DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Hockey: ਪੁਰਸ਼ ਟੀਮ ਦੀ New starting ’ਤੇ ਨਜ਼ਰ

ਮਹਿਲਾ ਟੀਮ ਜਾਰੀ ਰੱਖਣਾ ਚਾਹੇਗੀ ਆਪਣੀ ਲੈਅ

  • fb
  • twitter
  • whatsapp
  • whatsapp
featured-img featured-img
ਹਰਮਨਪ੍ਰੀਤ ਸਿੰਘ
Advertisement

ਇੱਥੇ ਐਤਵਾਰ ਤੋਂ ਸ਼ੁਰੂ ਹੋਏ ਏਸ਼ਿਆਈ ਖੇਡਾਂ ਦੇ ਹਾਕੀ ਮੁਕਾਬਲਿਆਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦਾ ਟੀਚਾ ਹਾਲ ਹੀ ’ਚ ਆਏ ਨਿਘਾਰ ਤੋਂ ਉੱਭਰਨਾ ਹੋਵੇਗਾ, ਜਦੋਂ ਕਿ ਮਹਿਲਾ ਟੀਮ ਹਾਲ ਹੀ ਦੇ ਆਲਮੀ ਕੱਪ ਵਿੱਚ ਕੀਤੀ ਗਈ ਸ਼ਾਨਦਾਰ ਪ੍ਰਾਪਤੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗੀ। ਹਰਮਨਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਜਪਾਨ ਵਿੱਚ ਨਵੀਂ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਆਪਣੇ ਹਾਲ ਦੇ ਕੌਮਾਂਤਰੀ ਤਜਰਬਿਆਂ ਤੋਂ ਸੇਧ ਲੈਣਾ ਚਾਹੇਗੀ। ਦੋਵਾਂ ਭਾਰਤੀ ਟੀਮਾਂ ਲਈ ਦਾਅ ’ਤੇ ਬਹੁਤ ਕੁਝ ਲੱਗਿਆ ਹੋਇਆ ਹੈ ਕਿਉਂਕਿ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਨਾਲ ਲਾਸ ਏਂਜਲਸ ਓਲੰਪਿਕ ਲਈ ਉਨ੍ਹਾਂ ਦੀ ਸਿੱਧੀ ਟਿਕਟ ਪੱਕੀ ਹੋ ਜਾਵੇਗੀ। ਚਾਰ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ ਟੀਮ ਨੂੰ ਨੈਦਰਲੈਂਡਜ਼ ਅਤੇ ਬੈਲਜੀਅਮ ਵਿੱਚ ਹੋਏ ਹਾਲ ਹੀ ਦੇ ਐੱਫ ਆਈ ਐੱਚ ਆਲਮੀ ਕੱਪ ’ਚ ਅੱਠਵੇਂ ਸਥਾਨ ’ਤੇ ਰਹਿਣ ਤੋਂ ਬਾਅਦ ਆਪਣਾ ਮਨੋਬਲ ਉੱਚਾ ਚੁੱਕਣਾ ਪਵੇਗਾ। ਮੌਜੂਦਾ ਸਮੇਂ ਵਿੱਚ ਲਗਾਤਾਰ ਦੋ ਵਾਰ ਦੇ ਓਲੰਪਿਕ ਕਾਂਸੀ ਤਗ਼ਮਾ ਜੇਤੂ ਭਾਰਤ ਨੂੰ ਮੇਜ਼ਬਾਨ ਜਪਾਨ, ਕੋਰੀਆ, ਬੰਗਲਾਦੇਸ਼, ਸ੍ਰੀਲੰਕਾ ਅਤੇ ਇੰਡੋਨੇਸ਼ੀਆ ਦੇ ਨਾਲ ਪੂਲ ‘ਏ’ ਵਿੱਚ ਰੱਖਿਆ ਗਿਆ ਹੈ, ਜਦੋਂ ਕਿ ਪੂਲ ‘ਬੀ’ ਵਿੱਚ ਪਾਕਿਸਤਾਨ, ਮਲੇਸ਼ੀਆ, ਚੀਨ, ਓਮਾਨ, ਉਜ਼ਬੇਕਿਸਤਾਨ ਅਤੇ ਥਾਈਲੈਂਡ ਸ਼ਾਮਲ ਹਨ। ਭਾਰਤ ਆਪਣੇ ਮੁਕਾਬਲੇ ਦੀ ਸ਼ੁਰੂਆਤ ਇੰਡੋਨੇਸ਼ੀਆ ਵਿਰੁੱਧ ਕਰੇਗਾ ਜਿਸ ਵਿੱਚ ਉਨ੍ਹਾਂ ਦੀ ਵੱਡੀ ਜਿੱਤ ਦੀ ਉਮੀਦ ਹੈ।

Advertisement
Advertisement
×