ਘੁੰਮਣ ਹੀਰਾ ਰਾਈਜ਼ਰਜ਼ ਨੇ ਐੱਸ ਜੀ ਪੀ ਸੀ ਨੂੰ ਹਰਾਇਆ
ਆਲ ਇੰਡੀਆ ਬਲਵੰਤ ਸਿੰਘ ਕਪੂਰ ਅੰਡਰ-19 ਲੜਕਿਆਂ ਦੇ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਇਸ ਮੌਕੇ ਕੌਮਾਂਤਰੀ ਖਿਡਾਰੀ ਰਾਮ ਸਰਨ, ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ, ਕਰਨਲ ਬਲਬੀਰ ਸਿੰਘ ਓਲੰਪੀਅਨ, ਜੰਗ ਬਹਾਦਰ ਸਿੰਘ ਸੰਘਾ ਅਤੇ ਦਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ।
ਦੂਜੇ ਦਿਨ ਪੂਲ ‘ਏ’ ਦੇ ਪਹਿਲੇ ਮੁਕਾਬਲੇ ਵਿੱਚ ਘੁੰਮਣ ਹੀਰਾ ਰਾਈਜ਼ਰਜ਼ ਹਾਕੀ ਅਕੈਡਮੀ ਦਿੱਲੀ ਨੇ ਐੱਸ ਜੀ ਪੀ ਸੀ ਹਾਕੀ ਅਕੈਡਮੀ ਅੰਮ੍ਰਿਤਸਰ ਨੂੰ 3-2 ਨਾਲ ਹਰਾਇਆ। ਜੇਤੂ ਟੀਮ ਦੇ ਸਿਧਾਰਥ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਦੂਜਾ ਮੈਚ ਪੂਲ ‘ਡੀ’ ਵਿੱਚ ਨਾਮਧਾਰੀ ਸਪੋਰਟਸ ਅਕੈਡਮੀ ਅਤੇ ਹਾਕੀ ਹਿਮਾਚਲ ਅਕੈਡਮੀ ਵਿਚਾਲੇ ਖੇਡਿਆ ਗਿਆ, ਜੋ 1-1 ਨਾਲ ਬਰਾਬਰ ਰਿਹਾ। ਤੀਜੇ ਮੈਚ (ਪੂਲ ਏ) ਵਿੱਚ ਰਾਊਂਡ ਗਲਾਸ ਹਾਕੀ ਅਕੈਡਮੀ ਮੁਹਾਲੀ ਨੇ ਸਾਈ ਐੱਨ ਸੀ ਓ ਈ ਇੰਫਾਲ ਨੂੰ 3-1 ਨਾਲ ਹਰਾਇਆ। ਸੁਖਮਨਪ੍ਰੀਤ ਨੂੰ ਬਿਹਤਰੀਨ ਖਿਡਾਰੀ ਚੁਣਿਆ ਗਿਆ।
ਪੂਲ ਡੀ ਦੇ ਚੌਥੇ ਮੈਚ ਵਿਚ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੇ ਬੁਆਏਜ਼ ਹੋਸਟਲ ਲਖਨਊ ਨੂੰ 3-1 ਨਾਲ ਹਰਾਇਆ। ਜੇਤੂ ਟੀਮ ਲਈ ਆਸ਼ੀਸ਼ ਤਾਨੀ ਪੂਰਤੀ ਨੇ ਹੈਟ੍ਰਿਕ ਬਣਾਈ ਜਦਕਿ ਲਖਨਊ ਦੀ ਟੀਮ ਲਈ ਆਤਿਫ਼ ਰਯਾਨੀ ਨੇ ਇਕਮਾਤਰ ਗੋਲ ਕੀਤਾ। ਜੇਤੂ ਟੀਮ ਦੇ ਆਸ਼ੀਸ਼ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ।
ਇਸ ਮੌਕੇ ਗੁਰਸ਼ਰਨ ਸਿੰਘ ਕਪੂਰ, ਹਰਭਜਨ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਇੰਦਰਮੋਹਨ ਸਿੰਘ, ਮੁਖਬੈਨ ਸਿੰਘ ਓਲੰਪੀਅਨ, ਸੰਜੀਵ ਕੁਮਾਰ ਓਲੰਪੀਅਨ, ਕੌਮਾਂਤਰੀ ਖਿਡਾਰੀ ਰਿਪੁਦਮਨ ਕੁਮਾਰ ਸਿੰਘ, ਹਰਭਜਨ ਕੌਰ, ਪਰਮਿੰਦਰ ਕੌਰ, ਪਲਵਿੰਦਰ ਕੌਰ, ਬਲਵਿੰਦਰ ਕੌਰ, ਡਾ. ਰਾਜਵੰਤ ਕੌਰ, ਡਾ. ਮਨੂ ਸੂਦ ਤੇ ਹੋਰ ਹਾਜ਼ਰ ਸਨ।
ਅੱਜ ਖੇਡੇ ਜਾਣ ਵਾਲੇ ਮੈਚ
- ਸੁਰਜੀਤ ਹਾਕੀ ਅਕੈਡਮੀ ਜਲੰਧਰ ਬਨਾਮ ਜਰਖੜ ਹਾਕੀ ਅਕੈਡਮੀ ਲੁਧਿਆਣਾ
(ਸਵੇਰੇ 9.30 ਵਜੇ)
- ਸਾਈ ਐੱਨ ਸੀ ਓ ਈ ਲਖਨਊ ਬਨਾਮ ਸ਼ਾਹਬਾਦ ਹਾਕੀ ਅਕੈਡਮੀ ਹਰਿਆਣਾ
(ਸਵੇਰੇ 11 ਵਜੇ)
- ਸਾਈ ਐੱਨ ਸੀ ਓ ਈ ਸੋਨੀਪਤ ਬਨਾਮ ਸੇਲ ਹਾਕੀ ਅਕੈਡਮੀ ਰੁੜਕੇਲਾ
(ਦੁਪਹਿਰ 1 ਵਜੇ)
- ਆਰਮੀ ਬੁਆਏਜ਼ ਬੰਗਲੂਰੂ ਬਨਾਮ ਉੜੀਸਾ ਨੇਵਲ ਟਾਟਾ ਸੈਂਟਰ
(ਬਾਅਦ ਦੁਪਹਿਰ 2.30 ਵਜੇ)
