ਚਾਰ ਭਾਰਤੀ ਖਿਡਾਰੀ ICC Player of the Month ਦੇ ਦਾਅਵੇਦਾਰ
ਸ਼ੁਭਮਨ, ਅਭਿਸ਼ੇਕ, ਸ਼ੈਫਾਲੀ ਅਤੇ ਸ੍ਰੀ ਚਰਨੀ ਸਤੰਬਰ ਮਹੀਨੇ ਦੇ ਸਰਵੋਤਮ ਖਿਡਾਰੀਆਂ ਵਜੋਂ ਨਾਮਜ਼ਦ
ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ, ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ, ਸ਼ੈਫਾਲੀ ਵਰਮਾ ਅਤੇ ਸਪਿੰਨਰ ਸ੍ਰੀ ਚਰਨੀ ਨੂੰ ਸਤੰਬਰ ਮਹੀਨੇ ਲਈ ਆਈ ਸੀ ਸੀ ਦੇ ‘ਪਲੇਅਰ ਆਫ ਦਿ ਮੰਥ’ ਪੁਰਸਕਾਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਭਾਰਤੀ ਖਿਡਾਰੀਆਂ ਤੋਂ ਇਲਾਵਾ ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਅਤੇ ਸ੍ਰੀਲੰਕਾ ਦੀ ਕਪਤਾਨ ਚਾਮਰੀ ਅਟਾਪੱਟੂ ਨੂੰ ਵੀ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਵਿੱਚ ਸ਼ਾਮਲ ਕੀਤਾ ਗਿਆ ਹੈ।
ਅਭਿਸ਼ੇਕ ਸ਼ਰਮਾ ਨੇ ਅਫ਼ਗਾਨਿਸਤਾਨ ਖ਼ਿਲਾਫ਼ ਚਾਰ ਟੀ-20 ਮੈਚਾਂ ਵਿੱਚ 229 ਦੌੜਾਂ ਬਣਾਈਆਂ ਅਤੇ ਰਿਕਾਰਡ 30 ਗੇਂਦਾਂ ਵਿੱਚ ਸੈਂਕੜਾ ਜੜਿਆ। ਸ਼ੁਭਮਨ ਗਿੱਲ ਨੇ ਵੈਸਟ ਇੰਡੀਜ਼ ਖ਼ਿਲਾਫ਼ ਦੋ ਇੱਕ ਰੋਜ਼ਾ ਮੈਚਾਂ ਵਿੱਚ 333 ਦੌੜਾਂ ਬਣਾਈਆਂ ਜਿਨ੍ਹਾਂ ਵਿੱਚ ਦੋਹਰਾ ਸੈਂਕੜਾ ਵੀ ਸ਼ਾਮਲ ਹੈ। ਗਿੱਲ ਹੁਣ ਆਪਣੇ ਕਰੀਅਰ ਦਾ ਪੰਜਵਾਂ ਆਈ ਸੀ ਸੀ ‘ਪਲੇਅਰ ਆਫ ਦਿ ਮੰਥ’ ਪੁਰਸਕਾਰ ਜਿੱਤਣ ਦੀ ਦੌੜ ਵਿੱਚ ਹੈ।
ਮਹਿਲਾ ਵਰਗ ਵਿੱਚ ਸ਼ੈਫਾਲੀ ਵਰਮਾ ਨੇ ਮਹਿਲਾ ਏਸ਼ੀਆ ਕੱਪ ਵਿੱਚ ਸਭ ਤੋਂ ਵੱਧ ਕੁੱਲ 360 ਦੌੜਾਂ ਬਣਾਈਆਂ ਅਤੇ ਨਾਲ ਹੀ ਛੇ ਵਿਕਟਾਂ ਵੀ ਹਾਸਲ ਕੀਤੀਆਂ। ਇਸ ਦੇ ਨਾਲ ਹੀ ਸ੍ਰੀ ਚਰਨੀ ਨੇ ਸਤੰਬਰ ਵਿੱਚ ਸੱਤ ਟੀ-20 ਮੈਚਾਂ ਦੌਰਾਨ 18 ਵਿਕਟਾਂ ਝਟਕਾਈਆਂ ਅਤੇ ਆਈ ਸੀ ਸੀ ਮਹਿਲਾ ਟੀ-20 ਗੇਂਦਬਾਜ਼ੀ ਦਰਜਾਬੰਦੀ ਵਿੱਚ ਸਭ ਤੋਂ ਵੱਧ ਅੰਕ ਹਾਸਲ ਕੀਤੇ। ਰਜ਼ਾ ਨੇ ਆਸਟਰੇਲੀਆ ਖ਼ਿਲਾਫ਼ ਇੱਕ ਰੋਜ਼ਾ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਮਹਿਲਾ ਵਰਗ ਵਿੱਚ ਏਸ਼ੀਆ ਕੱਪ ਅਤੇ ਏਸ਼ਿਆਈ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਦਬਦਬਾ ਰਿਹਾ। ਅੱਟਾਪੱਟੂ ਨੇ ਬੱਲੇ ਅਤੇ ਗੇਂਦ ਨਾਲ ਬਿਹਤਰੀਨ ਪ੍ਰਦਰਸ਼ਨ ਕੀਤਾ, ਜਦਕਿ ਸ਼ੈਫਾਲੀ ਨੇ ਮਹਿਲਾ ਏਸ਼ੀਆ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ।

