DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Gulveer Singh ਨੇ ਪੰਜ ਹਜ਼ਾਰ ਮੀਟਰ ਦੌੜ ’ਚ National Record ਬਣਾਇਆ

ਲਾਸ ਏਂਜਲਸ ’ਚ ਹੋਏ ਟੂਰਨਾਮੈਂਟ ਵਿੱਚ ਦੂਜਾ ਸਥਾਨ ਹਾਸਲ ਕੀਤਾ

  • fb
  • twitter
  • whatsapp
  • whatsapp
featured-img featured-img
ਗੁਲਵੀਰ ਸਿੰਘ
Advertisement

ਭਾਰਤ ਦੇ ਲੰਮੀ ਦੂਰੀ ਦੇ ਸਿਖਰਲੇ ਦੌੜਾਕ ਗੁਲਵੀਰ ਸਿੰਘ ਨੇ ਲਾਸ ਏਂਜਲਸ ’ਚ ਕਰਵਾਏ ਗਏ ਐੱਲ ਏ ਟਰੈਕ ਫੈਸਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੀ ਪੰਜ ਹਜ਼ਾਰ ਮੀਟਰ ਦੌਰ ’ਚ ਨਵਾਂ ਆਊਟਡੋਰ ਕੌਮੀ ਰਿਕਾਰਡ ਕਾਇਮ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਹੈ। ਵਰਲਡ ਐਥਲੈਟਿਕਸ ਕੌਂਟੀਨੈਂਟਲ ਟੂਰ ਸਿਵਲਰ ਪੱਧਰ ਦੇ ਇਸ ਮੁਕਾਬਲੇ ’ਚ ਗੁਲਵੀਰ ਨੇ 13 ਮਿੰਟ 03.93 ਸਕਿੰਟ ਦਾ ਸਮਾਂ ਲਿਆ।

ਇਸ ਦੇ ਨਾਲ ਹੀ ਉਸ ਨੇ ਆਪਣੇ ਹੀ ਆਊਟਡੋਰ ਕੌਮੀ ਰਿਕਾਰਡ 13:11:82 ’ਚ ਸੁਧਾਰ ਕੀਤਾ ਹੈ। ਇਸ 27 ਸਾਲਾ ਦੌੜਾਕ ਨੇ ਪਿਛਲੇ ਸਾਲ ਬੋਸਟਨ ’ਚ ਟੈਰੀਅਰ ਡੀ ਐੱਮ ਆਰ ਚੈਂਲੇਂਜ ਇਨਡੋਰ ਮੁਕਾਬਲੇ ’ਚ 12 ਮਿੰਟ 59.77 ਸਕਿੰਟ ਦਾ ਸਮਾਂ ਕੱਢਿਆ ਸੀ ਜੋ ਪੰਜ ਹਜ਼ਾਰ ਮੀਟਰ ’ਚ ਉਸ ਦਾ ਓਵਰਆਲ ਕੌਮੀ ਰਿਕਾਰਡ ਬਣਿਆ ਹੋਇਆ ਹੈ।

Advertisement

ਲਾਸ ਏਂਜਲਸ ’ਚ ਦਰਜ ਕੀਤਾ ਗਿਆ ਸਮਾਂ ਉਸ ਦੇ ਕਰੀਅਰ ਦਾ ਦੂਜਾ ਸਰਵੋਤਮ ਪ੍ਰਦਰਸ਼ਨ ਰਿਹਾ। ਐੱਲ ਏ ਟਰੈਕ ਫੈਸਟ ’ਚ ਹੈਬਟੋਮ ਸੈਮੁਅਲ ਨੇ 12:57:23 ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਗੁਲਵੀਰ ਮੌਜੂਦਾ ਏਸ਼ਿਆਈ ਚੈਂਪੀਅਨ ਵੀ ਹੈ ਅਤੇ ਉਸ ਦੇ ਨਾਂ 10 ਹਜ਼ਾਰ ਮੀਟਰ ਅਤੇ ਹਾਫ ਮੈਰਾਥਨ ਦੇ ਕੌਮੀ ਰਿਕਾਰਡ ਵੀ ਦਰਜ ਹਨ।

Advertisement

Advertisement
×