ਟੋਕੀਓ, 25 ਜੁਲਾਈ
ਭਾਰਤ ਦੇ ਗਿਆਨਸ਼ੇਖਰਨ ਸਾਥਿਯਾਨ ਟੋਕੀਓ ਓਲੰਪਿਕਸ ਦੇ ਟੇਬਲ ਟੈਨਿਸ ਟੂਰਨਾਮੈਂਟ ਦੇ ਦੂਸਰੇ ਗੇੜ ਵਿੱਚ ਹਾਂਗ ਕਾਂਗ ਦੇ ਆਪਣੇ ਤੋਂ ਹੇਠਲੇ ਦਰਜੇ ਦੇ ਖਿਡਾਰੀ ਲਾਮ ਸਿਊ ਹਾਂਗ ਤੋਂ ਹਾਰ ਗਏ। ਵਿਸ਼ਵ ਰੈਂਕਿੰਗ ਵਿਚ 38ਵੇਂ ਨੰਬਰ ‘ਤੇ ਰਹਿਣ ਵਾਲੇ ਭਾਰਤੀ ਖਿਡਾਰੀ ਨੂੰ 95ਵੀਂ ਰੈਂਕਿੰਗ ਵਾਲੇ ਖਿਡਾਰੀ ਨੇ 11-7, 7-11, 4-11, 5-11, 11-9, 12-10, 11-6 ਨਾਲ ਹਰਾਇਆ।