ਖੇਡਾਂ ’ਚ ਜਿੱਤਣ ਵਾਲਾ ਗੁਰਲਾਲ ਸਰਕਾਰ ‘ਹੱਥੋਂ’ ਹਾਰਿਆ

ਖੇਡਾਂ ’ਚ ਜਿੱਤਣ ਵਾਲਾ ਗੁਰਲਾਲ ਸਰਕਾਰ ‘ਹੱਥੋਂ’ ਹਾਰਿਆ

ਗੁਰਲਾਲ ਸਿੰਘ ਨੂੰ ਪ੍ਰਧਾਨ ਨਰਿੰਦਰ ਮੋਦੀ ਵਲੋਂ ਸਨਮਾਨੇ ਜਾਣ ਮੌਕੇ ਦੀ ਤਸਵੀਰ।

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 30 ਜੁਲਾਈ

ਜੰਮੂ-ਕਸ਼ਮੀਰ ਦੇ ਪੁਣਛ-ਰਾਜੌਰੀ ਵਿੱਚ ਬਾਰੂਦੀ ਸੁਰੰਗ ਧਮਾਕੇ ਦੌਰਾਨ ਇੱਕ ਪੈਰ ਗੁਆ ਚੁੱਕੇ ਬੀਐੱੱਸਐੱਫ ਦੇ ਜਵਾਨ ਗੁਰਲਾਲ ਸਿੰਘ ਨੇ ਅਪਾਹਜ ਹੋਣ ਦੇ ਬਾਵਜੂਦ ਸਾਈਕਲਿੰਗ ਦੀਆਂ ਪੈਰ-ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾ ਮਿਲਣ ਕਾਰਨ ਉਹ ਨਿਰਾਸ਼ ਹੈ।

ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਤਹਿਸੀਲ ਦੇ ਪਿੰਡ ਨਾਨੋਕੇ ਦੇ ਵਾਸੀ ਗੁਰਲਾਲ ਸਿੰਘ ਦਾ ਸਾਲ 2010 ਵਿੱਚ ਡਿਊਟੀ ਦੌਰਾਨ ਬਾਰੂਦੀ ਸੁਰੰਗ ਧਮਾਕੇ ਕਾਰਨ ਇਕ ਪੈਰ ਨੁਕਸਾਨਿਆ ਗਿਆ ਸੀ ਪਰ ਇਸ ਜਵਾਨ ਨੇ ਹਿੰਮਤ ਨਹੀਂ ਹਾਰੀ ਅਤੇ ਜ਼ਿੰਦਗੀ ਜਿਊਣ ਲਈ ਖੇਡਾਂ ਦਾ ਲੜ ਫੜ ਲਿਆ। ਬੀਐੱਸਐੱਫ ਵਿੱਚ ਰਹਿੰਦਿਆਂ ਹੀ ਉਸ ਨੇ ਬਨਾਵਟੀ ਲੱਤ ਨਾਲ ਸਾਈਕਲਿੰਗ ਸ਼ੁਰੂ ਕੀਤੀ ਤੇ ਅਕਤੂਬਰ 2018 ਵਿੱਚ ਇੰਡੋਨੇਸ਼ੀਆ ਵਿੱਚ ਹੋਈਆ ਪੈਰਾ-ਏਸ਼ਿਆਈ ਖੇਡਾਂ ਵਿੱਚ ਉਸ ਨੇ ਕਾਂਸੇ ਦਾ ਤਗਮਾ ਜਿੱਤਿਆ। ਸਾਲ 2019 ਵਿੱਚ ਉਸ ਨੇ ਮੁੜ ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗਮਾ ਜਿੱਤਿਆ। ਉਸ ਨੇ ਦੱਸਿਆ ਕਿ ਸਾਲ 2018 ਵਿੱਚ ਇੰਡੋਨੇਸ਼ੀਆ ਵਿੱਚ ਹੋਈਆਂ ਖੇਡਾਂ ਵਿੱਚ ਤਗਮੇ ਜਿੱਤਣ ਵਾਲੇ 3 ਹੋਰ ਖਿਡਾਰੀਆਂ ਨੂੰ ਪੰਜਾਬ ਸਰਕਾਰ ਵਲੋਂ 50-50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਸੀ ਪਰ ਉਸ ਨੂੰ ਇਹ ਇਨਾਮੀ ਰਾਸ਼ੀ ਹੁਣ ਤੱਕ ਨਹੀਂ ਮਿਲੀ ਹੈ। ਉਸ ਨੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਕੌਮੀ ਕਾਂਸੇ ਦਾ ਤਗਮਾ ਜਿੱਤਣ ’ਤੇ ਰਾਜ ਸਰਕਾਰ ਵਲੋਂ ਕੋਈ ਸਨਮਾਨ ਨਹੀਂ ਦਿੱਤਾ ਗਿਆ ਜਦੋਂ ਕਿ ਕੇਂਦਰ ਸਰਕਾਰ ਵਲੋਂ ਇਹ ਮੈਡਲ ਜਿੱਤਣ ’ਤੇ ਉਸਨੂੰ ਦਸ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਸੀ ਜਿਸ ਰਾਸ਼ੀ ਨਾਲ ਉਸਨੇ ਇਲਾਜ ਕਾਰਨ ਪਰਿਵਾਰ ਸਿਰ ਚੜ੍ਹੇ ਕਰਜ਼ੇ ਦਾ ਭੁਗਤਾਨ ਕੀਤਾ ਹੈ। ਉਸ ਨੇ ਖੁਲਾਸਾ ਕੀਤਾ ਕਿ ਉਸ ਦੀ ਬੇਟੀ ਦੇ ਦਿਲ ਵਿੱਚ ਜਨਮ ਸਮੇਂ ਤੋਂ ਹੀ ਛੇਕ ਹੈ, ਜਿਸ ਦਾ ਉਹ ਇਲਾਜ ਕਰਾਉਣਾ ਚਾਹੁੰਦਾ ਹੈ। ਜੇਕਰ ਪੰਜਾਬ ਸਰਕਾਰ ਵਲੋਂ ਇਨਾਮੀ ਰਕਮ ਮਿਲਦੀ ਹੈ ਤਾਂ ਉਸ ਨਾਲ ਉਹ ਨਾ ਸਿਰਫ ਆਪਣੀ ਬੇਟੀ ਦਾ ਚੰਗਾ ਇਲਾਜ ਕਰਵਾ ਸਕੇਗਾ, ਸਗੋਂ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਲਈ ਵੀ ਮਦਦ ਮਿਲੇਗੀ। ਉਸ ਨੇ ਦੱਸਿਅਾ ਕਿ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਰਾਹੀਂ ਪੰਜਾਬ ਦੇ ਖੇਡ ਮੰਤਰੀ ਨੂੰ ਪੱਤਰ ਵੀ ਸੌਂਪਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧ ਵਿੱਚ ਖੇਡ ਮੰਤਰੀ ਨਾਲ ਸੰਪਰਕ ਕੀਤਾ ਹੈ, ਜਿਨ੍ਹਾਂ ਨੇ 2018 ਦਾ ਸਬੰਧਤ ਰਿਕਾਰਡ ਘੋਖਣ ਮਗਰੋਂ ਅਗਲੇਰੀ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All