DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਓਲੰਪਿਕ ਸੰਘ ਦੇ ਸਾਬਕਾ ਪ੍ਰਧਾਨ ਸੁਰੇਸ਼ ਕਲਮਾਡੀ ਦਾ ਦੇਹਾਂਤ

81 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ; ਭਾਰਤੀ ਹਵਾਈ ਸੈਨਾ ’ਚ ਪਾਇਲਟ ਤੇ ਸਿਆਸਤ ’ਚ ਕੇਂਦਰੀ ਮੰਤਰੀ ਵਜੋਂ ਨਿਭਾ ਚੁੱਕੇ ਸਨ ਸੇਵਾਵਾਂ

  • fb
  • twitter
  • whatsapp
  • whatsapp
Advertisement

ਭਾਰਤੀ ਓਲੰਪਿਕ ਸੰਘ (ਆਈ ਓ ਏ) ਦੇ ਸਾਬਕਾ ਪ੍ਰਧਾਨ ਅਤੇ ਚੋਟੀ ਦੇ ਖੇਡ ਪ੍ਰਸ਼ਾਸਕ ਸੁਰੇਸ਼ ਕਲਮਾਡੀ ਦਾ ਅੱਜ ਸਵੇਰੇ ਇੱਥੋਂ ਦੇ ਇੱਕ ਹਸਪਤਾਲ ਵਿੱਚ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਕਲਮਾਡੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਤੇ ਉਨ੍ਹਾਂ ਵੱਡੇ ਤੜਕੇ ਕਰੀਬ 3:30 ਵਜੇ ਆਖ਼ਰੀ ਸਾਹ ਲਿਆ। ਉਹ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਭਾਰਤੀ ਖੇਡ ਪ੍ਰਸ਼ਾਸਨ ਵਿੱਚ ਪ੍ਰਭਾਵਸ਼ਾਲੀ ਰਹੇ। ਉਹ 1996 ਤੋਂ 2011 ਤੱਕ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਰਹੇ, ਜੋ ਦੇਸ਼ ਦੀ ਇਸ ਸਰਵਉੱਚ ਓਲੰਪਿਕ ਸੰਸਥਾ ਦੇ ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲੇ ਮੁਖੀਆਂ ਵਿੱਚੋਂ ਇੱਕ ਹਨ। ਕਲਮਾਡੀ ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਭਾਰਤੀ ਹਵਾਈ ਸੈਨਾ ਵਿੱਚ ਫਾਈਟਰ ਪਾਇਲਟ ਵਜੋਂ ਕੀਤੀ ਸੀ। ਉਨ੍ਹਾਂ ਨੇ 1965 ਅਤੇ 1971 ਦੀਆਂ ਜੰਗਾਂ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਤੇ ਕਾਂਗਰਸ ਨੇਤਾ ਵਜੋਂ ਕਈ ਵਾਰ ਪੁਣੇ ਦੀ ਲੋਕ ਸਭਾ ਵਿੱਚ ਨੁਮਾਇੰਦਗੀ ਕੀਤੀ ਤੇ ਕੇਂਦਰੀ ਮੰਤਰੀ ਵਜੋਂ ਵੀ ਸੇਵਾਵਾਂ ਨਿਭਾਈਆਂ। ਉਹ ਏਸ਼ੀਆਈ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ।

Advertisement
Advertisement
×