DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਾਦੀ ਦੇ ‘ਥਾਪੇ’ ਤੋਂ ਕ੍ਰਿਕਟ ਮੈਦਾਨ ਤੱਕ: Indian Cricket team ਵਿੱਚ ਚੁਣਿਆ ਗਿਆ Gurnoor Brar

ਸਿਆਸਤ ਵਿੱਚ ਵੱਡੇ ਨਾਂ ਵਜੋਂ ਜਾਣਿਆ ਜਾਣ ਵਾਲੇ ਲੰਬੀ ਪਿੰਡ ਨੂੰ ਨਵੀਂ ਪਹਿਚਾਣ ਮਿਲਣ ਲੱਗੀ ਹੈ। ਪਿੰਡ ਖਿਉਵਾਲੀ ਦੇ ਬਰਾੜ ਪਰਿਵਾਰ ਦੇ ਜੰਮਪਲ ਅਤੇ 6 ਫੁੱਟ 4 ਇੰਚ ਲੰਬਾ ਤੇਜ਼ ਗੇਂਦਬਾਜ਼ ਗੁਰਨੂਰ ਸਿੰਘ ਬਰਾੜ ਭਾਰਤੀ ਕ੍ਰਿਕਟ ਟੀਮ ਮੈਂਬਰ ਬਣ ਗਿਆ...

  • fb
  • twitter
  • whatsapp
  • whatsapp
Advertisement

ਸਿਆਸਤ ਵਿੱਚ ਵੱਡੇ ਨਾਂ ਵਜੋਂ ਜਾਣਿਆ ਜਾਣ ਵਾਲੇ ਲੰਬੀ ਪਿੰਡ ਨੂੰ ਨਵੀਂ ਪਹਿਚਾਣ ਮਿਲਣ ਲੱਗੀ ਹੈ। ਪਿੰਡ ਖਿਉਵਾਲੀ ਦੇ ਬਰਾੜ ਪਰਿਵਾਰ ਦੇ ਜੰਮਪਲ ਅਤੇ 6 ਫੁੱਟ 4 ਇੰਚ ਲੰਬਾ ਤੇਜ਼ ਗੇਂਦਬਾਜ਼ ਗੁਰਨੂਰ ਸਿੰਘ ਬਰਾੜ ਭਾਰਤੀ ਕ੍ਰਿਕਟ ਟੀਮ ਮੈਂਬਰ ਬਣ ਗਿਆ ਹੈ। ਆਈ.ਪੀ.ਐੱਲ. ਵਿੱਚ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਰਗੀਆਂ ਨਾਮੀ ਫ੍ਰੈਂਚਾਈਜ਼ੀਜ਼ ਲਈ ਖੇਡ ਚੁੱਕੇ ਅਤੇ ਘਰੇਲੂ ਕ੍ਰਿਕਟ ਵਿੱਚ ਪੰਜਾਬ ਵੱਲੋਂ ਲਗਾਤਾਰ ਰਫ਼ਤਾਰ ਦੇ ਜੌਹਰ ਦਿਖਾਉਣ ਵਾਲੇ ਇਸ 25 ਸਾਲਾ ਸੱਜੇ ਹੱਥ ਦੇ ਗੇਂਦਬਾਜ਼ ਦਾ ਕ੍ਰਿਕਟ ਨਾਲ ਪੁਰਾਣਾ ਨਾਤਾ ਹੈ।

ਬਚਪਨ ਵਿੱਚ ਜਦੋਂ ਗੁਰਨੂਰ ਚੰਡੀਗੜ੍ਹ ਤੋਂ ਆਪਣੇ ਜੱਦੀ ਪਿੰਡ ਆਉਂਦਾ ਸੀ, ਤਾਂ ਉਹ ਆਪਣੀ ਦਾਦੀ ਗੁਰਦਾਸ ਕੌਰ ਨਾਲ ਕੱਪੜੇ ਧੋਣ ਵਾਲੇ ‘ਥਾਪੇ’ ਨੂੰ ਬੈਟ ਬਣਾ ਕੇ ਕ੍ਰਿਕਟ ਖੇਡਦਾ ਹੁੰਦਾ ਸੀ। ਦਾਦੀ ਦੇ ਉਸੇ ਲਾਡ ਅਤੇ ਮੋਹ ਭਿੱਜੇ ਥਾਪੇ ਤੋਂ ਸ਼ੁਰੂ ਹੋਈ ਇਹ ਖੇਡ ਅੱਜ ਉਸ ਨੂੰ ਕੌਮਾਂਤਰੀ ਪੱਧਰ 'ਤੇ ਲੈ ਪਹੁੰਚੀ ਹੈ।

