DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨਪ੍ਰੀਤ ਖਾਤਰ ਅਸਤੀਫ਼ਾ ਦੇਣ ਲੱਗੇ ਸੀ ਫੁਲਟਨ

ਹਾਕੀ ਇੰਡੀਆ ਵੱਲੋਂ ਮਨਾਉਣ ’ਤੇ ਰਾਜ਼ੀ ਹੋਏ / ਮਨਪ੍ਰੀਤ ਨੂੰ ਕੋਰ ਗਰੁੱਪ ’ਚੋਂ ਬਾਹਰ ਕਰਨ ’ਤੇ ਵਿਰੋਧ ਜਤਾਇਆ ਸੀ

  • fb
  • twitter
  • whatsapp
  • whatsapp
featured-img featured-img
ਕ੍ਰੇਗ ਫੁਲਟਨ
Advertisement

ਭਾਰਤੀ ਹਾਕੀ ਟੀਮ ਦੇ ਸੀਨੀਅਰ ਮਿਡ-ਫੀਲਡਰ ਮਨਪ੍ਰੀਤ ਸਿੰਘ ਨੂੰ ਅਨੁਸ਼ਾਸਨੀ ਕਾਰਵਾਈ ਦੇ ਆਧਾਰ ’ਤੇ ਕੋਰ ਗਰੁੱਪ ਵਿੱਚੋਂ ਬਾਹਰ ਕੀਤੇ ਜਾਣ ਦਾ ਮੁੱਖ ਕੋਚ ਕ੍ਰੇਗ ਫੁਲਟਨ ਨੇ ਸਖ਼ਤ ਵਿਰੋਧ ਕੀਤਾ ਹੈ। ਸੂਤਰਾਂ ਅਨੁਸਾਰ ਫੁਲਟਨ ਨੇ ਇਸ ਫੈਸਲੇ ਵਿਰੁੱਧ ਅਸਤੀਫ਼ਾ ਦੇਣ ਤੱਕ ਦੀ ਧਮਕੀ ਦੇ ਦਿੱਤੀ ਸੀ, ਪਰ ਬਾਅਦ ਵਿੱਚ ਹਾਕੀ ਇੰਡੀਆ ਵੱਲੋਂ ਮਨਾਉਣ ’ਤੇ ਉਹ ਕੰਮ ਜਾਰੀ ਰੱਖਣ ਲਈ ਸਹਿਮਤ ਹੋ ਗਏ।

ਦੋ ਵਾਰ ਦੇ ਓਲੰਪਿਕ ਕਾਂਸੀ ਤਗ਼ਮਾ ਜੇਤੂ ਮਨਪ੍ਰੀਤ ਸਿੰਘ ਨੂੰ 15 ਸਾਲਾਂ ਵਿੱਚ ਪਹਿਲੀ ਵਾਰ ਟੀਮ ਵਿੱਚੋਂ ਬਾਹਰ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਦੱਖਣੀ ਅਫਰੀਕਾ ਦੌਰੇ ਦੌਰਾਨ ਉਨ੍ਹਾਂ ਵੱਲੋਂ ਕਿਸੇ ਨਸ਼ੀਲੇ ਪਦਾਰਥ ਦੀ ਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਕੋਚ ਫੁਲਟਨ ਮਨਪ੍ਰੀਤ ਨੂੰ ਟੀਮ ਵਿੱਚ ਰੱਖਣਾ ਚਾਹੁੰਦੇ ਸਨ।

Advertisement

ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਅਤੇ ਚੀਫ ਸਿਲੈਕਟਰ ਆਰ ਪੀ ਸਿੰਘ ਨੇ ਸਪੱਸ਼ਟ ਕੀਤਾ ਕਿ ਅਨੁਸ਼ਾਸਨ ਦੇ ਮੁੱਦੇ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਅੰਤ ਵਿੱਚ ਫੁਲਟਨ ਨੂੰ ਅਧਿਕਾਰਤ ਲਾਈਨ ਮੰਨਣ ਲਈ ਮਨਾ ਲਿਆ ਗਿਆ ਕਿ ਮਨਪ੍ਰੀਤ ਨੂੰ ਬਾਹਰ ਕੀਤਾ ਹੀ ਜਾਣਾ ਹੈ। ਕੋਚ ਫੁਲਟਨ ਚਾਹੁੰਦੇ ਸਨ ਕਿ ਮਨਪ੍ਰੀਤ ਇਸ ਸਾਲ ਹੋਣ ਵਾਲੇ ਏਸ਼ੀਆਈ ਖੇਡਾਂ ਅਤੇ ਵਿਸ਼ਵ ਕੱਪ ਤੱਕ ਟੀਮ ਦਾ ਹਿੱਸਾ ਰਹਿਣ, ਕਿਉਂਕਿ ਉਨ੍ਹਾਂ ਦਾ ਤਜਰਬਾ ਵੱਡੇ ਮੈਚਾਂ ਵਿੱਚ ਬਹੁਤ ਕੰਮ ਆਉਂਦਾ ਹੈ। ਭਾਰਤੀ ਟੀਮ ਦਾ ਅਗਲਾ ਮੁਕਾਬਲਾ ਪ੍ਰੋ ਲੀਗ ਵਿੱਚ ਹੋਵੇਗਾ, ਜੋ 10 ਤੋਂ 15 ਫਰਵਰੀ ਤੱਕ ਰਾਉਰਕੇਲਾ ਵਿੱਚ ਖੇਡੀ ਜਾਵੇਗੀ। ਭਾਰਤ ਆਪਣਾ ਪਹਿਲਾ ਮੈਚ 11 ਫਰਵਰੀ ਨੂੰ ਅਰਜਨਟੀਨਾ ਵਿਰੁੱਧ ਖੇਡੇਗਾ।

Advertisement

Advertisement
×