DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Glasgow Commonwealth Games: ਨਵੀਂ ਸ਼ੁਰੂਆਤ ਦੇ ਵਾਅਦੇ ਨਾਲ ਆਗ਼ਾਜ਼

ਸਮੁੰਦਰਾਂ ਨੂੰ ਪਲਾਸਟਿਕ ਪ੍ਰਦੂਸ਼ਣ ਤੋਂ ਬਚਾਉਣ ਲਈ ਰਲ਼ ਕੇ ਕੋਸ਼ਿਸ਼ਾਂ ਕਰਨ ਦੀ ਲੋਡ਼: ਕਿੰਗ ਚਾਰਲਸ; ਮੀਰਾਬਾਈ ਚਾਨੂ ਤੇ ਲਵਲੀਨਾ ਬੋਰਗੋਹੇਨ ਨੇ ਕੀਤੀ ਭਾਰਤੀ ਦਸਤੇ ਦੀ ਅਗਵਾਈ

  • fb
  • twitter
  • whatsapp
  • whatsapp
featured-img featured-img
ਭਾਰਤੋਲਕ ਮੀਰਾਬਾਈ ਚਾਨੂ ਅਤੇ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਗਲਾਸਗੋ ਵਿੱਚ 23ਵੀਆਂ ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨੀ ਸਮਾਗਮ ਵਿੱਚ ਭਾਰਤੀ ਦਲ ਦੀ ਅਗਵਾਈ ਕਰਦੀਆਂ ਹੋਈਆਂ। -ਫੋਟੋ: ਪੀਟੀਆਈ
Advertisement
‘ਓਵੋ ਹਾਈਡ੍ਰੋ’ ਸੰਗੀਤ ਅਤੇ ਸਕਾਟਿਸ਼ ਸ਼ਾਨੋ-ਸ਼ੌਕਤ ਦੇ ਰੰਗ ਵਿੱਚ ਰੰਗਿਆ ਗਿਆ, ਕਿਉਂਕਿ 23ਵੀਆਂ ਰਾਸ਼ਟਰਮੰਡਲ ਖੇਡਾਂ ਦੀ ਬਹੁਤ ਹੀ ਜੀਵੰਤ ਇਨਡੋਰ ਤਾਣੇ-ਬਾਣੇ ਨਾਲ ਸ਼ੁਰੂਆਤ ਹੋਈ। ਇਸ ਸਮਾਗਮ ਨੇ ਗਲਾਸਗੋ ਦੀ ਵਿਰਾਸਤ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਇਆ ਕਿ ਇਸ ਸ਼ਾਨੋ-ਸ਼ੌਕਤ ਵਿੱਚ ਸਥਿਰਤਾ ਦਾ ਸੁਨੇਹਾ ਪਿੱਛੇ ਨਾ ਰਹਿ ਜਾਵੇ।

