DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Gulveer Singh 4 ਮਿੰਟ ਤੋਂ ਘੱਟ ’ਚ ਮੀਲ ਦੀ ਦੌੜ ਪੂਰੀ ਕਰਨ ਵਾਲਾ ਪਹਿਲਾ ਭਾਰਤੀ

ਭਾਰਤ ਦੇ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੇ ਇੱਥੇ ‘24ਵੇਂ ਐਨੁਅਲ ਮਿਊਜ਼ਿਕ ਸਿਟੀ ਟਰੈਕ ਕਾਰਨੀਵਲ’ ਵਿੱਚ ਖ਼ਿਤਾਬ ਜਿੱਤਣ ਦੇ ਨਾਲ ਹੀ 4 ਮਿੰਟ ਤੋਂ ਘੱਟ ਸਮੇਂ ਵਿੱਚ ਇੱਕ ਮੀਲ ਦੀ ਦੌੜ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਬਣਨ ਦਾ ਇਤਿਹਾਸ...

  • fb
  • twitter
  • whatsapp
  • whatsapp
Advertisement
ਭਾਰਤ ਦੇ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੇ ਇੱਥੇ ‘24ਵੇਂ ਐਨੁਅਲ ਮਿਊਜ਼ਿਕ ਸਿਟੀ ਟਰੈਕ ਕਾਰਨੀਵਲ’ ਵਿੱਚ ਖ਼ਿਤਾਬ ਜਿੱਤਣ ਦੇ ਨਾਲ ਹੀ 4 ਮਿੰਟ ਤੋਂ ਘੱਟ ਸਮੇਂ ਵਿੱਚ ਇੱਕ ਮੀਲ ਦੀ ਦੌੜ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਬਣਨ ਦਾ ਇਤਿਹਾਸ ਰਚ ਦਿੱਤਾ ਹੈ। ‘ਵਰਲਡ ਐਥਲੈਟਿਕਸ ਕਾਂਟੀਨੈਂਟਲ ਟੂਰ ਚੈਲੇਂਜਰ’ ਦਾ ਇਹ ਮੁਕਾਬਲਾ ਅਮਰੀਕਾ ਦੀ ਲੀ ਯੂਨੀਵਰਸਿਟੀ ਦੇ ਕਲੀਵਲੈਂਡ ਕੈਂਪਸ ਵਿੱਚ ਕਰਵਾਇਆ ਗਿਆ ਸੀ।

ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ ਏਸ਼ਿਆਈ ਖੇਡਾਂ ਦੇ ਕਾਂਸੀ ਤਗ਼ਮਾ ਜੇਤੂ 27 ਸਾਲਾ ਗੁਲਵੀਰ ਸਿੰਘ ਨੇ ਅੱਜ ਪੁਰਸ਼ਾਂ ਦੇ ਇਕ ਮੀਲ ਪ੍ਰੋ ਮੁਕਾਬਲੇ ਨੂੰ ਜਿੱਤਣ ਲਈ 3:55.63 ਮਿੰਟ ਦਾ ਸ਼ਾਨਦਾਰ ਸਮਾਂ ਕੱਢਿਆ। ਮੈਚ ਦੇ ਚੋਟੀ ਦੇ ਤਿੰਨ ਜੇਤੂਆਂ ’ਚ ਸ਼ਾਮਲ ਭਾਰਤ ਦੇ ਗੁਲਵੀਰ ਸਿੰਘ ਨੇ 3.55.63 ਮਿੰਟ ਦੇ ਸਮੇਂ ਨਾਲ ਸੋਨੇ ਦਾ ਤਗ਼ਮਾ ਜਿੱਤਿਆ, ਅਮਰੀਕਾ ਦੇ ਕ੍ਰਿਸਟੋਫਰ ਨਾਈਟ ਨੇ 3.59.72 ਮਿੰਟ ਨਾਲ ਚਾਂਦੀ ਦਾ ਤਗ਼ਮਾ ਅਤੇ ਅਮਰੀਕਾ ਦੇ ਹੀ ਟ੍ਰਿਸਟਨ ਟਰੈਵਿਨੋ ਨੇ 4.00.27 ਮਿੰਟ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਗੁਲਵੀਰ ਸਿੰਘ ਇਸ ਸਮੇਂ ਆਉਣ ਵਾਲੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਅਤੇ ਜਪਾਨ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਦੀ ਤਿਆਰੀ ਲਈ ਅਮਰੀਕਾ ਵਿੱਚ ਸਿਖਲਾਈ ਲੈ ਰਿਹਾ ਹੈ ਅਤੇ ਉੱਥੇ ਹੀ ਮੁਕਾਬਲਿਆਂ ਵਿੱਚ ਹਿੱਸਾ ਲੈ ਰਿਹਾ ਹੈ।

Advertisement

Advertisement
Advertisement
×