
ਲੰਡਨ, 26 ਮਈ
ਭਾਰਤੀ ਪੁਰਸ਼ ਹਾਕੀ ਟੀਮ ਆਖ਼ਰੀ ਪਲਾਂ ’ਚ ਖੁੰਝਣ ਕਾਰਨ ਐੱਫਆਈਐੱਚ ਹਾਕੀ ਪ੍ਰੋ ਲੀਗ ਮੁਕਾਬਲੇ ਵਿੱਚ ਅੱਜ ਇੱਥੇ ਬੈਲਜੀਅਮ ਤੋਂ 1-2 ਗੋਲਾਂ ਨਾਲ ਹਾਰ ਗਈ। ਥਿਬਾਊ ਸਟਾਕਬ੍ਰੌਕਸ ਨੇ 18ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਦਾਗ਼ ਕੇ ਬੈਲਜੀਅਮ ਨੂੰ ਲੀਡ ਦਿਵਾਈ। ਮਨਦੀਪ ਸਿੰਘ ਨੇ 25ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਕੀਤੀ। ਤੀਸਰੇ ਕੁਆਰਟਰ ਵਿੱਚ ਕੋਈ ਗੋਲ ਨਹੀਂ ਹੋ ਸਕਿਆ। ਹਾਲਾਂਕਿ, ਆਖ਼ਰੀ ਪਲਾਂ ਵਿੱਚ ਬੈਲਜੀਅਮ ਦੇ ਹਮਲਾਵਰ ਰੁਖ਼ ਅੱਗੇ ਭਾਰਤੀ ਡਿਫੈਂਸ ਦਮ ਤੋੜ ਗਿਆ। ਬੈਲਜੀਅਮ ਨੇ 60ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਹਾਸਲ ਕੀਤਾ, ਜਿਸ ਨੂੰ ਨੈਲਸਨ ਓਨਾਨਾ ਨੇ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