ਗੁਰਜੰਟ ਨੇ ਹਾਕੀ ਨੂੰ ਅਲਵਿਦਾ ਕਿਹਾ
ਟੋਕੀਓ ਅਤੇ ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਅਹਿਮ ਮੈਂਬਰ ਅਤੇ ਫਾਰਵਰਡ ਗੁਰਜੰਟ ਸਿੰਘ ਨੇ ਅੱਜ ਕੌਮਾਂਤਰੀ ਹਾਕੀ ਨੂੰ ਅਲਵਿਦਾ ਆਖ ਦਿੱਤਾ ਹੈ। ਉਸ ਨੇ ਇਸ ਫੈਸਲੇ ਦਾ ਐਲਾਨ ਇੱਥੇ ਹਾਕੀ ਇੰਡੀਆ ਦੇ ਸਾਲਾਨਾ...
Advertisement
ਟੋਕੀਓ ਅਤੇ ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਅਹਿਮ ਮੈਂਬਰ ਅਤੇ ਫਾਰਵਰਡ ਗੁਰਜੰਟ ਸਿੰਘ ਨੇ ਅੱਜ ਕੌਮਾਂਤਰੀ ਹਾਕੀ ਨੂੰ ਅਲਵਿਦਾ ਆਖ ਦਿੱਤਾ ਹੈ। ਉਸ ਨੇ ਇਸ ਫੈਸਲੇ ਦਾ ਐਲਾਨ ਇੱਥੇ ਹਾਕੀ ਇੰਡੀਆ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਕੀਤਾ। ਹਾਕੀ ਇੰਡੀਆ ਨੇ ਉਸ ਦਾ ਸਨਮਾਨ ਕਰਦਿਆਂ 5 ਲੱਖ ਰੁਪਏ ਦਾ ਇਨਾਮ ਵੀ ਦਿੱਤਾ। ਅੰਮ੍ਰਿਤਸਰ ਦੇ ਪਿੰਡ ਖਲਹੇੜਾ ਦੇ ਜੰਮਪਲ 31 ਵਰ੍ਹਿਆਂ ਦੇ ਗੁਰਜੰਟ ਨੇ 2017 ਵਿੱਚ ਭਾਰਤ ਲਈ ਖੇਡਣਾ ਸ਼ੁਰੂ ਕੀਤਾ ਸੀ। ਆਪਣੇ ਸ਼ਾਨਦਾਰ ਕਰੀਅਰ ਦੌਰਾਨ ਉਨ੍ਹਾਂ 130 ਕੌਮਾਂਤਰੀ ਮੈਚ ਖੇਡੇ ਅਤੇ 33 ਗੋਲ ਦਾਗੇ। 2021 ਵਿੱਚ ਉਸ ਨੂੰ ਅਰਜੁਨ ਐਵਾਰਡ ਨਾਲ ਨਵਾਜਿਆ ਗਿਆ ਸੀ। ਉਸ ਨੇ ਸਪੱਸ਼ਟ ਕੀਤਾ ਕਿ ਉਹ ਘਰੇਲੂ ਹਾਕੀ ਅਤੇ ਲੀਗ ਮੈਚ ਖੇਡਦਾ ਰਹੇਗਾ ਪਰ ਕੋਚਿੰਗ ਬਾਰੇ ਹਾਲੇ ਕੋਈ ਵਿਚਾਰ ਨਹੀਂ ਹੈ।
Advertisement
Advertisement
×

