DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jasprit Bumrah ਨੂੰ ਥੋੜ੍ਹੀ ਖੁੱਲ੍ਹ ਦਿਓ: Kieron Pollard

ਰਾਹਤ ਦੇਣਾ ਲੰਮੇ ਸਮੇਂ ’ਚ ਖਿਡਾਰੀ ਦੇ ਪ੍ਰਦਰਸ਼ਨ ਲਈ ਮਦਦਗਾਰ ਸਾਬਤ ਹੋਣ ਦੀ ਆਸ ਪ੍ਰਗਟਾਈ

  • fb
  • twitter
  • whatsapp
  • whatsapp
featured-img featured-img
ਜਸਪ੍ਰੀਤ ਬੁਮਰਾਹ
Advertisement

ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ੀ ਕੋਚ ਕੇ ਪੋਲਾਰਡ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਵਰਗੇ ਤੇਜ਼ ਗੇਂਦਬਾਜ਼ੀ ਦੇ ਮਾਹਿਰ ਖਿਡਾਰੀ ਦਾ ਵੀ ਕੋਈ ਦਿਨ ਖ਼ਰਾਬ ਹੋ ਸਕਦਾ ਹੈ ਜਾਂ ਕੋਈ ਸੀਜ਼ਨ ਮਾੜਾ ਜਾ ਸਕਦਾ ਹੈ। ਪੋਲਾਰਡ ਨੇ ਭਾਰਤੀ ਤੇਜ਼ ਗੇਂਦਬਾਜ਼ ਦਾ ਪੱਖ ਪੂਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ’ਤੇ ਜ਼ਿਆਦਾ ਦਬਾਅ ਨਾ ਪਾਇਆ ਜਾਵੇ, ਕਿਉਂਕਿ ਬੁਮਰਾਹ ਨੇ ਇਸ ਆਈ ਪੀ ਐੱਲ ਵਿੱਚ ਆਪਣਾ ਤੀਜਾ ਸਭ ਤੋਂ ਮਹਿੰਗਾ ਸਪੈੱਲ ਸੁੱਟਿਆ ਹੈ। ਪੋਲਾਰਡ ਦਾ ਮੰਨਣਾ ਹੈ ਕਿ ਬੁਮਰਾਹ ਨੂੰ ਥੋੜ੍ਹੀ ਰਾਹਤ ਦੇਣਾ ਲੰਬੇ ਸਮੇਂ ਵਿੱਚ ਉਸ ਦੇ ਪ੍ਰਦਰਸ਼ਨ ਲਈ ਮਦਦਗਾਰ ਸਾਬਤ ਹੋ ਸਕਦਾ ਹੈ। ਬੁਮਰਾਹ ਇੱਕ ਵਾਰ ਫਿਰ ਕੋਈ ਵਿਕਟ ਲੈਣ ਵਿੱਚ ਅਸਫਲ ਰਿਹਾ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਚਾਰ ਓਵਰਾਂ ਵਿੱਚ 54 ਦੌੜਾਂ ਦਿੱਤੀਆਂ। ਬੁੱਧਵਾਰ ਰਾਤ ਨੂੰ ਹੋਏ ਇਸ ਮੈਚ ਵਿੱਚ ਹੈਦਰਾਬਾਦ ਨੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ। ਰਿਆਨ ਰਿਕਲਟਨ ਦੀਆਂ ਨਾਬਾਦ 123 ਦੌੜਾਂ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਪਹਿਲੀ ਪਾਰੀ ਦਾ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ 243/5 ਸਕੋਰ ਬਣਾਇਆ ਸੀ ਪਰ ਹੈਦਰਾਬਾਦ ਨੇ ਜ਼ਬਰਦਸਤ ਬੱਲੇਬਾਜ਼ੀ ਕਰਦੇ ਹੋਏ 18.4 ਓਵਰਾਂ ਵਿੱਚ 249/4 ਦਾ ਸਕੋਰ ਬਣਾ ਕੇ ਮੈਚ ਜਿੱਤ ਲਿਆ। ਪੋਲਾਰਡ ਨੇ ਕਿਹਾ ਕਿ ਬੁਮਰਾਹ ਕਾਫ਼ੀ ਸਮੇਂ ਤੋਂ ਮੁੰਬਈ ਇੰਡੀਅਨਜ਼ ਅਤੇ ਭਾਰਤ ਲਈ ਨੰਬਰ ਇਕ ਗੇਂਦਬਾਜ਼ ਰਿਹਾ ਹੈ।

Advertisement
Advertisement
×