ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦੀ ਬਾਈਪਾਸ ਸਰਜਰੀ, ਹਾਲਤ ਠੀਕ

ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦੀ ਬਾਈਪਾਸ ਸਰਜਰੀ, ਹਾਲਤ ਠੀਕ

ਨਵੀਂ ਦਿੱਲੀ, 23 ਫਰਵਰੀ

ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦੀ ਕੁਝ ਦਿਨ ਪਹਿਲਾਂ ਸ਼ਹਿਰ ਦੇ ਹਸਪਤਾਲ ਵਿਚ ਬਾਈਪਾਸ ਸਰਜਰੀ ਹੋਈ ਤੇ ਉਹ ਹੁਣ ਠੀਕ ਹਨ। ਸਾਬਕਾ ਭਾਰਤੀ ਕਪਤਾਨ ਦੇ ਕਰੀਬੀ ਅਨੁਸਾਰ 74 ਸਾਲਾ ਬੇਦੀ ਦੀ ਦੋ-ਤਿੰਨ ਦਿਨ ਪਹਿਲਾਂ ਬਾਈਪਾਸ ਸਰਜਰੀ ਹੋਈ ਸੀ ਅਤੇ ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਉਨ੍ਹਾਂ ਨੂੰ ਕੁੱਝ ਸਮੇਂ ਤੋਂ ਦਿਲ ਦੀਆਂ ਸਮੱਸਿਆਵਾਂ ਸਨ। ਖੱਬੂ ਫਿਰਕੀ ਗੇਂਦਬਾਜ਼ ਬੇਦੀ ਨੇ ਭਾਰਤ ਵੱਲੋਂ 67 ਟੈਸਟ 10 ਇਕ ਦਿਨਾ ਮੈਚ ਖੇਡੇ। ਉਨ੍ਹਾਂ ਨੇ ਇਨ੍ਹਾਂ ਵਿੱਚ ਕ੍ਰਮਵਾਰ 266 ਤੇ 7 ਵਿਕਟਾਂ ਲਈਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All