ਏਸ਼ੀਆਡ ’ਚ ਭਾਰਤੀ ਟੀਮ ਦੀ ਕਪਤਾਨੀ ਕਰੇਗੀ ਹਰਮਨਪ੍ਰੀਤ
ਇੰਗਲੈਂਡ ਵਿੱਚ ਆਈ ਸੀ ਸੀ ਟੀ 20 ਵਿਸ਼ਵ ਕੱਪ ਵਿੱਚ ਆਸ ਮੁਤਾਬਕ ਪ੍ਰਦਰਸ਼ਨ ਨਾ ਕਰਨ ਦੇ ਬਾਵਜੂਦ ਹਰਮਨਪ੍ਰੀਤ ਕੌਰ ਨੂੰ ਇਸ ਸਾਲ ਜਾਪਾਨ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਮੰਗਲਵਾਰ ਨੂੰ ਭਾਰਤੀ ਮਹਿਲਾ ਟੀਮ ਦੇ ਕਪਤਾਨ ਵਜੋਂ ਬਰਕਰਾਰ ਰੱਖਿਆ ਗਿਆ...
Advertisement
ਇੰਗਲੈਂਡ ਵਿੱਚ ਆਈ ਸੀ ਸੀ ਟੀ 20 ਵਿਸ਼ਵ ਕੱਪ ਵਿੱਚ ਆਸ ਮੁਤਾਬਕ ਪ੍ਰਦਰਸ਼ਨ ਨਾ ਕਰਨ ਦੇ ਬਾਵਜੂਦ ਹਰਮਨਪ੍ਰੀਤ ਕੌਰ ਨੂੰ ਇਸ ਸਾਲ ਜਾਪਾਨ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਮੰਗਲਵਾਰ ਨੂੰ ਭਾਰਤੀ ਮਹਿਲਾ ਟੀਮ ਦੇ ਕਪਤਾਨ ਵਜੋਂ ਬਰਕਰਾਰ ਰੱਖਿਆ ਗਿਆ ਹੈ। ਮਹਿਲਾ ਚੋਣ ਕਮੇਟੀ ਨੇ ਜਾਪਾਨ ਦੇ ਆਇਚੀ-ਨਾਗੋਯਾ ਵਿੱਚ 19 ਸਤੰਬਰ ਤੋਂ 4 ਅਕਤੂਬਰ ਲਈ ਤਜਵੀਜ਼ਤ ਏਸ਼ਿਆਈ ਖੇਡਾਂ ਲਈ 15 ਮੈਂਬਰੀ ਸੰਭਾਵੀ ਟੀਮ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਗਰੁੱਪ ਗੇੜ ਦੇ ਆਖਰੀ ਮੈਚ ਵਿੱਚ ਆਸਟਰੇਲੀਆ ਕੋਲੋਂ ਮਿਲੀ ਹਾਰ ਨਾਲ ਭਾਰਤੀ ਟੀਮ ਦੀ ਵਿਸ਼ਵ ਕੱਪ ਮੁਹਿੰਮ ਸਮਾਪਤ ਹੋ ਗਈ ਸੀ। ਭਾਰਤੀ ਮਹਿਲਾ ਟੀਮ ਏਸ਼ਿਆਈ ਖੇਡਾਂ ਦੇ ਮੌਜੂਦਾ ਚੈਂਪੀਅਨ ਵਜੋਂ ਦਾਖਲ ਹੋਵੇਗੀ। ਟੀਮ ਨੇ 2023 ਵਿੱਚ ਚੀਨ ਦੇ ਹਾਂਗਜ਼ਾਊ ਏਸ਼ਿਆਈ ਖੇਡਾਂ ’ਚ ਸੋਨ ਤਗ਼ਮਾ ਜਿੱਤਿਆ ਸੀ। ਏਸ਼ਿਆਈ ਖੇਡਾਂ ਵਿੱਚ ਪੁਰਸ਼ ਤੇ ਮਹਿਲਾ ਦੋਵਾਂ ਦੇ ਕ੍ਰਿਕਟ ਮੁਕਾਬਲੇ ਟੀ20 ਵੰਨਗੀ ਵਿੱਚ ਖੇਡੇ ਜਾਂਦੇ ਹਨ। ਸਮ੍ਰਿਤੀ ਮੰਧਾਨਾ ਟੀਮ ਦੀ ਉਪ ਕਪਤਾਨ ਰਹੇਗੀ। -ਪੀਟੀਆਈ
Advertisement
Advertisement
×
