DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਕੀ ਅਕਾਦਮੀ ਸੰਗਰੂਰ ਨੇ ਲੁਧਿਆਣਾ ਇਲੈਵਨ ਨੂੰ ਹਰਾਇਆ

8ਵਾਂ ਆਲ ਇੰਡੀਆ ਜਗਤਾਰ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ

  • fb
  • twitter
  • whatsapp
  • whatsapp
featured-img featured-img
ਜਗਤਾਰ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ ਦੇ ਮੁਕਾਬਲੇ ਦੌਰਾਨ ਇੱਕ-ਦੂਜੇ ਤੋਂ ਗੇਂਦ ਖੋਹਣ ਦੀ ਕੋਸ਼ਿਸ਼ ਕਰਦੇ ਹੋਏ ਖਿਡਾਰੀ। -ਫੋਟੋ: ਅਸ਼ਵਨੀ ਧੀਮਾਨ
Advertisement

8ਵਾਂ ਆਲ ਇੰਡੀਆ ਜਗਤਾਰ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ ਅੱਜ ਪੀ ਏ ਯੂ ਦੇ ਹਾਕੀ ਗਰਾਊਂਡ ਵਿੱਚ ਸ਼ੁਰੂ ਹੋ ਗਿਆ। ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਡੀ ਜੀ ਪੀ ਅਮਰਦੀਪ ਸਿੰਘ ਰਾਏ ਅਤੇ ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਲਈ ਅਜਿਹੇ ਉਪਰਾਲੇ ਅਹਿਮ ਭੂਮਿਕਾ ਨਿਭਾਉਂਦੇ ਹਨ। ਟੂਰਨਾਮੈਂਟ ਵਿੱਚ ਵੱਖ-ਵੱਖ ਸੂਬਿਆਂ ਤੇ ਕਲੱਬਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

ਅੱਜ ਪਹਿਲੇ ਦਿਨ ਪਹਿਲੇ ਮੈਚ ਵਿੱਚ ਹਾਕੀ ਅਕਾਦਮੀ ਸੰਗਰੂਰ ਨੇ ਲੁਧਿਆਣਾ ਇਲੈਵਨ ਨੂੰ 3-1 ਨਾਲ ਹਰਾਇਆ। ਜੇਤੂ ਟੀਮ ਦੇ ਖਿਡਾਰੀ ਜਪਨੀਤ ਸਿੰਘ ਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ। ਦੂਜੇ ਮੈਚ ਵਿੱਚ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਨੇ ਚੰਡੀਗੜ੍ਹ ਇਲੈਵਨ ਨੂੰ 6-2 ਦੇ ਫਰਕ ਨਾਲ ਹਰਾਇਆ।

Advertisement

ਜੇਤੂ ਟੀਮ ਦੇ ਖਿਡਾਰੀ ਹਰਪ੍ਰੀਤ ਨੂੰ ਮੈਨ ਆਫ ਦਿ ਮੈਚ ਇਨਾਮ ਦਿੱਤਾ ਗਿਆ। ਤੀਜੇ ਮੈਚ ਵਿੱਚ ਸਾਈ ਕੁਰੂਕਸ਼ੇਤਰਾ ਦੀ ਟੀਮ ਨੇ ਨਾਮਧਾਰੀ ਇਲੈਵਨ ਨੂੰ 2-1 ਨਾਲ ਹਰਾਇਆ। ਸਾਈ ਕੁਰੂਕਸ਼ੇਤਰਾ ਦੀ ਟੀਮ ਦੇ ਬਿੱਟੂ ਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ। ਟੂਰਨਾਮੈਂਟ ਦੇ ਉਦਘਾਟਨ ਮੌਕੇ ਉਕਤ ਤੋਂ ਇਲਾਵਾ ਐਡਵੋਕੇਟ ਗੁਰਿੰਦਰਪ੍ਰੀਤ ਸਿੰਘ, ਅਜੈਪਾਲ ਸਿੰਘ ਪੁਨੀਆ, ਨਿਰਮਲ ਜੌੜਾ, ਪ੍ਰੋ. ਸਤੀਸ਼ ਸ਼ਰਮਾ, ਕਿਰਪਾਲ ਸਿੰਘ ਸਾਗਰ, ਆਈ ਪੀ ਐੱਸ ਸੰਧੂ, ਵਿਨੋਦ ਤਲਵਾੜ, ਕਰਨ ਸਿੰਘ ਥਿੰਦ, ਜਸਵਿੰਦਰ ਸਿੰਘ, ਸੰਦੀਪ ਸਿੰਘ ਆਦਿ ਵੀ ਹਾਜ਼ਰ ਸਨ।

Advertisement

Advertisement
×