ਗੁਕੇਸ਼ ਨੂੰ ਯਾਕੂਵੋਬ ਨੇ ਡਰਾਅ ’ਤੇ ਰੋਕਿਆ
ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੇ ਉਜ਼ਬੇਕਿਸਤਾਨ ਦੇ ਨੋਦਿਰਬੇਕ ਯਾਕੂਬੋਵ ਨਾਲ ਅੰਕ ਵੰਡ ਕੇ ਇੱਕ ਹੋਰ ਡਰਾਅ ਖੇਡਿਆ ਪਰ ਮੌਜੂਦਾ ਚੈਂਪੀਅਨ ਅਰਵਿੰਦ ਚਿਦੰਬਰਮ ਨੇ ਪਰਾਗ ਕੌਮਾਂਤਰੀ ਸ਼ਤਰੰਜ ਮਹਾਉਤਸਵ ਦੇ ਮਾਸਟਰਜ਼ ਵਰਗ ਦੇ ਦੂਜੇ ਗੇੜ ’ਚ ਅਮਰੀਕਾ ਦੇ ਹਾਂਸ ਮੋਕ ਨੀਮਨ ਨੂੰ...
Advertisement
ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੇ ਉਜ਼ਬੇਕਿਸਤਾਨ ਦੇ ਨੋਦਿਰਬੇਕ ਯਾਕੂਬੋਵ ਨਾਲ ਅੰਕ ਵੰਡ ਕੇ ਇੱਕ ਹੋਰ ਡਰਾਅ ਖੇਡਿਆ ਪਰ ਮੌਜੂਦਾ ਚੈਂਪੀਅਨ ਅਰਵਿੰਦ ਚਿਦੰਬਰਮ ਨੇ ਪਰਾਗ ਕੌਮਾਂਤਰੀ ਸ਼ਤਰੰਜ ਮਹਾਉਤਸਵ ਦੇ ਮਾਸਟਰਜ਼ ਵਰਗ ਦੇ ਦੂਜੇ ਗੇੜ ’ਚ ਅਮਰੀਕਾ ਦੇ ਹਾਂਸ ਮੋਕ ਨੀਮਨ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਗੁਕੇਸ਼ ਲਗਾਤਾਰ ਦੂਜੀ ਬਾਜ਼ੀ ਸਫੈਦ ਮੋਹਰਿਆਂ ਨਾਲ ਖੇਡ ਰਿਹਾ ਸੀ ਪਰ ਉਸ ਨੂੰ ਲਗਾਤਾਰ ਦੂਜੇ ਗੇੜ ’ਚ ਅੰਕ ਵੰਡਣੇ ਪਏ। ਉਸ ਨੇ ਪਹਿਲੇ ਗੇੜ ’ਚ ਨੀਮਨ ਨਾਲ ਵੀ ਬਾਜ਼ੀ ਡਰਾਅ ਖੇਡੀ ਸੀ। ਦੂਜੇ ਪਾਸੇ ਅਰਵਿੰਦ ਨਾਲ ਮੁਕਾਬਲੇ ’ਚ ਨੀਮਨ ਨੇ ਸਫੈਦ ਮੋਹਰਿਆਂ ਨਾਲ ਸ਼ੁਰੂਆਤੀ ਲੀਡ ਹਾਸਲ ਕਰ ਲਈ। ਇਹ ਬਾਜ਼ੀ ਅਹਿਮ ਮੋੜ ’ਤੇ ਸੀ ਤਾਂ ਅਮਰੀਕੀ ਖਿਡਾਰੀ ਕੋਲ ਘੱਟ ਸਮੇਂ ਦਾ ਅਰਵਿੰਦ ਨੇ ਫਾਇਦਾ ਚੁੱਕ ਕੇ ਜਿੱਤ ਦਰਜ ਕੀਤੀ। ਇੱਕ ਹੋਰ ਮੈਚ ’ਚ ਸਪੇਨ ਦੇ ਡੇਵਿਡ ਐਂਟੋਨ ਗੁਇਜ਼ਾਰੋ ਨੇ ਨੈਦਰਲੈਂਡਜ਼ ਦੇ ਜੌਰਡਨ ਵੈਨ ਫੋਰੈਸਟ ਨੂੰ ਹਰਾਇਆ।
Advertisement
Advertisement
×

