ਸਿਖਰਲੀ ਰੈਂਕਿੰਗ ’ਤੇ ਕਾਬਜ਼ ਖਿਡਾਰੀ ਯਾਨਿਕ ਸਿਨਰ ਅਤੇ ਖਿਡਾਰਨ ਐਰੀਨਾ ਸਬਾਲੇਂਕਾ ਨੇ ਫਰੈਂਚ ਓਪਨ ਟੈਨਿਸ ਗਰੈਂਡਸਲੈਮ ਦੇ ਆਪੋ-ਆਪਣੇ ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ ਜਦਕਿ ਦਾਨਿਲ ਮੈਦਵੇਦੇਵ ਪੰਜ ਸੈੱਟ ਤੱਕ ਚੱਲੇ ਮੁਕਾਬਲੇ ਵਿੱਚ ਹਾਰ ਕੇ ਬਾਹਰ ਹੋ ਗਿਆ। ਐਰੀਨਾ ਸਬਾਲੇਂਕਾ ਨੇ ਕੋਰਟ ਫਿਲਿਪ-ਚੈਟਰੀਅਰ ’ਤੇ ਜੈਸੀਕਾ ਬੁਆਜ਼ਸ ਮਾਨੇਰੋ ਨੂੰ 6-4, 6-2 ਨਾਲ ਹਰਾਇਆ ਅਤੇ ਰਾਤ ਦੇ ਸੈਸ਼ਨ ਵਿੱਚ ਖੇਡਦਿਆਂ ਸਿਨਰ ਨੇ ਫਰਾਂਸ ਦੇ ਵਾਈਲਡ ਕਾਰਡ ਖਿਡਾਰੀ ਕਲੇਮੈਂਟ ਟੈਬੂਰ ਨੂੰ 6-1, 6-3, 6-4 ਨਾਲ ਹਰਾਇਆ। ਮਹਿਲਾ ਵਰਗ ਵਿੱਚ ਪਿਛਲੇ ਸਾਲ ਦੀ ਉਪ ਜੇਤੂ ਰਹੀ ਅਮਰੀਕੀ ਖਿਡਾਰਨ ਕੋਕੋ ਗੌਫ਼ ਨੇ ਹਮਵਤਨ ਟੇਲਰ ਟਾਊਨਸੈਂਡ ’ਤੇ 6-4, 6-0 ਨਾਲ ਜਿੱਤ ਦਰਜ ਕੀਤੀ। ਇਸੇ ਦੌਰਾਨ ਚਾਰ ਵਾਰ ਦੀ ਮੇਜਰ ਜੇਤੂੁ ਨਾਓਮੀ ਓਸਾਕਾ ਨੇ ਲੌਰਾ ਸਿਗਮੰਡ ਨੂੰ 6-3, 7-6(3) ਨਾਲ ਹਰਾਇਆ। ਲਗਾਤਾਰ ਤੀਜੇ ਦਿਨ ਪੈਰਿਸ ਵਿੱਚ ਤਾਪਮਾਨ ਆਮ ਨਾਲੋਂ ਕਾਫ਼ੀ ਉੱਪਰ ਚੱਲ ਰਿਹਾ ਹੈ ਅਤੇ 35 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਗਰਮੀ ਵਧਣ ਕਾਰਨ ਮੈਦਾਨ ਤਪ ਗਏ ਹਨ। ਮੈਦਵੇਦੇਵ ਆਮ ਤੌਰ ’ਤੇ ਅਜਿਹੇ ਮੌਸਮ ’ਚ ਚੰਗਾ ਖੇਡਦਾ ਹੈ ਪਰ ਉਸ ਨੂੰ 97ਵੀਂ ਰੈਂਕਿੰਗ ਵਾਲੇ ਆਸਟਰੇਲਿਆਈ ਵਿਰੋਧੀ ਐਡਮ ਵਾਲਟਨ ਤੋਂ ਪੰਜ ਸੈੱਟ ਦੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਵਾਈਲਡ ਕਾਰਡ ਧਾਰੀ ਵਾਲਟਨ ਨੇ ਮੈਦਵੇਦੇਵ ਨੂੰ 6-2, 1-6, 6-1, 1-6, 6-4 ਨਾਲ ਹਰਾਇਆ। ਮੈਦਵੇਦੇਵ ਇੱਥੇ ਲਗਾਤਾਰ ਦੂਜੇ ਸਾਲ ਅਤੇ ਚਾਰ ਸਾਲਾਂ ’ਚ ਤੀਜੀ ਵਾਰ ਪਹਿਲੇ ਗੇੜ ਵਿੱਚੋਂ ਬਾਹਰ ਹੋ ਗਿਆ।
Advertisement
ਪੋਲੈਂਡ ਦੀ ਇਗਾ ਸਵਾਇਤਕ ਪੈਰਿਸ ਵਿੱਚ ਫ੍ਰੈਂਚ ਓਪਨ ਦੇ ਦੂਜੇ ਗੇੜ ’ਚ ਚੈੱਕ ਰਿਪਬਲਿਕ ਦੀ ਸਾਰਾ ਬੈਲਜੇਕ ਖਿਲਾਫ਼ ਸ਼ਾਟ ਲਾਉਂਦੀ ਹੋਈ। -ਫੋਟੋ: ਰਾਇਟਰਜ਼
Advertisement
Advertisement
Advertisement
×

