DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਸਟਰੇਲੀਆ ਦੌਰੇ ’ਤੇ ਮੈਚ ਤੋਂ ਪਹਿਲਾਂ ਭਾਂਡੇ ਧੋਣੇ ਪਏ: ਸ਼ਕੀਲ ਅਹਿਮਦ

ਪਾਕਿਸਤਾਨ ਹਾਕੀ ਟੀਮ ਦੇ ਕਪਤਾਨ ਨੇ ਪੀ ਐੱਚ ਐੱਫ ਨੂੰ ਕਟਹਿਰੇ ’ਚ ਖੜ੍ਹਾ ਕੀਤਾ

  • fb
  • twitter
  • whatsapp
  • whatsapp
Advertisement

ਆਸਟਰੇਲੀਆ ਦੌਰੇ ਤੋਂ ਪਰਤੇ ਪਾਕਿਸਤਾਨ ਹਾਕੀ ਟੀਮ ਦੇ ਕਪਤਾਨ ਸ਼ਕੀਲ ਅਹਿਮਦ ਬਟ ਨੇ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ ਐੱਚ ਐੱਫ) ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਬਟ ਨੇ ਦਾਅਵਾ ਕੀਤਾ ਕਿ ਦੌਰੇ ਦੌਰਾਨ ਹੋਟਲ ਵਿੱਚ ਕੋਈ ਬੁਕਿੰਗ ਨਾ ਹੋਣ ਕਰ ਕੇ ਖਿਡਾਰੀਆਂ ਨੂੰ ਨਾ ਸਿਰਫ਼ ਸੜਕਾਂ ’ਤੇ ਖੱਜਲ ਹੋਣਾ ਪਿਆ, ਬਲਕਿ ਮੈਚ ਖੇਡਣ ਲਈ ਜਾਣ ਤੋਂ ਪਹਿਲਾਂ ਰਸੋਈ ਦੀ ਸਾਫ਼ ਸਫਾਈ ਦੇ ਨਾਲ-ਨਾਲ ਭਾਂਡੇ ਵੀ ਧੋਣੇ ਪਏ। ਬਟ ਨੇ ਬੁੱਧਵਾਰ ਨੂੰ ਲਾਹੌਰ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ ਉਨ੍ਹਾਂ ਨਾਲ ਝੂਠ ਬੋਲ ਰਿਹਾ ਸੀ, ਤੇ ਹੁਣ ਤਾਂ ‘ਪਾਣੀ ਹੀ ਸਿਰ ਤੋਂ ਲੰਘ ਗਿਆ ਹੈ।’ ਬਟ ਨੇ ਕਿਹਾ, ‘‘ਅਸੀਂ ਫੈਡਰੇਸ਼ਨ ਦੇ ਮੌਜੂਦਾ ਪ੍ਰਬੰਧਨ ਹੇਠ ਖੇਡਣਾ ਜਾਰੀ ਨਹੀਂ ਰੱਖ ਸਕਦੇ। ਜਦੋਂ ਖਿਡਾਰੀਆਂ ਨੂੰ ਮੈਚ ਖੇਡਣ ਲਈ ਜਾਣ ਤੋਂ ਪਹਿਲਾਂ ਰਸੋਈ ਸਾਫ਼ ਕਰਨੀ ਤੇ ਭਾਂਡੇ ਧੋਣੇ ਪੈਂਦੇ ਹੋਣ ਤਾਂ ਤੁਸੀਂ ਸਾਡੇ ਕੋਲੋਂ ਚੰਗੇ ਨਤੀਜੇ ਦੀ ਉਮੀਦ ਕਿਵੇਂ ਕਰ ਸਕਦੇ ਹੋ।’’ ਸ਼ਕੀਲ ਦੇ ਇਸ ਬਿਆਨ ਮਗਰੋਂ ਇਹ ਵਿਵਾਦ ਉਦੋਂ ਹੋਰ ਡੂੰਘਾ ਹੋ ਗਿਆ ਜਦੋਂ ਪਾਕਿਸਤਾਨ ਖੇਡ ਬੋਰਡ ਨੇ ਦਾਅਵਾ ਕੀਤਾ ਕਿ ਉਸ ਨੇ ਆਸਟਰੇਲੀਆ ਦੌਰੇ ਦੌਰਾਨ ਖਿਡਾਰੀਆਂ ਦੇ ਰਹਿਣ ਲਈ ਹੋਟਲ ਆਦਿ ਦੇ ਪ੍ਰਬੰਧ ਲਈ ਫੈਡਰੇਸ਼ਨ ਨੂੰ 1 ਕਰੋੜ ਰੁਪਏ ਦਿੱਤੇ ਸਨ। ਇਸ ਮਗਰੋਂ ਪੀ ਐੱਚ ਐੱਫ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਪਾਕਿ ਹਾਕੀ ਟੀਮ ਨੂੰ ਕੈਨਬਰਾ ਜਾਣ ਵਾਲੀ ਅਗਲੀ ਉਡਾਣ ਤੋਂ ਪਹਿਲਾਂ ਸਿਡਨੀ ਹਵਾਈ ਅੱਡੇ ’ਤੇ 13-14 ਘੰਟੇ ਉਡੀਕ ਕਰਨੀ ਪਈ ਸੀ।

Advertisement
Advertisement
×