DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

High Jump: ਸਰਵੇਸ਼ Silver Medal ਜਿੱਤਣ ਵਾਲਾ ਪਹਿਲਾ Indian

ਕੌਮੀ ਰਿਕਾਰਡਧਾਰੀ ਸਰਵੇਸ਼ ਕੁਸ਼ਾਰੇ ਨੇ ਅੱਜ ਇਤਿਹਾਸ ਰਚ ਦਿੱਤਾ ਹੈ ਕਿਉਂਕਿ ਉਹ ਜਮਾਇਕਾ ਦੇ ਰੋਮੇਨ ਬੈਕਫੋਰਡ ਨਾਲ ਇੱਕ ਰੋਮਾਂਚਕ ਮੁਕਾਬਲੇ ਵਿੱਚ ਬਹੁਤ ਘੱਟ ਫ਼ਰਕ ਨਾਲ ਸੋਨ ਤਗ਼ਮੇ ਤੋਂ ਖੁੰਝਣ ਬਾਅਦ, ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲੇ ਵਿੱਚ ਚਾਂਦੀ...

  • fb
  • twitter
  • whatsapp
  • whatsapp
Advertisement

ਕੌਮੀ ਰਿਕਾਰਡਧਾਰੀ ਸਰਵੇਸ਼ ਕੁਸ਼ਾਰੇ ਨੇ ਅੱਜ ਇਤਿਹਾਸ ਰਚ ਦਿੱਤਾ ਹੈ ਕਿਉਂਕਿ ਉਹ ਜਮਾਇਕਾ ਦੇ ਰੋਮੇਨ ਬੈਕਫੋਰਡ ਨਾਲ ਇੱਕ ਰੋਮਾਂਚਕ ਮੁਕਾਬਲੇ ਵਿੱਚ ਬਹੁਤ ਘੱਟ ਫ਼ਰਕ ਨਾਲ ਸੋਨ ਤਗ਼ਮੇ ਤੋਂ ਖੁੰਝਣ ਬਾਅਦ, ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। 2.25 ਮੀਟਰ ਦੀ ਛਾਲ ਪੂਰੀ ਕਰਨ ਤੋਂ ਬਾਅਦ, 31 ਸਾਲਾ ਕੁਸ਼ਾਰੇ ਅਤੇ ਬੈਕਫੋਰਡ ਦੋਵੇਂ ਹੀ 2.28 ਮੀਟਰ ਦੇ ਨਿਸ਼ਾਨ ਨੂੰ ਪਾਰ ਕਰਨ ਵਿੱਚ ਅਸਫਲ ਰਹੇ ਪਰ ਜਮਾਇਕਾ ਦੇ ਖਿਡਾਰੀ ਨੂੰ ਸੋਨ ਤਗ਼ਮਾ ਮਿਲਿਆ ਕਿਉਂਕਿ ਕਾਊਂਟ-ਬੈਕ ਦੇ ਆਧਾਰ ’ਤੇ ਭਾਰਤੀ ਖਿਡਾਰੀ ਨਾਲੋਂ ਉਸ ਦੀਆਂ ਅਸਫਲ ਕੋਸ਼ਿਸ਼ਾਂ ਇੱਕ ਘੱਟ ਸੀ। ਕਾਂਸੀ ਦਾ ਤਗ਼ਮਾ ਇੰਗਲੈਂਡ ਦੇ ਜੈਕ ਕਿਮਾਨੀ (2.20 ਮੀਟਰ) ਨੂੰ ਮਿਲਿਆ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲਾ ਦੂਜਾ ਭਾਰਤੀ, ਆਦਰਸ਼ ਰਾਮ 2.15 ਮੀਟਰ ਨਾਲ ਪੰਜਵੇਂ ਸਥਾਨ ’ਤੇ ਰਿਹਾ।

Advertisement
Advertisement
×