ਕਿੰਗ ਚਾਰਲਸ ਤੀਜੇ ਨੇ ਉਸ ਸੁਨੇਹੇ ਨੂੰ ਉੱਚੀ ਆਵਾਜ਼ ਵਿੱਚ ਪੜ੍ਹਿਆ ਜੋ ਉਨ੍ਹਾਂ ਨੇ ਪਿਛਲੇ ਸਾਲ ਮਾਰਚ ਵਿੱਚ ਬਕਿੰਘਮ ਪੈਲੇਸ ਵਿੱਚ ਕਿੰਗਜ਼ ਬੈਟਨ (ਰਾਜੇ ਦੀ ਮਸ਼ਾਲ) ਵਿੱਚ ਰੱਖਿਆ ਸੀ। ਇਹ ਮਸ਼ਾਲ ਉਦੋਂ ਤੋਂ 500 ਦਿਨਾਂ ਦੀ ਗਲੋਬਲ ਰਿਲੇਅ (ਯਾਤਰਾ) ਦੌਰਾਨ ਸਾਰੇ 74 ਰਾਸ਼ਟਰਮੰਡਲ ਮੈਂਬਰ ਦੇਸ਼ਾਂ ਵਿੱਚੋਂ ਲੰਘੀ। ਵੀਰਵਾਰ ਰਾਤ ਨੂੰ ਕਿੰਗ ਚਾਰਲਸ ਤੀਜੇ ਨੇ ਉਮੀਦ ਨਾਲ ਸਾਂਝੇ ਭਵਿੱਖ ਲਈ ਜੁੜਨ ਦੇ ਵਿਸ਼ੇ ’ਤੇ ਕਿਹਾ, ‘‘ਮੈਨੂੰ ਖੇਡਾਂ ਦੇ ਸ਼ੁਰੂ ਹੋਣ ਦਾ ਐਲਾਨ ਕਰਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ।’’ ਬਰਤਾਨਵੀ ਸਮਰਾਟ ਨੇ ਕਿਹਾ ਕਿ ਬੈਟਨ ਵਿੱਚ ਇੱਕ ਵਾਧੂ ਸੁਨੇਹਾ ਵੀ ਹੈ, ਜਿਸ ਵਿੱਚ ਸਮੁੰਦਰਾਂ ਅਤੇ ਜਲ ਮਾਰਗਾਂ ਨੂੰ ਪਲਾਸਟਿਕ ਦੇ ਪ੍ਰਦੂਸ਼ਣ ਤੋਂ ਮੁਕਤ ਕਰਨ ਦੇ ਯਤਨਾਂ ਦੀ ਅਪੀਲ ਕੀਤੀ ਗਈ ਹੈ ਜੋ ਮਨੁੱਖੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨ੍ਹਾਂ ਕਿਹਾ, ‘‘2030 ਤੱਕ ਦੁਨੀਆ ਦੇ 30 ਫ਼ੀਸਦ ਸਮੁੰਦਰ ਦੇ ਪਾਣੀ ਦੀ ਰਾਖੀ ਲਈ ਰਲ਼ ਕੇ ਕੋਸ਼ਿਸ਼ਾਂ ਕਰਨ ਦੀ ਲੋੜ ਹੈ।’’

Advertisement

ਪਹਿਲ ਕਰਦਿਆਂ 74 ਦੇਸ਼ਾਂ ਦੇ ਐਥਲੀਟ ਸ਼ੋਅ ਦੇ ਅੰਤ ਵਿੱਚ ਪਰੇਡ ਕਰਨ ਦੀ ਬਜਾਏ ਸ਼ੁਰੂਆਤ ਵਿੱਚ ਹੀ ਮਾਰਚ ਕਰ ਕੇ ਆਏ। ਭਾਰਤੀ ਦਲ ਦੀ ਅਗਵਾਈ ਓਲੰਪਿਕ ਤਗ਼ਮਾ ਜੇਤੂ ਮੀਰਾਬਾਈ ਚਾਨੂ ਅਤੇ ਲਵਲੀਨਾ ਬੋਰਗੋਹੇਨ ਨੇ ਕੀਤੀ। ਪੁਰਸ਼ ਐਥਲੀਟਾਂ ਨੇ ਗੂੜ੍ਹੇ ਨੀਲੇ ਸੂਟ ਅਤੇ ਮਹਿਲਾ ਭਾਗੀਦਾਰਾਂ ਨੇ ਸਾੜੀਆਂ ਅਤੇ ਬਲੇਜ਼ਰ ਪਹਿਨੇ ਹੋਏ ਸਨ। ਜਦੋਂ ਭਾਰਤੀ ਦਲ ਪਿੜ ਵਿੱਚ ਦਾਖ਼ਲ ਹੋਇਆ ਤਾਂ ਦਰਸ਼ਕਾਂ ਵੱਲੋਂ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ।

