DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਕੀ: ਆਸਟਰੇਲੀਆ ਨੇ ਭਾਰਤ ਨੂੰ ਪੈਨਲਟੀ ਸ਼ੂਟਆਊਟ ’ਚ ਹਰਾਇਆ

ਅਮਿਤ ਰੋਹਿਦਾਸ ਤੇ ਜੁਗਰਾਜ ਨੇ ਇੱਕ-ਇੱਕ ਗੋਲ ਕੀਤਾ; ਅਗਲਾ ਮੁਕਾਬਲਾ ਸਪੇਨ ਨਾਲ

  • fb
  • twitter
  • whatsapp
  • whatsapp
featured-img featured-img
ਮੁਕਾਬਲੇ ਦੌਰਾਨ ਗੇਂਦ ਖੋਹਣ ਲਈ ਜ਼ੋਰ-ਅਜ਼ਮਾਇਸ਼ ਕਰਦੇ ਹੋਏ ਖਿਡਾਰੀ।
Advertisement

ਭਾਰਤੀ ਪੁਰਸ਼ ਹਾਕੀ ਟੀਮ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਅੱਜ ਇੱਥੇ ਐੱਫ ਆਈ ਐੱਚ ਪ੍ਰੋ ਲੀਗ ਮੁਕਾਬਲੇ ਵਿੱਚ ਆਸਟਰੇਲੀਆ ਖ਼ਿਲਾਫ਼ ਪੈਨਲਟੀ ਸ਼ੂਟਆਊਟ ਵਿੱਚ ਹਾਰ ਗਈ। ਤੈਅ ਸਮੇਂ ਤੱਕ ਦੋਵੇਂ ਟੀਮਾਂ 2-2 ਗੋਲਾਂ ਨਾਲ ਬਰਾਬਰ ਰਹੀਆਂ। ਆਸਟਰੇਲੀਆ ਨੇ ਦੋ ਗੋਲ ਪੱਛੜਨ ਮਗਰੋਂ ਆਖ਼ਰੀ ਕੁਆਰਟਰ ਵਿੱਚ ਸ਼ਾਨਦਾਰ ਵਾਪਸੀ ਕੀਤੀ ਅਤੇ ਫਿਰ ਸ਼ੂਟਆਊਟ ਵਿੱਚ ਭਾਰਤ ’ਤੇ 5-4 ਗੋਲਾਂ ਨਾਲ ਜਿੱਤ ਦਰਜ ਕੀਤੀ। ਭਾਰਤ ਵੱਲੋਂ ਅਮਿਤ ਰੋਹਿਦਾਸ (15ਵੇਂ ਮਿੰਟ) ਅਤੇ ਜੁਗਰਾਜ ਸਿੰਘ (43ਵੇਂ) ਨੇ ਗੋਲ ਦਾਗ ਕੇ ਟੀਮ ਨੂੰ ਲੀਡ ਦਿਵਾਈ। ਆਸਟਰੇਲੀਆ ਦੇ ਜੋਏਲ ਰਿੰਟਾਲਾ (47ਵੇਂ ਤੇ 56ਵੇਂ ਮਿੰਟ) ਨੇ ਦੋ ਗੋਲ ਕਰ ਕੇ ਮੁਕਾਬਲੇ ਨੂੰ ਬਰਾਬਰੀ ’ਤੇ ਲਿਆਂਦਾ।

ਮੁਕਾਬਲੇ ਦੇ ਸ਼ੁਰੂ ਵਿੱਚ ਆਸਟਰੇਲੀਆ ਨੇ ਗੇਂਦ ’ਤੇ ਕਾਬੂ ਪਾਉਂਦਿਆਂ ਭਾਰਤੀ ਖਿਡਾਰੀਆਂ ਦੇ ਖੇਤਰ ਵਿੱਚ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਡਿਫੈਂਸ ਨੇ ਧੀਰਜ ਰੱਖਿਆ ਅਤੇ ਵਾਪਸੀ ਕਰਦਿਆਂ ਆਸਟਰੇਲੀਆ ’ਤੇ ਦਬਾਅ ਬਣਾਇਆ। ਇਹ ਨਤੀਜਾ ਅਜਿਹੇ ਸਮੇਂ ਆਇਆ ਹੈ, ਜਦੋਂ ਭਾਰਤ ਇਸ ਸਾਲ ਐੱਫ ਆਈ ਐੱਚ ਪ੍ਰੋ ਲੀਗ ਵਿੱਚ ਲਗਾਤਾਰ ਪੰਜ ਮੁਕਾਬਲੇ ਹਾਰ ਚੁੱਕਾ ਸੀ। ਭਾਰਤੀ ਟੀਮ ਹੋਬਾਰਟ ਗੇੜ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਸ਼ਨਿਚਰਵਾਰ ਨੂੰ ਸਪੇਨ ਤੋਂ 0-2 ਨਾਲ ਹਾਰ ਗਈ ਸੀ। ਭਾਰਤ ਹੁਣ ਹੋਬਾਰਟ ਗੇੜ ਦੇ ਆਪਣੇ ਤੀਜੇ ਮੁਕਾਬਲੇ ਵਿੱਚ ਮੰਗਲਵਾਰ ਨੂੰ ਸਪੇਨ ਨਾਲ ਭਿੜੇਗਾ।

Advertisement

Advertisement
Advertisement
×