ਟੀ-20 ਵਿੱਚ ਗਿੱਲ ਦੀ ਵਾਪਸੀ
ਗਰਦਨ ’ਤੇ ਲੱਗੀ ਸੱਟ ਤੋਂ ਰਾਹਤ ਮਿਲਣ ਬਾਅਦ ਟੀ-20 ਵਿੱਚ ਸ਼ੁਭਮਨ ਗਿੱਲ ਦੀ ਵਾਪਸੀ ਹੋ ਰਹੀ ਹੈ। ਭਾਰਤੀ ਕ੍ਰਿਕਟ ਬੋਰਡ ਦੇ ਸੈਂਟਰ ਆਫ ਐਕਸੀਲੈਂਸ (ਸੀ ਓ ਈ) ਦੀ ਸਪੋਰਟਸ ਸਾਇੰਸ ਟੀਮ ਨੇ ਟੀ-20 ’ਚ ਉਪ ਕਪਤਾਨ ਸ਼ੁਭਮਨ ਗਿੱਲ ਨੂੰ ਦੱਖਣੀ...
Advertisement
ਗਰਦਨ ’ਤੇ ਲੱਗੀ ਸੱਟ ਤੋਂ ਰਾਹਤ ਮਿਲਣ ਬਾਅਦ ਟੀ-20 ਵਿੱਚ ਸ਼ੁਭਮਨ ਗਿੱਲ ਦੀ ਵਾਪਸੀ ਹੋ ਰਹੀ ਹੈ। ਭਾਰਤੀ ਕ੍ਰਿਕਟ ਬੋਰਡ ਦੇ ਸੈਂਟਰ ਆਫ ਐਕਸੀਲੈਂਸ (ਸੀ ਓ ਈ) ਦੀ ਸਪੋਰਟਸ ਸਾਇੰਸ ਟੀਮ ਨੇ ਟੀ-20 ’ਚ ਉਪ ਕਪਤਾਨ ਸ਼ੁਭਮਨ ਗਿੱਲ ਨੂੰ ਦੱਖਣੀ ਅਫਰੀਕਾ ਵਿਰੁੱਧ ਟੀ-20 ਲੜੀ ਦੇ ਮੈਚਾਂ ਵਿੱਚ ਖੇਡਣ ਦੀ ਆਗਿਆ ਦੇ ਦਿੱਤੀ ਹੈ। ਮੈਦਾਨ ਵਿੱਚ ਦੁਬਾਰਾ ਖੇਡਣ ਲਈ ਸ਼ੁਭਮਨ ਗਿੱਲ ਨੇ ਸੀ ਓ ਈ ਦੇ ਫਿਟਨੈੱਸ ਟੈਸਟ ਦੇ ਸਾਰੇ ਮਾਪਦੰਡ ਪੂਰੇ ਕਰ ਲਏ ਹਨ। ਜ਼ਿਕਰਯੋਗ ਹੈ ਕਿ ਕੋਲਕਾਤਾ ਟੈਸਟ ਦੇ ਦੂਜੇ ਦਿਨ ਗਿੱਲ ਦੀ ਗਰਦਨ ਦੀ ਨਸ ਚੜ੍ਹ ਗਈ ਸੀ, ਜਿਸ ਮਗਰੋਂ ਇਲਾਜ ਲਈ ਉਸ ਨੂੰ ਹਸਪਤਾਲ ਜਾਣਾ ਪਿਆ ਸੀ। ਉਹ ਇੱਕ ਰੋਜ਼ਾ ਲੜੀ ਤੋਂ ਵੀ ਬਾਹਰ ਰਿਹਾ ਪਰ ਇਸ ਦੌਰਾਨ ਉਸ ਨੇ ਸੀ ਓ ਈ ਅਧੀਨ ਅਭਿਆਸ ਜਾਰੀ ਰੱਖਿਆ। ਅੱਜ ਇੱਥੇ ਟੀ-20 ਲੜੀ ਵਿੱਚ ਖੇਡਣ ਵਾਲੇ ਸਾਰੇ ਭਾਰਤੀ ਖਿਡਾਰੀ ਇਕੱਠੇ ਹੋਏ, ਜਿਸ ਲਈ ਉਹ ਭਲਕੇ ਐਤਵਾਰ ਤੋਂ ਅਭਿਆਸ ਸ਼ੁਰੂ ਕਰਨਗੇ।
Advertisement
Advertisement
×

