾਇਰੈਕਟਰ ਜਨਰਲ ਕਮਾਂਡਰ ਆਰ ਕੇ ਸ੍ਰੀਵਾਸਤਵ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਉਨ੍ਹਾਂ ਦੇ ਅਖ਼ਤਿਆਰ ਖੋਹ ਲਏ ਸਨ। ਮੀਟਿੰਗ ਵਿੱਚ ਇਸ ਮੁੱਦੇ ’ਤੇ ਵਿਚਾਰ-ਚਰਚਾ ਹੋਵੇਗੀ। ਮੀਟਿੰਗ ਦਾ ਮੁੱਖ ਏਜੰਡਾ ਹਾਕੀ ਇੰਡੀਆ ਲੀਗ ਦਾ ਭਵਿੱਖ ਤੈਅ ਕਰਨਾ ਹੋਵੇਗਾ। ਮੀਟਿੰਗ ਵਿੱਚ ਹਾਕੀ ਇੰਡੀਆ ਦੀਆਂ ਆਗਾਮੀ ਚੋਣਾਂ ਦੀਆਂ ਤਰੀਕਾਂ ਤੈਅ ਕਰਨ, ਚੋਣ ਅਧਿਕਾਰੀ ਦੀ ਨਿਯੁਕਤੀ ਅਤੇ ਵਿੱਤੀ ਲੇਖੇ-ਜੋਖੇ ਬਾਰੇ ਵੀ ਫ਼ੈਸਲੇ ਕੀਤੇ ਜਾਣਗੇ।

ਹਾਕੀ ਇੰਡੀਆ ਵਿਵਾਦ ’ਤੇ ਖੇਡ ਮੰਤਰਾਲੇ ਦੀ ਨਜ਼ਰ

Advertisement

ਖੇਡ ਮੰਤਰਾਲਾ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਅਤੇ ਸਕੱਤਰ ਜਨਰਲ ਭੋਲਾ ਨਾਥ ਸਿੰਘ ਵਿਚਾਲੇ ਚੱਲ ਰਹੇ ਮਤਭੇਦਾਂ ’ਤੇ ਨਜ਼ਰ ਰੱਖ ਰਿਹਾ ਹੈ। ਮੰਤਰਾਲੇ ਮੁਤਾਬਕ ਪਹਿਲਾਂ ਦੋਵਾਂ ਧੜਿਆਂ ਨੂੰ ਆਪਸੀ ਸਹਿਮਤੀ ਨਾਲ ਮਸਲਾ ਸੁਲਝਾਉਣ ਦਾ ਮੌਕਾ ਦਿੱਤਾ ਜਾਵੇਗਾ। ਜੇ ਗੱਲ ਨਾ ਬਣੀ ਤਾਂ ਮੰਤਰਾਲਾ ਦਖ਼ਲ ਦੇਣ ਬਾਰੇ ਫ਼ੈਸਲਾ ਕਰੇਗਾ।

Advertisement

Advertisement
×