Advertisement

ਇਸ ਸਮਾਰੋਹ ਵਿੱਚ ਰਵਾਇਤੀ ਗੇਲਿਕ ਵਿਰਾਸਤ ਨੂੰ ਸਮਕਾਲੀ ਪੌਪ, ਰੈਪ ਅਤੇ ਇਲੈਕਟ੍ਰੌਨਿਕ ਪ੍ਰਦਰਸ਼ਨ ਨਾਲ ਮਿਲਾਇਆ ਗਿਆ, ਜਿਸ ਵਿੱਚ ਯੂਨੈਸਕੋ ਸਿਟੀ ਆਫ ਮਿਊਜ਼ਿਕ ਵਜੋਂ ਮਾਨਤਾ ਪ੍ਰਾਪਤ ਸ਼ਹਿਰ ਦੀ ਰਚਨਾਤਮਕ ਪਛਾਣ ਨੂੰ ਉਭਾਰਿਆ ਗਿਆ। ਵਿਸ਼ਾਲ ਖੁੱਲ੍ਹੇ ਆਸਮਾਨ ਹੇਠਲੇ ਸਟੇਡੀਅਮਾਂ ਦੇ ਪ੍ਰੋਗਰਾਮਾਂ ਤੋਂ ਦੂਰ ਹਟਦਿਆਂ, ਪ੍ਰਬੰਧਕਾਂ ਨੇ ਉਦਘਾਟਨੀ ਸਮਾਰੋਹ ਨੂੰ ਪੂਰੀ ਤਰ੍ਹਾਂ 14,300 ਵਿਅਕਤੀਆਂ ਦੀ ਸਮਰੱਥਾ ਵਾਲੇ ਇਨਡੋਰ ਭਵਨ ਦੇ ਅੰਦਰ ਕਰਵਾਇਆ, ਜੋ ਕਿ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ।

ਸ੍ਰੀਹਰੀ ਨਟਰਾਜ 50 ਮੀਟਰ ਬੈਕਸਟਰੋਕ ਦੇ ਸੈਮੀ ਫਾਈਨਲ ਲਈ ਕੁਆਲੀਫਾਈ

ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੇ ਅੱਜ ਇੱਥੇ ਹੀਟਸ (ਮੁਢਲੇ ਮੁਕਾਬਲੇ) ਵਿੱਚ ਸਾਂਝੇ ਤੌਰ ’ਤੇ 14ਵਾਂ ਸਥਾਨ ਹਾਸਲ ਕਰ ਕੇ ਪੁਰਸ਼ਾਂ ਦੀ 50 ਮੀਟਰ ਬੈਕਸਟਰੋਕ ਦੇ ਸੈਮੀ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਦੋ ਵਾਰ ਦੇ ਓਲੰਪੀਅਨ ਅਤੇ ਕਈ ਕੌਮੀ ਰਿਕਾਰਡ ਆਪਣੇ ਨਾਮ ਦਰਜ ਕਰਨ ਵਾਲੇ ਨਟਰਾਜ ਨੇ ਬਰਮੂਡਾ ਦੇ ਜੈਕ ਹਾਰਵੇਅ ਦੇ ਨਾਲ 25.52 ਸਕਿੰਟ ਦਾ ਸਮਾਂ ਕੱਢਿਆ ਅਤੇ ਸੈਮੀ ਫਾਈਨਲ ਦੀ ਸ਼ੁਰੂਆਤੀ ਸੂਚੀ ਵਿੱਚ ਜਗ੍ਹਾ ਬਣਾਈ, ਜਿਸ ਵਿੱਚ ਹੀਟਸ ਵਿੱਚੋਂ ਚੋਟੀ ਦੇ 16 ਖਿਡਾਰੀ ਸ਼ਾਮਲ ਹੁੰਦੇ ਹਨ। ਭਾਰਤੀ ਤੈਰਾਕ ਆਪਣੀ ਅੱਠ ਖਿਡਾਰੀਆਂ ਵਾਲੀ ਹੀਟ ਵਿੱਚ ਪੰਜਵੇਂ ਸਥਾਨ ’ਤੇ ਰਿਹਾ। ਪੈਰਾ-ਤੈਰਾਕੀ ਵਿੱਚ, ਭਾਰਤ ਦੇ ਆਰ ਵੀ ਵੀ ਬੀ ਕੇ ਬੁਡੀਗਿਨਾ ਅਤੇ ਇਮਾਮ ਅਲੀ ਨੇ 100 ਮੀਟਰ ਫ੍ਰੀਸਟਾਈਲ ਐੱਸ13 ਈਵੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾਈ, ਕਿਉਂਕਿ ਹੀਟਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਅੱਠ ਤੈਰਾਕ ਅੱਗੇ ਲੰਘ ਗਏ। ਜਿੱਥੇ ਬੁਡੀਗਿਨਾ 57.10 ਸਕਿੰਟ ਦੇ ਸਮੇਂ ਨਾਲ ਹੀਟਸ ਵਿੱਚ ਤੀਜੇ ਸਥਾਨ ’ਤੇ ਰਿਹਾ, ਉੱਥੇ ਹੀ ਅਲੀ 1.05.32 ਮਿੰਟ ਦੇ ਸਮੇਂ ਨਾਲ ਸਭ ਤੋਂ ਹੇਠਾਂ ਰਿਹਾ। ਐੱਸ13 ਵਰਗੀਕਰਨ ਨਜ਼ਰ ਦੀ ਕਮਜ਼ੋਰੀ (ਦ੍ਰਿਸ਼ਟੀਹੀਣਤਾ) ਵਾਲੇ ਐਥਲੀਟਾਂ ਲਈ ਹੁੰਦਾ ਹੈ।

