DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Olympic 2036 ਦੀ ਮੇਜ਼ਬਾਨੀ ਲਈ ਅਹਿਮ ਜ਼ਿੰਮੇਵਾਰੀ ਮਿਲੀ: ਲੀਏਂਡਰ ਪੇਸ

ਪੱਛਮੀ ਬੰਗਾਲ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਦੀ ਘਾਟ ’ਤੇ ਚਿੰਤਾ ਜਤਾਈ

  • fb
  • twitter
  • whatsapp
  • whatsapp
Advertisement

ਭਾਰਤ ਦੇ ਨਾਮੀ ਟੈਨਿਸ ਖਿਡਾਰੀ ਲੀਏਂਡਰ ਪੇਸ ਨੇ ਦੱਸਿਆ ਕਿ ਉਸ ਨੂੰ 2036 ਦੀਆਂ ਓਲੰਪਿਕ ਖੇਡਾਂ ਲਈ ਭਾਰਤ ਦੀ ਦਾਅਵੇਦਾਰੀ ਨਾਲ ਸਬੰਧਤ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸੱਤ ਵਾਰ ਓਲੰਪਿਕ ਖੇਡ ਚੁੱਕੇ ਪੇਸ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਨੂੰ ਨੌਜਵਾਨਾਂ ਦੇ ਵਿਕਾਸ ਅਤੇ ਖੇਡਾਂ ਦੇ ਖੇਤਰ ਵਿੱਚ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਥੇ ਆਪਣੀ ਪਹਿਲੀ ਮੀਡੀਆ ਗੱਲਬਾਤ ਦੌਰਾਨ ਪੇਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਸ ਨੂੰ ਦੇਸ਼ ਵਿੱਚ ਓਲੰਪਿਕ ਲਿਆਉਣ ਲਈ ਸਖ਼ਤ ਮਿਹਨਤ ਕਰਨ ਲਈ ਕਿਹਾ ਹੈ। ਪੇਸ ਨੇ ਪੱਛਮੀ ਬੰਗਾਲ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਦੀ ਘਾਟ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ਵਿੱਚ ਕ੍ਰਿਕਟ ਅਤੇ ਫੁਟਬਾਲ ਲਈ ਵੱਡੇ ਸਟੇਡੀਅਮ ਤਾਂ ਹਨ ਪਰ ਬਾਕੀ ਖੇਡਾਂ ਲਈ ਸਹੂਲਤਾਂ ਸੀਮਤ ਹਨ। ਕੌਮਾਂਤਰੀ ਟੈਨਿਸ ਮੁਕਾਬਲਿਆਂ ਲਈ ਹਾਲੇ ਵੀ ਲੱਕੜ ਦੇ ਆਰਜ਼ੀ ਕੋਰਟਾਂ ’ਤੇ ਨਿਰਭਰ ਕਰਨਾ ਪੈਂਦਾ ਹੈ। ਉਸ ਨੇ ਯਾਦ ਦਿਵਾਇਆ ਕਿ 1900 ਤੋਂ ਹੁਣ ਤੱਕ ਬੰਗਾਲ ਤੋਂ ਸਿਰਫ਼ ਚਾਰ ਓਲੰਪਿਕ ਤਗ਼ਮਾ ਜੇਤੂ ਹੀ ਨਿਕਲੇ ਹਨ। ਉਸ ਨੇ ਕਿਹਾ ਕਿ ਖੇਡਾਂ ਵਿੱਚ ਸਫਲਤਾ ਦੇਸ਼ ਦੀ ਆਰਥਿਕ ਮਜ਼ਬੂਤੀ ਦਾ ਪ੍ਰਤੀਕ ਵੀ ਹੈ। ਉਸ ਨੇ ਅਮਰੀਕਾ, ਚੀਨ, ਜਪਾਨ, ਆਸਟਰੇਲੀਆ ਅਤੇ ਗ੍ਰੇਟ ਬ੍ਰਿਟੇਨ ਵਰਗੇ ਮੁਲਕਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਭਾਰਤ ਨੂੰ ਵੀ ਖੇਡ ਸੱਭਿਆਚਾਰ ਅਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ।

Advertisement
Advertisement
×