DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Hockey: ਦੇਸ਼ ਨੂੰ ਨਿੱਜੀ ਖਾਹਿਸ਼ਾਂ ਤੋਂ ਉੱਪਰ ਰੱਖਣ ਦੀ ਅਪੀਲ

1975 ਆਲਮੀ ਕੱਪ ਜੇਤੂ ਅਸ਼ੋਕ ਕੁਮਾਰ ਤੇ ਅਸਲਮ ਸ਼ੇਰ ਖਾਨ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ

  • fb
  • twitter
  • whatsapp
  • whatsapp
featured-img featured-img
ਅਸ਼ੋਕ ਕੁਮਾਰ
Advertisement

ਭਾਰਤੀ ਹਾਕੀ ਟੀਮ ਨੂੰ 1975 ਆਲਮੀ ਕੱਪ ਜੇਤੂ ਖਿਡਾਰੀ ਅਸ਼ੋਕ ਕੁਮਾਰ ਅਤੇ ਅਸਲਮ ਸ਼ੇਰ ਖ਼ਾਨ ਨੇ ਨਿੱਜੀ ਇੱਛਾਵਾਂ ਛੱਡ ਕੇ ਦੇਸ਼ ਦੇ ਹਿੱਤਾਂ ਨੂੰ ਪਹਿਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਲਈ ਜਿੱਤਣ ਦੀ ਅਟੁੱਟ ਭਾਵਨਾ ਹੀ 51 ਸਾਲਾਂ ਦਾ ਵਿਸ਼ਵ ਕੱਪ ਤਗ਼ਮੇ ਦਾ ਸੋਕਾ ਖ਼ਤਮ ਕਰ ਸਕਦੀ ਹੈ।

ਭਾਰਤ ਨੇ 1975 ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਸਿਰਫ ਇੱਕ ਵਾਰ ਪੁਰਸ਼ ਵਿਸ਼ਵ ਕੱਪ ਜਿੱਤਿਆ ਹੈ। ਉਸ ਮੈਚ ਵਿੱਚ ਅਸ਼ੋਕ ਕੁਮਾਰ ਨੇ 51ਵੇਂ ਮਿੰਟ ਵਿੱਚ ਜੇਤੂ ਗੋਲ ਕਰ ਕੇ ਇਤਿਹਾਸ ਰਚਿਆ ਸੀ। ਆਉਣ ਵਾਲਾ ਵਿਸ਼ਵ ਕੱਪ ਨੈਦਰਲੈਂਡਜ਼ ਅਤੇ ਬੈਲਜੀਅਮ ਵਿੱਚ 15 ਤੋਂ 30 ਅਗਸਤ ਤੱਕ ਖੇਡਿਆ ਜਾਣਾ ਹੈ।

Advertisement

ਅਸ਼ੋਕ ਕੁਮਾਰ ਨੇ ਟੀਮ ਨੂੰ ਸਲਾਹ ਦਿੱਤੀ ਕਿ ਉਹ ਮੈਦਾਨ ਵਿੱਚ ਇਹ ਸੋਚ ਕੇ ਉੱਤਰਨ ਕਿ ਜਿੱਤ ਜਾਂ ਹਾਰ ਉਨ੍ਹਾਂ ਦੀ ਨਹੀਂ ਸਗੋਂ ਦੇਸ਼ ਦੀ ਹੋਵੇਗੀ। ਇਸੇ ਤਰ੍ਹਾਂ 1975 ਸੈਮੀਫਾਈਨਲ ਵਿੱਚ ਮਲੇਸ਼ੀਆ ਖ਼ਿਲਾਫ਼ ਬਰਾਬਰੀ ਵਾਲਾ ਗੋਲ ਕਰਨ ਵਾਲੇ ਅਸਲਮ ਸ਼ੇਰ ਖ਼ਾਨ ਨੇ ਕਿਹਾ ਕਿ ਖਿਡਾਰੀਆਂ ਨੂੰ ਉਸੇ ਦੇਸ਼ ਭਗਤੀ ਦੇ ਜਜ਼ਬੇ ਨਾਲ ਖੇਡਣਾ ਪਵੇਗਾ, ਜਿਸ ਭਾਵਨਾ ਨਾਲ 1975 ਵਾਲੀ ਟੀਮ ਖੇਡੀ ਸੀ। ਦੋਵਾਂ ਖਿਡਾਰੀਆਂ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਪਿਛਲੀਆਂ ਹਾਰਾਂ ਦੀ ਨਿਰਾਸ਼ਾ ਨੇ ਹੀ ਉਨ੍ਹਾਂ ਅੰਦਰ ਸੋਨ ਤਗ਼ਮਾ ਜਿੱਤਣ ਦੀ ਭੁੱਖ ਪੈਦਾ ਕੀਤੀ ਸੀ।

Advertisement

Advertisement
×