DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Gujarat Titans Bus Fire: IPL ਫਾਈਨਲ ਹਾਰਨ ਤੋਂ ਬਾਅਦ ਗੁਜਰਾਤ ਟਾਈਟਨਜ਼ ਦੇ ਖਿਡਾਰੀਆਂ ਦੀ ਬੱਸ ਨੂੰ ਲੱਗੀ ਅੱਗ

ਸ਼ਾਰਟ ਸਰਕਟ ਕਾਰਨ ਬੱਸ ਵਿੱਚ ਭਰਿਆ ਧੂੰਆਂ, ਖਿਡਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ

  • fb
  • twitter
  • whatsapp
  • whatsapp
Advertisement

ਇੱਥੇ ਖੇਡੇ ਗਏ ਆਈ.ਪੀ.ਐਲ. (IPL) ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਹੱਥੋਂ ਮਿਲੀ ਹਾਰ ਤੋਂ ਬਾਅਦ ਗੁਜਰਾਤ ਟਾਈਟਨਜ਼ (GT) ਦੇ ਖਿਡਾਰੀਆਂ ਅਤੇ ਸਪੋਰਟ ਸਟਾਫ ਨਾਲ ਸੜਕ ’ਤੇ ਇੱਕ ਵੱਡਾ ਹਾਦਸਾ ਵਾਪਰਨੋਂ ਬਚ ਗਿਆ। ਐਤਵਾਰ ਰਾਤ ਨੂੰ ਮੈਚ ਹਾਰਨ ਤੋਂ ਬਾਅਦ ਜਦੋਂ ਟੀਮ ਬੱਸ ਰਾਹੀਂ ਵਾਪਸ ਹੋਟਲ ਜਾ ਰਹੀ ਸੀ, ਤਾਂ ਰਸਤੇ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਬੱਸ ਖ਼ਰਾਬ ਹੋ ਗਈ ਅਤੇ ਉਸ ਵਿੱਚੋਂ ਤੇਜ਼ ਧੂੰਆਂ ਨਿਕਲਣ ਲੱਗਾ। ਸੁਰੱਖਿਆ ਦੇ ਲਿਹਾਜ਼ ਨਾਲ ਤੁਰੰਤ ਸਾਰੇ ਖਿਡਾਰੀਆਂ ਅਤੇ ਸਟਾਫ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ।

ਮਿਲੀ ਜਾਣਕਾਰੀ ਅਨੁਸਾਰ, ਬੱਸ ਦੇ ਅੰਦਰ ਧੂੰਆਂ ਫੈਲਣ ਦੇ ਬਾਵਜੂਦ ਸਾਰੇ ਖਿਡਾਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਖਿਡਾਰੀਆਂ ਨੂੰ ਕੁਝ ਦੇਰ ਸੜਕ ਕਿਨਾਰੇ ਹੀ ਖੜ੍ਹ ਕੇ ਉਡੀਕ ਕਰਨੀ ਪਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਟਲ ਪਹੁੰਚਾਉਣ ਲਈ ਦੂਜੀ ਬੱਸ ਦਾ ਪ੍ਰਬੰਧ ਕੀਤਾ ਗਿਆ। ਫਾਈਨਲ ਵਿੱਚ ਆਰ.ਸੀ.ਬੀ. ਹੱਥੋਂ 5 ਵਿਕਟਾਂ ਨਾਲ ਮਿਲੀ ਕਰਾਰੀ ਹਾਰ ਤੋਂ ਬਾਅਦ ਗੁਜਰਾਤ ਟਾਈਟਨਜ਼ ਲਈ ਇਹ ਰਾਤ ਬੇਹੱਦ ਨਿਰਾਸ਼ਾਜਨਕ ਰਹੀ।

Advertisement

ਥਕਾਵਟ ਬਣੀ ਹਾਰ ਦਾ ਕਾਰਨ?

ਗੁਜਰਾਤ ਟਾਈਟਨਜ਼ ਦੇ ਸਫ਼ਰ ਦਾ ਸ਼ਡਿਊਲ ਪਿਛਲੇ ਕੁਝ ਦਿਨਾਂ ਤੋਂ ਬੇਹੱਦ ਵਿਅਸਤ ਰਿਹਾ ਸੀ। ਟੀਮ ਨੂੰ 27 ਮਈ ਨੂੰ ਧਰਮਸ਼ਾਲਾ ਤੋਂ ਮੁੱਲਾਂਪੁਰ (ਪੰਜਾਬ) ਆਉਣਾ ਪਿਆ, ਜਿੱਥੇ ਉਨ੍ਹਾਂ ਨੇ 29 ਮਈ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ ਕੁਆਲੀਫਾਇਰ-2 ਮੈਚ ਖੇਡਿਆ। ਇਸ ਤੋਂ ਬਾਅਦ, 30 ਮਈ ਨੂੰ ਮੁੱਲਾਂਪੁਰ ਵਿੱਚ ਖ਼ਰਾਬ ਮੌਸਮ ਕਾਰਨ ਅਹਿਮਦਾਬਾਦ ਲਈ ਉਨ੍ਹਾਂ ਦੀ ਉਡਾਣ ਵਿੱਚ ਭਾਰੀ ਦੇਰੀ ਹੋਈ ਅਤੇ ਟੀਮ ਸ਼ਨੀਵਾਰ ਦੇਰ ਸ਼ਾਮ ਹੀ ਆਪਣੇ ਘਰੇਲੂ ਮੈਦਾਨ ਪਹੁੰਚ ਸਕੀ ਸੀ।

Advertisement

ਵਿਕਰਮ ਸੋਲੰਕੀ (ਡਾਇਰੈਕਟਰ ਆਫ਼ ਕ੍ਰਿਕਟ, GT) ਨੇ ਕਿਹਾ, “ ਮੈਂ ਸਿਰਫ਼ ਇਹ ਕਹਿ ਕੇ ਆਰ.ਸੀ.ਬੀ. ਦੀ ਜਿੱਤ ਦਾ ਕ੍ਰੈਡਿਟ ਘੱਟ ਨਹੀਂ ਕਰਨਾ ਚਾਹੁੰਦਾ ਕਿ ਅਸੀਂ ਬਹੁਤ ਘੱਟ ਦਿਨਾਂ ਵਿੱਚ ਬਹੁਤ ਸਾਰੇ ਮੈਚ ਖੇਡੇ ਅਤੇ ਸਾਡੀ ਟੀਮ ਥੱਕੀ ਹੋਈ ਸੀ। ਬੇਸ਼ੱਕ ਸਾਡਾ ਸਕੋਰ (155/8) ਉਮੀਦ ਮੁਤਾਬਕ ਨਹੀਂ ਸੀ, ਪਰ ਸਾਡੇ ਗੇਂਦਬਾਜ਼ਾਂ ਨੇ ਇਸ ਦਾ ਬਚਾਅ ਕਰਨ ਲਈ ਸ਼ਾਨਦਾਰ ਲੜਾਈ ਲੜੀ। ਅਸੀਂ ਇਸ ਗੱਲ ਦਾ ਮੁਲਾਂਕਣ ਜ਼ਰੂਰ ਕਰਾਂਗੇ ਕਿ ਅਸੀਂ ਕਿੱਥੇ ਗਲਤੀ ਕੀਤੀ, ਪਰ ਸਾਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਵਿਰੋਧੀ ਟੀਮ ਨੇ ਬਿਹਤਰ ਖੇਡ ਦਿਖਾਈ।”

Advertisement
×