ਅਸ਼ੋਕ ਮਲਿਕ ਤਗ਼ਮੇ ਤੋਂ ਖੁੰਝਿਆ

ਗਲਾਸਗੋ/ਨਵੀਂ ਦਿੱਲੀ: ਅਸ਼ੋਕ ਮਲਿਕ ਪੈਰਾ ਪੁਰਸ਼ ਪਾਵਰਲਿਫਟਿੰਗ ਦੇ ਲਾਈਟਵੇਟ ਵਰਗ ਵਿੱਚ 143.8 ਅੰਕ ਪ੍ਰਾਪਤ ਕਰ ਕੇ ਚੌਥੇ ਸਥਾਨ ’ਤੇ ਰਿਹਾ, ਜੋ ਤਗ਼ਮਾ ਸੂਚੀ ਵਿੱਚ ਜਗ੍ਹਾ ਬਣਾਉਣ ਲਈ ਕਾਫ਼ੀ ਨਹੀਂ ਸੀ। ਇੰਗਲੈਂਡ ਦੇ ਮਾਰਕ ਸਵੈਨ ਨੇ 153.9 ਅੰਕਾਂ ਨਾਲ ਸੋਨੇ ਦਾ ਤਗ਼ਮਾ ਜਿੱਤਿਆ, ਜਦੋਂ ਕਿ ਨਾਇਜੀਰੀਆ ਦੇ ਰੋਲੈਂਡ ਏਜ਼ੁਰੂਈਕੇ (153.9 ਅੰਕ) ਅਤੇ ਮਲੇਸ਼ੀਆ ਦੇ ਬੋਨੀ ਬੁਨਯਾਉ ਗੁਸਤਿਨ (153.5 ਅੰਕ) ਨੇ ਕ੍ਰਮਵਾਰ ਚਾਂਦੀ ਤੇ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਮੁਕਾਬਲੇ ਵਿੱਚ ਸ਼ਾਮਲ ਇੱਕ ਹੋਰ ਭਾਰਤੀ, ਪਰਮਜੀਤ ਕੁਮਾਰ 135.6 ਅੰਕਾਂ ਨਾਲ ਕੁੱਲ ਸੱਤਵੇਂ ਸਥਾਨ ’ਤੇ ਰਿਹਾ। -ਪੀਟੀਆਈ

Advertisement
×