Advertisement

ਇਸ ਵੱਡੀ ਪ੍ਰਾਪਤੀ ਤੋਂ ਬਾਅਦ ਖਿਉਵਾਲੀ ਵਿਖੇ ਉਸ ਦੇ ਜੱਦੀ ਘਰ ਵਿੱਚ ਜਸ਼ਨ ਦਾ ਮਾਹੌਲ ਹੈ। ਗੁਰਨੂਰ ਦੇ ਦਾਦਾ ਅਮਰਜੀਤ ਸਿੰਘ ਬਰਾੜ ਅਤੇ ਦਾਦੀ ਗੁਰਦਾਸ ਕੌਰ ਆਪਣੇ ਪੋਤਰੇ ਦੀ ਇਸ ਸਫ਼ਲਤਾ 'ਤੇ ਬਹੁਤ ਖੁਸ਼ ਹਨ। ਦਾਦੀ ਗੁਰਦਾਸ ਕੌਰ ਨੇ ਪੱਤਰਕਾਰਾਂ ਨੂੰ ਗੁਰਨੂਰ ਦੀ ਬਚਪਨ ਦੀ ਤਸਵੀਰ ਦਿਖਾਉਂਦਿਆਂ ਭਾਵੁਕ ਹੋ ਕੇ ਕਿਹਾ ਕਿ ਇਹ ਛੋਟਾ ਹੁੰਦਾ ਥਾਪਾ ਫੜ ਕੇ ਮੈਨੂੰ ਜ਼ਿੱਦ ਨਾਲ ਆਪਣੇ ਨਾਲ ਖੇਡਣ ਲਾ ਲੈਂਦਾ ਸੀ, ਪਰ ਉਦੋਂ ਇਹ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਖੇਡ ਇੱਕ ਦਿਨ ਪਿੰਡ ਦਾ ਨਾਮ ਪੂਰੀ ਦੁਨੀਆ ਵਿੱਚ ਚਮਕਾ ਦੇਵੇਗੀ।

Advertisement

ਦਾਦਾ ਅਮਰਜੀਤ ਸਿੰਘ, ਜੋ ਸਾਲ 2010 ਵਿੱਚ ਸਹਿਕਾਰੀ ਸਭਾ ਦੇ ਸਕੱਤਰ ਵਜੋਂ ਸੇਵਾਮੁਕਤ ਹੋਏ ਸਨ, ਨੇ ਦੱਸਿਆ ਕਿ ਚੰਡੀਗੜ੍ਹ ਪੁਲੀਸ ਵਿੱਚ ਤਾਇਨਾਤ ਉਨ੍ਹਾਂ ਦੇ ਲੜਕੇ ਸੁਖਵੀਰ ਬਰਾੜ ਦੇ ਘਰ ਜਨਮੇ ਗੁਰਨੂਰ ਦਾ ਪਰਿਵਾਰਕ ਪਿਛੋਕੜ ਇੱਕ ਸਾਧਾਰਨ ਕਿਸਾਨ ਪਰਿਵਾਰ ਵਾਲਾ ਹੈ। ਹਾਲਾਂਕਿ, ਗੁਰਨੂਰ ਦੇ ਚਾਚਾ ਦਾਦਾ (ਸੇਵਾਮੁਕਤ ਪੀ.ਟੀ.ਆਈ.) ਬਲਜੀਤ ਸਿੰਘ ਬਰਾੜ ਖੁਦ ਕੌਮੀ ਪੱਧਰ ਦੇ ਕਬੱਡੀ ਖਿਡਾਰੀ ਰਹੇ ਹਨ। ਉਨ੍ਹਾਂ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਗੁਰਨੂਰ ਦੀ ਇਸ ਮਿਹਨਤ ਨੇ ਸਾਡੇ ਪੂਰੇ ਖੇਤਰ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਪਿੰਡ ਵਾਸੀ ਬਿੰਦਰ ਖਿਉਵਾਲੀ ਮੁਤਾਬਕ, ਹੁਣ ਪੂਰੇ ਇਲਾਕੇ ਨੂੰ ਉਮੀਦ ਹੈ ਕਿ ਗੁਰਨੂਰ ਆਪਣੀ ਤੇਜ਼ ਗੇਂਦਬਾਜ਼ੀ ਨਾਲ ਵਿਰੋਧੀ ਟੀਮਾਂ ਦੇ ਛੱਕੇ ਛੁਡਾ ਕੇ ਦੇਸ਼ ਦਾ ਨਾਮ ਰੌਸ਼ਨ ਕਰੇਗਾ।

Advertisement
×