ਸਾਬਕਾ ਭਾਰਤੀ ਫੁਟਬਾਲਰ ਤੇ ਕੋਚ ਸੁਭਾਸ਼ ਭੌਮਿਕ ਦਾ ਦੇਹਾਂਤ

ਸਾਬਕਾ ਭਾਰਤੀ ਫੁਟਬਾਲਰ ਤੇ ਕੋਚ ਸੁਭਾਸ਼ ਭੌਮਿਕ ਦਾ ਦੇਹਾਂਤ

ਕੋਲਕਾਤਾ: ਭਾਰਤ ਦੇ ਸਾਬਕਾ ਫੁਟਬਾਲਰ ਅਤੇ ਮਸ਼ਹੂਰ ਕੋਚ ਸੁਭਾਸ਼ ਭੌਮਿਕ ਦਾ ਲੰਮੀ ਬਿਮਾਰੀ ਮਗਰੋਂ ਅੱਜ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 72 ਸਾਲ ਦੇ ਸਨ। ਸਾਬਕਾ ਭਾਰਤੀ ਮਿੱਡਫੀਲਡਰ ਭੌਮਿਕ 1970 ਵਿੱਚ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਟੀਮ ਦਾ ਮੈਂਬਰ ਸੀ। ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਅਤੇ ਸ਼ੂਗਰ ਤੋਂ ਪੀੜਤ ਸਨ ਅਤੇ ਉਨ੍ਹਾਂ ਨੇ ਸਵੇਰੇ 3.30 ਵਜੇ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਪੁੱਤਰ ਅਤੇ ਧੀ ਹਨ। ਉਨ੍ਹਾਂ ਕਿਹਾ, ‘‘ਉਹ ਪਿਛਲੇ ਲਗਪਗ ਸਾਢੇ ਤਿੰਨ ਮਹੀਨੇ ਤੋਂ ਡਾਇਲੇਸਿਸ ’ਤੇ ਸਨ। ਕਰੀਬ 23 ਸਾਲ ਪਹਿਲਾਂ ਉਨ੍ਹਾਂ ਦੀ ਬਾਇਪਾਸ ਸਰਜਰੀ ਵੀ ਹੋਈ ਸੀ।’’ ਭੌਮਿਕ ਨੇ ਸੰਨਿਆਸ ਲੈਣ ਮਗਰੋਂ ਕੋਚਿੰਗ ਵਿੱਚ ਆਪਣਾ ਕਰੀਅਰ ਅੱਗੇ ਵਧਾਇਆ। ਉਹ ਪਹਿਲਾਂ ਮੋਹਨ ਬਾਗ਼ਾਨ ਨਾਲ ਕੋਚ ਵਜੋਂ ਜੁੜੇ ਅਤੇ ਈਸਟ ਬੰਗਾਲ ਦੇ ਸਭ ਤੋਂ ਸਫਲ ਕੋਚ ਬਣੇ। ਉਨ੍ਹਾਂ ਦੇ ਕੋਚ ਰਹਿੰਦਿਆਂ ਈਸਟ ਬੰਗਾਲ ਨੇ 2003 ਵਿੱਚ ਓਸੀਆਨ ਕੱਪ ਜਿੱਤਿਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All