DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

France ਵੱਲੋਂ Zinedine Zidane ਨੂੰ New Coach ਐਲਾਨਣ ਦੀ ਆਸ

ਫੁਟਬਾਲ ਫੈਡਰੇਸ਼ਨ ਦਾ ਪ੍ਰਧਾਨ ਡਿਆਲੋ ਪੈਰਿਸ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਰੇਗਾ ਨਾਂ ਦਾ ਐਲਾਨ

  • fb
  • twitter
  • whatsapp
  • whatsapp
Advertisement

ਫਰਾਂਸ ਦੇ ਨਵੇਂ ਕੋਚ ਦਾ ਐਲਾਨ ਅਗਲੇ ਮੰਗਲਵਾਰ ਨੂੰ ਕੀਤਾ ਜਾਵੇਗਾ, ਜਦੋਂ ਜ਼ਿਨੇਦਿਨ ਜ਼ਿਦਾਨ ਵੱਲੋਂ ਦਿਦੀਅਰ ਡੈਸਚੈਂਪਸ ਦੀ ਜਗ੍ਹਾ ਲਏ ਜਾਣ ਦੀ ਪੂਰੀ ਉਮੀਦ ਹੈ। ਫਰੈਂਚ ਫੁਟਬਾਲ ਫੈਡਰੇਸ਼ਨ ਨੇ ਅੱਜ ਜਾਰੀ ਬਿਆਨ ਵਿੱਚ ਕਿਹਾ ਕਿ ਉਸ ਦੇ ਪ੍ਰਧਾਨ ਫਿਲਿਪ ਡਿਆਲੋ ਪੈਰਿਸ ਸਥਿਤ ਮੁੱਖ ਦਫਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੋਚ ਦੇ ਨਾਂ ਦਾ ਐਲਾਨ ਕਰਨਗੇ। 54 ਸਾਲਾ ਜ਼ਿਦਾਨ ਨੇ 2021 ਵਿੱਚ ਰੀਆਲ ਮੈਡਰਿਡ ਛੱਡਣ ਤੋਂ ਬਾਅਦ ਕੋਚਿੰਗ ਨਹੀਂ ਕੀਤੀ। ਇਸ ਦਿੱਗਜ ਮਿਡਫੀਲਡਰ ਨੇ 2016 ਤੋਂ 2018 ਤੱਕ ਰੀਆਲ ਮੈਡਰਿਡ ਨੂੰ ਲਗਾਤਾਰ ਤਿੰਨ ਚੈਂਪੀਅਨਜ਼ ਲੀਗ ਖ਼ਿਤਾਬ ਦਿਵਾਏ ਸਨ। ਡੈਸਚੈਂਪਸ 14 ਸਾਲਾਂ ਤੱਕ ਫਰਾਂਸ ਦੀ ਟੀਮ ਦੇ ਇੰਚਾਰਜ ਰਹੇ ਅਤੇ ਆਲਮੀ ਕੱਪ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ, ਜਿੱਥੇ ‘ਲੇਸ ਬਲੂਜ਼’ ਸੈਮੀ ਫਾਈਨਲ ਵਿੱਚ ਸਪੇਨ ਤੋਂ ਹਾਰ ਗਈ ਸੀ।

ਫਰਾਂਸ ਨੇ 2018 ਵਿੱਚ ਡੈਸਚੈਂਪਸ ਦੀ ਅਗਵਾਈ ਵਿੱਚ ਆਲਮੀ ਕੱਪ ਜਿੱਤਿਆ ਸੀ ਅਤੇ 2022 ਵਿੱਚ ਪੈਨਲਟੀ ’ਤੇ ਫਾਈਨਲ ਹਾਰ ਗਿਆ ਸੀ। ਲੇਸ ਬਲੂਜ਼ 2016 ਵਿੱਚ ਆਪਣੇ ਘਰੇਲੂ ਮੈਦਾਨ ’ਤੇ ਯੂਰੋਪੀਅਨ ਚੈਂਪੀਅਨਸ਼ਿਪ ਦਾ ਫਾਈਨਲ ਵੀ ਹਾਰ ਗਈ ਸੀ। ਜ਼ਿਨੇਦਿਨ ਜ਼ਿਦਾਨ 1998 ਦੇ ਆਲਮੀ ਕੱਪ ਵਿੱਚ ਫਰਾਂਸ ਦੇ ਪਲੇਅਮੇਕਰ ਸਨ, ਜਿੱਥੇ ਉਨ੍ਹਾਂ ਨੇ ਬ੍ਰਾਜ਼ੀਲ ਵਿਰੁੱਧ 3-0 ਦੀ ਜਿੱਤ ਵਿੱਚ ਫਾਈਨਲ ਦੌਰਾਨ ਦੋ ਗੋਲ ਕੀਤੇ ਸਨ। ਇਸ ਤੋਂ ਦੋ ਸਾਲ ਬਾਅਦ ਜਦੋਂ ਫਰਾਂਸ ਨੇ ਯੂਰੋਪੀਅਨ ਚੈਂਪੀਅਨਸ਼ਿਪ ਜਿੱਤੀ, ਉਦੋਂ ਵੀ ਉਹ ਟੀਮ ਦੇ ਸਟਾਰ ਖਿਡਾਰੀ ਸਨ। ਉਨ੍ਹਾਂ ਨੇ 1998 ਵਿੱਚ ਪੁਰਸ਼ਾਂ ਦਾ ਬੈਲਨ ਡੀ’ਓਰ ਪੁਰਸਕਾਰ ਜਿੱਤਿਆ ਸੀ।

Advertisement

Advertisement
Advertisement
×