DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਜ਼ਾਰ ਗੋਲ ਕਰਨ ਦਾ ਟੀਚਾ: ਰੋਨਾਲਡੋ

ਫੁਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਆਪਣੇ ਕਰੀਅਰ ਦੇ ਅਖ਼ੀਰ ਤੱਕ 1000 ਗੋਲ ਕਰਨ ਦਾ ਟੀਚਾ ਮਿਥਿਆ ਹੈ। ਪੁਰਤਗਾਲ ਦੇ ਇਸ 40 ਸਾਲ ਦੇ ਮਹਾਨ ਖਿਡਾਰੀ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਟੀਚੇ ਨੂੰ ਹਾਸਲ ਕਰ ਲਵੇਗਾ। ਪੇਸ਼ੇਵਰ ਫੁਟਬਾਲ ਵਿੱਚ...

  • fb
  • twitter
  • whatsapp
  • whatsapp
featured-img featured-img
ਕ੍ਰਿਸਟਿਆਨੋ ਰੋਨਾਲਡੋ।
Advertisement

ਫੁਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਆਪਣੇ ਕਰੀਅਰ ਦੇ ਅਖ਼ੀਰ ਤੱਕ 1000 ਗੋਲ ਕਰਨ ਦਾ ਟੀਚਾ ਮਿਥਿਆ ਹੈ। ਪੁਰਤਗਾਲ ਦੇ ਇਸ 40 ਸਾਲ ਦੇ ਮਹਾਨ ਖਿਡਾਰੀ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਟੀਚੇ ਨੂੰ ਹਾਸਲ ਕਰ ਲਵੇਗਾ। ਪੇਸ਼ੇਵਰ ਫੁਟਬਾਲ ਵਿੱਚ ਉਸ ਦੇ ਨਾਮ 956 ਗੋਲ ਹਨ। ਰੋਨਾਲਡੋ ਨੇ ਐਤਵਾਰ ਦੇਰ ਰਾਤ ਦੁਬਈ ਵਿੱਚ ਕਰਵਾਏ ‘ਗਲੋਬ ਸੌਕਰ ਐਵਾਰਡਜ਼’ ਸਮਾਰੋਹ ਵਿੱਚ ਮੱਧ ਪੂਰਬ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਸ ਨੇ ਕਿਹਾ, ‘‘ਜੇ ਸੱਟ ਨਾ ਲੱਗੀ ਤਾਂ ਮੈਂ ਇਹ ਅੰਕੜਾ ਜ਼ਰੂਰ ਹਾਸਲ ਕਰ ਲਵਾਂਗਾ।’’ ਰੋਨਾਲਡੋ ਨੇ ਸ਼ਨਿਚਰਵਾਰ ਨੂੰ ਸਾਊਦੀ ਪ੍ਰੋ ਲੀਗ ਵਿੱਚ ਅਲ-ਨਸਰ ਲਈ ਦੋ ਗੋਲ ਕਰ ਕੇ ਆਪਣੇ ਕਰੀਅਰ ਦੇ ਕੁੱਲ ਗੋਲਾਂ ਦੀ ਗਿਣਤੀ 956 ਤੱਕ ਪਹੁੰਚਾ ਦਿੱਤੀ। ਉਸ ਦੇ ਗੋਲਾਂ ਦੀ ਗਿਣਤੀ ਵਿੱਚ ਪੁਰਤਗਾਲ ਲਈ ਪੁਰਸ਼ਾਂ ਦੇ ਕੌਮਾਂਤਰੀ ਰਿਕਾਰਡ 143 ਗੋਲ ਵੀ ਸ਼ਾਮਲ ਹਨ। ਰੋਨਾਲਡੋ ਅਗਲੇ ਸਾਲ ਅਮਰੀਕਾ, ਕੈਨੇਡਾ ਅਤੇ ਮੈਕਸਿਕੋ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਪੁਰਤਗਾਲ ਦੀ ਕਪਤਾਨੀ ਕਰੇਗਾ।

Advertisement
Advertisement
×