DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਹਾਕੀ ਦੀ ਤਰੱਕੀ ਦੇਖ ਕੇ ਦਿਲ ਖੁਸ਼: ਮੁਹੰਮਦ ਰਿਆਜ਼

ਤਾਮਿਲਨਾਡੂ ਦੇ 53 ਸਾਲਾ ਹਾਕੀ ਦੇ ਸਾਬਕਾ ਖਿਡਾਰੀ ਮੁਹੰਮਦ ਰਿਆਜ਼ ਉਸ ਭਾਰਤੀ ਟੀਮ ਦਾ ਹਿੱਸਾ ਸਨ, ਜਿਸ ਨੇ 1998 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ ਪਰ ਵਰ੍ਹਾ 2000 ਦੀਆਂ ਸਿਡਨੀ ਓਲੰਪਿਕ ਖੇਡਾਂ ਵਿੱਚ ਉਨ੍ਹਾਂ ਦੀ ਟੀਮ ਤਗ਼ਮਾ ਜਿੱਤਣ...

  • fb
  • twitter
  • whatsapp
  • whatsapp
Advertisement

ਤਾਮਿਲਨਾਡੂ ਦੇ 53 ਸਾਲਾ ਹਾਕੀ ਦੇ ਸਾਬਕਾ ਖਿਡਾਰੀ ਮੁਹੰਮਦ ਰਿਆਜ਼ ਉਸ ਭਾਰਤੀ ਟੀਮ ਦਾ ਹਿੱਸਾ ਸਨ, ਜਿਸ ਨੇ 1998 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ ਪਰ ਵਰ੍ਹਾ 2000 ਦੀਆਂ ਸਿਡਨੀ ਓਲੰਪਿਕ ਖੇਡਾਂ ਵਿੱਚ ਉਨ੍ਹਾਂ ਦੀ ਟੀਮ ਤਗ਼ਮਾ ਜਿੱਤਣ ਤੋਂ ਖੁੰਝ ਗਈ ਤੇ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਈ। ਦੋ ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਓਲੰਪਿਕ ਤਗ਼ਮੇ ਦੇ ਨੇੜੇ ਪਹੁੰਚ ਕੇ ਵੀ ਉਸ ਤੋਂ ਖੁੰਝ ਜਾਣਾ ਮੁਹੰਮਦ ਰਿਆਜ਼ ਨੂੰ ਅੱਜ ਵੀ ਚੁਭਦਾ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤੀ ਹਾਕੀ ਟੀਮ ਦੀ ਤਰੱਕੀ ਦੇਖ ਕੇ, ਪਿਛਲੇ ਦੋ ਓਲੰਪਿਕ ਮੁਕਾਬਲਿਆਂ ਵਿੱਚ ਟੀਮ ਵੱਲੋਂ ਤਗ਼ਮੇ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਖੁਸ਼ੀ ਮਿਲੀ ਤੇ ਵਰ੍ਹਾ 2000 ਵਾਲਾ ਅਫ਼ਸੋਸ ਥੋੜ੍ਹਾ ਘਟਿਆ ਹੈ। ਰਿਆਜ਼ ਨੇ ਕਿਹਾ ਕਿ ਓਲੰਪਿਕ ਖੇਡਣਾ ਸਭ ਤੋਂ ਵੱਡੀ ਗੱਲ ਹੈ ਤੇ ਤਗ਼ਮੇ ਦੇ ਇੰਨੇ ਕਰੀਬ ਪਹੁੰਚ ਕੇ ਜਿੱਤ ਨਾ ਸਕਣਾ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਛਤਾਵਾ ਹੈ। ਉਨ੍ਹਾਂ ਕਿਹਾ, “ਮੈਨੂੰ ਖੁਸ਼ੀ ਹੈ ਕਿ ਭਾਰਤ ਨੇ ਟੋਕੀਓ 2021 ਅਤੇ ਪੈਰਿਸ 2024 ਵਿੱਚ ਕਾਂਸੀ ਦੇ ਤਗ਼ਮੇ ਜਿੱਤ ਕੇ ਲੰਮਾ ਇੰਤਜ਼ਾਰ ਖ਼ਤਮ ਕੀਤਾ।’’ ਹਾਕੀ ਮਾਹਿਰਾਂ ਦਾ ਮੰਨਣਾ ਹੈ ਕਿ 2000 ਵਾਲੀ ਟੀਮ 1980 ਦੀ ਮਾਸਕੋ ਓਲੰਪਿਕ ਤੋਂ ਬਾਅਦ ਸਭ ਤੋਂ ਮਜ਼ਬੂਤ ਟੀਮ ਸੀ, ਜਿਸ ਵਿੱਚ ਧਨਰਾਜ ਪਿੱਲੇ, ਮੁਕੇਸ਼ ਕੁਮਾਰ, ਦਿਲੀਪ ਤਿਰਕੀ ਤੇ ਬਲਜੀਤ ਸੈਣੀ ਵਰਗੇ ਚੋਟੀ ਦੇ ਖਿਡਾਰੀ ਸ਼ਾਮਲ ਸਨ।

Advertisement
Advertisement
×