DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਰਦਿਕ ਤੇ ਨਵਨੀਤ ਸਾਲ ਦੇ ਬਿਹਤਰੀਨ ਖਿਡਾਰੀ

ਜ਼ਫ਼ਰ ਇਕਬਾਲ ਨੂੰ ਮੇਜਰ ਧਿਆਨ ਚੰਦ ਲਾਈਫਟਾਈਮ ਅਚੀਵਮੈਂਟ ਐਵਾਰਡ

  • fb
  • twitter
  • whatsapp
  • whatsapp
featured-img featured-img
ਹਾਰਦਿਕ ਸਿੰਘ ਸਨਮਾਨ ਕਰਦੇ ਹੋਏ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ। -ਫੋਟੋ: ਮੁਕੇਸ਼ ਅਗਰਵਾਲ
Advertisement

ਹਾਕੀ ਇੰਡੀਆ ਦੇ ਅੱਠਵੇਂ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਮਿਡਫੀਲਡਰ ਹਾਰਦਿਕ ਸਿੰਘ ਅਤੇ ਤਜਰਬੇਕਾਰ ਫਾਰਵਰਡ ਨਵਨੀਤ ਕੌਰ ਨੂੰ ਸਾਲ 2025 ਦੇ ਬਿਹਤਰੀਨ ਪੁਰਸ਼ ਤੇ ਮਹਿਲਾ ਖਿਡਾਰੀ ਵਜੋਂ ਚੁਣਿਆ ਗਿਆ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ‘ਹਾਕੀ ਇੰਡੀਆ ਬਲਬੀਰ ਸਿੰਘ ਸੀਨੀਅਰ ਪੁਰਸਕਾਰ’ ਅਤੇ ਇਨਾਮ ਵਜੋਂ 20-20 ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਇਸੇ ਤਰ੍ਹਾਂ 1980 ਦੀ ਮਾਸਕੋ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਜ਼ਫ਼ਰ ਇਕਬਾਲ ਨੂੰ ਮੇਜਰ ਧਿਆਨ ਚੰਦ ‘ਲਾਈਫਟਾਈਮ ਅਚੀਵਮੈਂਟ’ ਐਵਾਰਡ ਨਾਲ ਨਵਾਜਿਆ ਗਿਆ।

ਨਵਨੀਤ ਕੌਰ ਦਾ ਸਨਮਾਨ ਕਰਦੇ ਹੋਏ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ। -ਫੋਟੋ: ਮੁਕੇਸ਼ ਅਗਰਵਾਲ
ਨਵਨੀਤ ਕੌਰ ਦਾ ਸਨਮਾਨ ਕਰਦੇ ਹੋਏ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ। -ਫੋਟੋ: ਮੁਕੇਸ਼ ਅਗਰਵਾਲ

ਵੱਖ-ਵੱਖ ਵਰਗਾਂ ਵਿੱਚ ਬਿਛੂ ਦੇਵੀ ਖਾਰੀਬਮ ਨੇ ਬਿਹਤਰੀਨ ਗੋਲਕੀਪਰ (ਬਲਜੀਤ ਸਿੰਘ ਪੁਰਸਕਾਰ), ਸੰਜੈ ਨੇ ਬਿਹਤਰੀਨ ਡਿਫੈਂਡਰ (ਪਰਗਟ ਸਿੰਘ ਪੁਰਸਕਾਰ), ਸੁਮਿਤ ਨੇ ਬਿਹਤਰੀਨ ਮਿਡਫੀਲਡਰ (ਅਜੀਤ ਪਾਲ ਸਿੰਘ ਪੁਰਸਕਾਰ) ਅਤੇ ਸੁਖਜੀਤ ਸਿੰਘ ਨੇ ਬਿਹਤਰੀਨ ਫਾਰਵਰਡ (ਧਨਰਾਜ ਪਿੱਲੇ ਪੁਰਸਕਾਰ) ਦਾ ਖਿਤਾਬ ਜਿੱਤਿਆ। ਇਨ੍ਹਾਂ ਸਾਰੇ ਖਿਡਾਰੀਆਂ ਨੂੰ 5-5 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ। ਜੂਨੀਅਰ ਵਰਗ ਵਿੱਚ ਗੋਲਕੀਪਰ ਪ੍ਰਿੰਸਦੀਪ ਸਿੰਘ ਨੂੰ ‘ਜੁਗਰਾਜ ਸਿੰਘ ਪੁਰਸਕਾਰ’ (ਅੰਡਰ-21 ਪੁਰਸ਼) ਅਤੇ ਸਾਕਸ਼ੀ ਰਾਣਾ ਨੂੰ ‘ਅਸੁੰਤਾ ਲਾਕੜਾ ਪੁਰਸਕਾਰ’ (ਉਭਰਦੀ ਮਹਿਲਾ ਖਿਡਾਰਨ) ਮਿਲਿਆ। ਇਸ ਦੌਰਾਨ ‘ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ’ ਦਾ ਵੀ ਸਨਮਾਨ ਕੀਤਾ ਗਿਆ।

Advertisement

ਸਮਾਗਮ ਵਿੱਚ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਰਾਜ ਮੰਤਰੀ ਰਕਸ਼ਾ ਖੜਸੇ ਵੀ ਮੌਜੂਦ ਸਨ। ਹੀਰੋ ਏਸ਼ੀਆ ਕੱਪ ਜੇਤੂ ਪੁਰਸ਼ ਟੀਮ ਅਤੇ ਜੂਨੀਅਰ ਵਿਸ਼ਵ ਕੱਪ ’ਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਟੀਮ ਨੂੰ ਨਗਦ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ 400 ਕੌਮਾਂਤਰੀ ਮੈਚ ਖੇਡਣ ਦੀ ਪ੍ਰਾਪਤੀ ਬਦਲੇ ਸਟਾਰ ਖਿਡਾਰੀ ਮਨਪ੍ਰੀਤ ਸਿੰਘ ਨੂੰ 4 ਲੱਖ ਰੁਪਏ ਦਾ ਵਿਸ਼ੇਸ਼ ਇਨਾਮ ਵੀ ਮਿਲਿਆ। ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਨੇ ਦੱਸਿਆ ਕਿ ਹਾਕੀ ਇੰਡੀਆ ਦੇ ਪ੍ਰਧਾਨ ਦਲੀਪ ਟਿਰਕੀ ਨੇ ਉਸ ਨੂੰ ਹੱਲਾਸ਼ੇਰੀ ਦਿੰਦਿਆਂ 500 ਮੈਚ ਖੇਡਣ ਦਾ ਟੀਚਾ ਦਿੱਤਾ ਹੈ।

Advertisement

Advertisement
×