Glasgow Commonwealth Games: ਭਾਰਤ ਰਾਸ਼ਟਰਮੰਡਲ ਖੇਡਾਂ ’ਚ 125 ਐਥਲੀਟ ਭੇਜੇਗਾ
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਦੇ ਸੀ ਈ ਓ ਰਘੂਰਾਮ ਅਈਅਰ ਨੇ ਕਿਹਾ ਹੈ ਕਿ ਜੁਲਾਈ-ਅਗਸਤ ਵਿੱਚ ਹੋਣ ਵਾਲੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ 125 ਤੋਂ 130 ਐਥਲੀਟ ਹਿੱਸਾ ਲੈਣਗੇ, ਜੋ ਅੱਠ ਸਾਧਾਰਨ ਅਤੇ ਚਾਰ ਪੈਰਾ ਖੇਡਾਂ ਵਿੱਚ...
Advertisement
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਦੇ ਸੀ ਈ ਓ ਰਘੂਰਾਮ ਅਈਅਰ ਨੇ ਕਿਹਾ ਹੈ ਕਿ ਜੁਲਾਈ-ਅਗਸਤ ਵਿੱਚ ਹੋਣ ਵਾਲੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ 125 ਤੋਂ 130 ਐਥਲੀਟ ਹਿੱਸਾ ਲੈਣਗੇ, ਜੋ ਅੱਠ ਸਾਧਾਰਨ ਅਤੇ ਚਾਰ ਪੈਰਾ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਸੰਸਥਾ ਚੋਣ ਨਾਲ ਸਬੰਧਤ ਕਿਸੇ ਵੀ ਵਿਵਾਦ ਤੋਂ ਪੂਰੀ ਤਰ੍ਹਾਂ ਦੂਰ ਰਹੇਗੀ। 2026 ਰਾਸ਼ਟਰਮੰਡਲ ਖੇਡਾਂ ਜੋ ਕਿ 23 ਜੁਲਾਈ ਤੋਂ 2 ਅਗਸਤ ਤੱਕ ਹੋਣੀਆਂ ਹਨ, ਨੂੰ ਖ਼ਰਚੇ ਘਟਾਉਣ ਦੇ ਮਕਸਦ ਨਾਲ ਛੋਟਾ ਕੀਤਾ ਗਿਆ ਹੈ ਅਤੇ ਇਸ ਵਾਰ ਸਿਰਫ 10 ਸਾਧਾਰਨ ਅਤੇ 6 ਪੈਰਾ ਖੇਡਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਆਸਟਰੇਲਿਆਈ ਰਾਜ ਵਿਕਟੋਰੀਆ ਵੱਲੋਂ ਵਧਦੇ ਖ਼ਰਚਿਆਂ ਕਾਰਨ ਪਿੱਛੇ ਹਟਣ ਤੋਂ ਬਾਅਦ ਗਲਾਸਗੋ ਨੇ ਕਾਮਨਵੈਲਥ ਖੇਡਾਂ ਦੇ ਮੇਜ਼ਬਾਨ ਸ਼ਹਿਰ ਵਜੋਂ ਜ਼ਿੰਮੇਵਾਰੀ ਲਈ ਹੈ।
Advertisement
Advertisement
×
