DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Golf: ਸੌਡਾਲ ਓਪਨ ’ਚ ਸੰਧੂ ਦਾ ਸ਼ਾਨਦਾਰ ਪ੍ਰਦਰਸ਼ਨ

ਸ਼ੁਭਾਂਕਰ ਸ਼ਰਮਾ ਵੀਕਐਂਡ ਦੇ ਮੁਕਾਬਲਿਆਂ ਵਿੱਚੋਂ ਬਾਹਰ

  • fb
  • twitter
  • whatsapp
  • whatsapp
featured-img featured-img
ਯੁਵਰਾਜ ਸੰਧੂ।
Advertisement

ਬੈਲਜੀਅਮ ਵਿੱਚ ਐਂਟਵਰਪ ਨੇੜੇ ਰਿੰਕਵੇਨ ਇੰਟਰਨੈਸ਼ਨਲ ਗੋਲਫ ਕਲੱਬ ਵਿੱਚ ਖੇਡੇ ਜਾ ਰਹੇ ਸੌਡਾਲ ਓਪਨ ਟੂਰਨਾਮੈਂਟ ਵਿੱਚ ਭਾਰਤੀ ਖਿਡਾਰੀਆਂ ਦੀ ਰਲੀ-ਮਿਲੀ ਕਾਰਗੁਜ਼ਾਰੀ ਰਹੀ। ਇੱਥੇ ਯੁਵਰਾਜ ਸੰਧੂ (70-68) ਨੇ ਕੱਟ (ਅਗਲੇ ਗੇੜ ਲਈ ਯੋਗਤਾ) ਹਾਸਲ ਕਰ ਲਿਆ, ਜਦੋਂ ਕਿ ਸ਼ੁਭਾਂਕਰ ਸ਼ਰਮਾ (70-72) ਵੀਕਐਂਡ ਦੇ ਮੁਕਾਬਲਿਆਂ ਵਿੱਚੋਂ ਬਾਹਰ ਹੋ ਗਿਆ।

ਡੀ ਪੀ ਵਰਲਡ ਟੂਰ ’ਤੇ ਆਪਣਾ ਪਹਿਲਾ ਸੀਜ਼ਨ ਖੇਡ ਰਹੇ ਸੰਧੂ ਨੇ ਪਹਿਲੇ ਦਿਨ ਤਿੰਨ ਬੋਗੀ ਦੇ ਮੁਕਾਬਲੇ ਚਾਰ ਬਰਡੀਜ਼ ਲਾਈਆਂ ਅਤੇ ਉਹ ਸਾਂਝੇ 72ਵੇਂ (ਟੀ-72) ਸਥਾਨ ’ਤੇ ਸੀ ਪਰ ਦੂਜੇ ਗੇੜ ਵਿੱਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਬੋਗੀ ਦੇ ਮੁਕਾਬਲੇ ਪੰਜ ਬਰਡੀਜ਼ ਲਾ ਕੇ 68 ਦਾ ਸਕੋਰ ਬਣਾਇਆ, ਜਿਸ ਨਾਲ ਉਹ ਸਾਂਝੇ 51ਵੇਂ (ਟੀ-51) ਸਥਾਨ ’ਤੇ ਪਹੁੰਚ ਗਿਆ ਅਤੇ ਕੱਟ ਹਾਸਲ ਕਰਨ ਵਿੱਚ ਕਾਮਯਾਬ ਰਿਹਾ।

Advertisement

ਸੀਜ਼ਨ ਦੀ ਕਾਫ਼ੀ ਹੌਲੀ ਸ਼ੁਰੂਆਤ ਤੋਂ ਬਾਅਦ ਜਿੱਥੇ ਉਹ ਡੀ ਪੀ ਡਬਲਿਊ ਟੀ ’ਤੇ ਲਗਾਤਾਰ ਛੇ ਕੱਟ ਖੁੰਝ ਗਿਆ ਸੀ, ਸੰਧੂ ਨੇ ਟਰਕਿਸ਼ ਏਅਰਲਾਈਨਜ਼ ਓਪਨ ਅਤੇ ਐਸਟ੍ਰੇਲਾ ਡੈਮ ਕੈਟਾਲੁਨਿਆ ਚੈਂਪੀਅਨਸ਼ਿਪ ਦੇ ਵੀਕੈਂਡ ਮੁਕਾਬਲਿਆਂ ਵਿੱਚ ਜਗ੍ਹਾ ਬਣਾਈ ਸੀ।

Advertisement

ਹਾਲਾਂਕਿ, ਸੰਧੂ ਅਤੇ ਸ਼ਰਮਾ ਦੋਵੇਂ ਹੀ ਯੂ ਐੱਸ ਓਪਨ ਕੁਆਲੀਫਾਇਰ ਵਿੱਚੋਂ ਖੁੰਝ ਗਏ ਸਨ, ਪਰ ਇਸ ਹਫਤੇ ਸੰਧੂ ਨੇ ਇੱਕ ਵਾਰ ਫਿਰ ਕੱਟ ਹਾਸਲ ਕਰ ਕੇ ਇਹ ਸੰਕੇਤ ਦਿੱਤੇ ਹਨ ਕਿ ਉਹ ਯੂਰੋਪੀਅਨ ਹਾਲਾਤ ਵਿੱਚ ਚੰਗੀ ਤਰ੍ਹਾਂ ਢਲ ਰਿਹਾ ਹੈ। ਦੂਜੇ ਪਾਸੇ, ਸ਼ਰਮਾ ਨੇ ਇਸ ਸੀਜ਼ਨ ਵਿੱਚ 13 ਸ਼ੁਰੂਆਤਾਂ ਵਿੱਚੋਂ ਛੇ ਵਾਰ ਕੱਟ ਹਾਸਲ ਕੀਤਾ ਹੈ ਅਤੇ ਸੱਤ ਵਾਰ ਉਹ ਖੁੰਝਿਆ ਹੈ, ਜਿਸ ਵਿੱਚ ਮਾਰੀਸ਼ਸ ਵਿੱਚ ਸਾਂਝਾ 32ਵਾਂ (ਟੀ-32) ਸਥਾਨ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ ਰਿਹਾ ਹੈ। ਇਸ ਦੌਰਾਨ, ਦੱਖਣੀ ਅਫਰੀਕਾ ਦੇ ਜ਼ੈਂਡਰ ਲੋਂਬਾਰਡ ਨੇ ਸ਼ਾਨਦਾਰ ਅੰਤ ਕੀਤਾ, ਜਦੋਂ ਕਿ ਫਰਾਂਸ ਦੇ ਟੌਮ ਵੈਲੈਂਟ ਨੇ ਆਪਣੀ ਬਿਹਤਰੀਨ ਨਿਰੰਤਰਤਾ ਨੂੰ ਬਰਕਰਾਰ ਰੱਖਿਆ।

Advertisement
×