DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਰਮਨ ਓਪਨ: ਸ੍ਰੀਕਾਂਤ ਤੇ ਤਨਵੀ ਕਰਨਗੇ ਭਾਰਤ ਦੀ ਅਗਵਾਈ

ਗੋਡੇ ਦੀ ਸੱਟ ਤੋਂ ਉਭਰ ਕੇ ਵਾਪਸੀ ਕਰ ਰਹੀ ਮਾਲਵਿਕਾ ਤੋਂ ਵੀ ਵੱਡੀਆਂ ਉਮੀਦਾਂ

  • fb
  • twitter
  • whatsapp
  • whatsapp
featured-img featured-img
ਕਿਦਾਂਬੀ ਸ੍ਰੀਕਾਂਤ।
Advertisement

ਤਜਰਬੇਕਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਅਤੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਤਨਵੀ ਸ਼ਰਮਾ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਜਰਮਨ ਓਪਨ ਸੁਪਰ 300 ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਸਾਬਕਾ ਵਿਸ਼ਵ ਨੰਬਰ ਇੱਕ ਸ੍ਰੀਕਾਂਤ ਹਾਲ ਹੀ ਵਿੱਚ ਆਪਣੀ ਰੈਂਕਿੰਗ ਸੁਧਾਰ ਕੇ 32ਵੇਂ ਸਥਾਨ ’ਤੇ ਪਹੁੰਚਿਆ ਹੈ। ਉਸ ਦੀ ਕੋਸ਼ਿਸ਼ ਸੁਪਰ 750 ਅਤੇ 1000 ਟੂਰਨਾਮੈਂਟਾਂ ਵਿੱਚ ਸਿੱਧੇ ਦਾਖਣ ਹੋਣ ਲਈ ਆਪਣੀ ਸਥਿਤੀ ਹੋਰ ਬਿਹਤਰ ਕਰਨ ਦੀ ਹੋਵੇਗੀ। ਉਹ ਆਪਣਾ ਪਹਿਲਾ ਮੈਚ ਕੁਆਲੀਫਾਇਰ ਖਿਡਾਰੀ ਖ਼ਿਲਾਫ਼ ਖੇਡੇਗਾ।

ਮਹਿਲਾ ਸਿੰਗਲਜ਼ ਵਿੱਚ 16 ਸਾਲਾ ਤਨਵੀ ਸ਼ਰਮਾ ਦੀ ਖੇਡ ’ਤੇ ਸਭ ਦੀ ਨਜ਼ਰ ਰਹੇਗੀ। ਮੌਜੂਦਾ ਸਮੇਂ 40ਵੀਂ ਰੈਂਕਿੰਗ ’ਤੇ ਕਾਬਜ਼ ਤਨਵੀ ਪਹਿਲੇ ਗੇੜ ਵਿੱਚ ਮਲੇਸ਼ੀਆ ਦੀ ਵੋਂਗ ਲਿੰਗ ਚਿੰਗ ਖ਼ਿਲਾਫ਼ ਮੈਦਾਨ ’ਤੇ ਉਤਰੇਗੀ। ਭਾਰਤੀ ਖਿਡਾਰਨ ਨੇ ਇਸ ਸੀਜ਼ਨ ’ਚ ਇੰਡੀਆ ਓਪਨ ਅਤੇ ਇੰਡੋਨੇਸ਼ੀਆ ਮਾਸਟਰਜ਼ ਦੌਰਾਨ ਆਪਣੇ ਤੋਂ ਉਪਰਲੀ ਰੈਂਕਿੰਗ ਵਾਲੀਆਂ ਖਿਡਾਰਨਾਂ ਨੂੰ ਸਖ਼ਤ ਟੱਕਰ ਦਿੱਤੀ ਹੈ। ਉਸ ਨੇ ਏਸ਼ੀਆ ਬੈਡਮਿੰਟਨ ਟੀਮ ਚੈਂਪੀਅਨਸ਼ਿਪ ਵਿੱਚ ਵਿਸ਼ਵ ਦੀ 17ਵੇਂ ਨੰਬਰ ਦੀ ਖਿਡਾਰਨ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਇਲਾਵਾ ਗੋਡੇ ਦੀ ਸੱਟ ਤੋਂ ਉਭਰੀ ਮਾਲਵਿਕਾ, ਇਸ਼ਾਰਾਣੀ ਅਤੇ ਤਸਨੀਮ ਮੀਰ ਵੀ ਚੁਣੌਤੀ ਪੇਸ਼ ਕਰਨਗੀਆਂ।

Advertisement

ਪੁਰਸ਼ ਸਿੰਗਲਜ਼ ਵਿੱਚ ਕਿਰਨ ਜੌਰਜ ਫਰਾਂਸ ਦੇ ਕ੍ਰਿਸਟੋ ਪੋਪੋਵ ਨਾਲ ਭਿੜੇਗਾ ਅਤੇ ਤਰੁਣ ਮੰਨੇਪੱਲੀ ਦਾ ਮੁਕਾਬਲਾ ਚੀਨੀ ਤਾਇਪੇ ਦੇ ਵਾਂਗ ਜ਼ੂ ਵੇਈ ਨਾਲ ਹੋਵੇਗਾ। ਮਹਿਲਾ ਡਬਲਜ਼ ਵਿੱਚ ਅਸ਼ਵਨੀ ਭੱਟ ਅਤੇ ਸ਼ਿਖਾ ਗੌਤਮ ਦੀ ਜੋੜੀ ਚੀਨੀ ਤਾਇਪੇ ਦੀ ਜੋੜੀ ਖ਼ਿਲਾਫ਼ ਉਤਰੇਗੀ।

Advertisement

Advertisement
×