ਚੌਥਾ ਮਹਿਲਾ ਟੀ-20 ਮੈਚ: ਭਾਰਤ ਨੇ ਸ੍ਰੀਲੰਕਾ ਨੂੰ 30 ਦੌੜਾਂ ਨਾਲ ਹਰਾਇਆ
ਸੀਰੀਜ਼ ਵਿੱਚ 4-0 ਦੀ ਲੀਡ ਹਾਸਲ ਕੀਤੀ; ਸ੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਸੀ ਫੈਸਲਾ
ਇੱਥੇ ਖੇਡੇ ਗਏ ਮਹਿਲਾ ਟੀ-20 ਮੈਚ ਵਿਚ ਭਾਰਤ ਨੇ ਸ੍ਰੀਲੰਕਾ ਨੂੰ 30 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ਨਾਲ 221 ਦੌੜਾਂ ਬਣਾਈਆਂ ਜਦਕਿ ਸ੍ਰੀਲੰਕਾ ਦੀ ਟੀਮ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 191 ਦੌੜਾਂ ਹੀ ਬਣਾ ਸਕੀ।
ਮੈਚ ਤੋਂ ਪਹਿਲਾਂ ਸ੍ਰੀਲੰਕਾ ਦੀ ਕਪਤਾਨ ਚਮਾਰੀ ਅੱਟਾਪੱਟੂ ਨੇ ਟਾਸ ਜਿੱਤ ਕੇ ਭਾਰਤ ਵਿਰੁੱਧ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪੰਜ ਮੈਚਾਂ ਦੀ ਲੜੀ ਵਿੱਚ ਹੁਣ 4-0 ਨਾਲ ਲੀਡ ਹਾਸਲ ਕਰ ਲਈ ਹੈ।
ਇਥੇ ਮਹਿਲਾ ਟੀ-20 ਮੈਚ ਵਿਚ ਅੱਜ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ’ਤੇ 221 ਦੌੜਾਂ ਬਣਾਈਆਂ ਤੇ ਸ੍ਰੀਲੰਕਾ ਨੂੰ ਜਿੱਤ ਲਈ ਦੌੜਾਂ ਦਾ ਟੀਚਾ ਦਿੱਤਾ। ਭਾਰਤ ਦੀਆਂ ਦੋਵੇਂ ਸਲਾਮੀ ਬੱਲੇਬਾਜ਼ਾਂ ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਵਰਮਾ ਨੇ ਕ੍ਰਮਵਾਰ 80 ਤੇ 79 ਦੌੜਾਂ ਬਣਾਈਆਂ।
ਦੋਵਾਂ ਟੀਮਾਂ ਨੇ ਅੱਜ ਦੇ ਮੈਚ ਵਿਚ ਦੋ-ਦੋ ਬਦਲਾਅ ਕੀਤੇ। ਭਾਰਤ ਨੇ ਜੇਮੀਮਾ ਰੌਡਰਿਗਜ਼ ਦੀ ਥਾਂ ਹਰਲੀਨ ਦਿਓਲ ਨੂੰ ਸ਼ਾਮਲ ਕੀਤਾ। ਜੇਮੀਮਾ ਇਸ ਵੇਲੇ ਬਿਮਾਰ ਹੈ। ਇਸ ਤੋਂ ਇਲਾਵਾ ਅਰੁੰਧਤੀ ਰੈਡੀ ਨੂੰ ਕ੍ਰਾਂਤੀ ਗੌਡ ਦੀ ਥਾਂ ਖਿਡਾਇਆ ਗਿਆ।
ਸ੍ਰੀਲੰਕਾ ਨੇ ਮਲਕੀ ਮਦਾਰਾ ਅਤੇ ਇਨੋਕਾ ਰਾਣਾਵੀਰਾ ਦੀ ਜਗ੍ਹਾ ਕਾਵਯਾ ਕਵਿੰਡੀ ਅਤੇ ਰਸ਼ਮੀਕਾ ਸੇਵਵੰਡੀ ਨੂੰ ਟੀਮ ਵਿਚ ਸ਼ਾਮਲ ਕੀਤਾ।
ਭਾਰਤੀ ਟੀਮ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਲਕੇ ਬੁਖਾਰ ਕਾਰਨ ਤੇ ਕਮਜ਼ੋਰੀ ਆਉਣ ਕਾਰਨ ਤਿਰੂਵਨੰਤਪੁਰਮ ਵਿੱਚ ਚੌਥੇ ਟੀ-20 ਮੈਚ ਵਿੱਚ ਜੇਮੀਮਾ ਰੌਡਰਿਗਜ਼ ਮੈਚ ਨਹੀਂ ਖੇਡ ਸਕੇਗੀ। ਬੀ.ਸੀ.ਸੀ.ਆਈ. ਮੈਡੀਕਲ ਟੀਮ ਉਸ ਦਾ ਇਲਾਜ ਕਰ ਰਹੀ ਹੈ ਤੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹੈ।
ਟੀਮਾਂ:
ਭਾਰਤ: ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਹਰਲੀਨ ਦਿਓਲ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਅਮਨਜੋਤ ਕੌਰ, ਅਰੁੰਧਤੀ ਰੈਡੀ, ਵੈਸ਼ਨਵੀ ਸ਼ਰਮਾ, ਰੇਣੁਕਾ ਸਿੰਘ ਠਾਕੁਰ, ਸ੍ਰੀ ਚਰਨੀ।
ਸ੍ਰੀਲੰਕਾ: ਹਸੀਨੀ ਪਰੇਰਾ, ਚਮਾਰੀ ਅੱਟਾਪੱਟੂ (ਕਪਤਾਨ), ਹਰਸ਼ਿਤਾ ਸਮਰਾਵਿਕਰਮਾ, ਕਵੀਸ਼ਾ ਦਿਲਹਾਰੀ, ਇਮੇਸ਼ਾ ਦੁਲਾਨੀ, ਨੀਲਕਸ਼ਿਕਾ ਸਿਲਵਾ, ਕੌਸ਼ਨੀ ਨੁਥਿਆਂਗਨਾ (ਵਿਕਟਕੀਪਰ), ਮਲਸ਼ਾ ਸ਼ੇਹਾਨੀ, ਰਸ਼ਮਿਕਾ ਸੇਵੰਡੀ, ਕਾਵਿਆ ਕਵਿੰਦੀ, ਨਿਮੇਸ਼ਾ ਮਦੁਸ਼ਾਨੀ। ਪੀ.ਟੀ.ਆਈ.

