DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਬਕਾ ਫੁਟਬਾਲ ਖਿਡਾਰੀ ਇਲਿਆਸ ਪਾਸ਼ਾ ਦਾ ਦੇਹਾਂਤ

ਭਾਰਤ ਅਤੇ ਈਸਟ ਬੰਗਾਲ ਦੇ ਚੋਟੀ ਦੇ ਫੁਟਬਾਲ ਖਿਡਾਰੀ ਸਾਬਕਾ ਡਿਫੈਂਡਰ ਇਲਿਆਸ ਪਾਸ਼ਾ ਦਾ ਅੱਜ ਇੱਥੇ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਪਰਿਵਾਰ ’ਚ ਉਨ੍ਹਾਂ ਦੀ ਪਤਨੀ, ਦੋ ਧੀਆਂ ਤੇ ਦੋ ਪੁੱਤ ਹਨ। ਅਖਿਲ ਭਾਰਤੀ ਫੁਟਬਾਲ ਮਹਾਸੰਘ (ਏ...

  • fb
  • twitter
  • whatsapp
  • whatsapp
Advertisement

ਭਾਰਤ ਅਤੇ ਈਸਟ ਬੰਗਾਲ ਦੇ ਚੋਟੀ ਦੇ ਫੁਟਬਾਲ ਖਿਡਾਰੀ ਸਾਬਕਾ ਡਿਫੈਂਡਰ ਇਲਿਆਸ ਪਾਸ਼ਾ ਦਾ ਅੱਜ ਇੱਥੇ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਪਰਿਵਾਰ ’ਚ ਉਨ੍ਹਾਂ ਦੀ ਪਤਨੀ, ਦੋ ਧੀਆਂ ਤੇ ਦੋ ਪੁੱਤ ਹਨ। ਅਖਿਲ ਭਾਰਤੀ ਫੁਟਬਾਲ ਮਹਾਸੰਘ (ਏ ਆਈ ਐੱਫ ਐੱਫ) ਨੇ ਪਾਸ਼ਾ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਾਸ਼ਾ ਦਾ ਨਾਂ ਕਰਨਾਟਕ ਦੇ ਸਰਬੋਤਮ ਫੁਟਬਾਲ ਖਿਡਾਰੀਆਂ ਵਿੱਚ ਦਰਜ ਸੀ। ਪਾਸ਼ਾ ਮਜ਼ਬੂਤ ਡਿਫੈਂਡਰ ਵਜੋਂ ਜਾਣੇ ਜਾਂਦੇ ਸਨ। ਪਾਸ਼ਾ ਨੇ 27 ਜਨਵਰੀ 1987 ਨੂੰ ਕੋਜ਼ੀਕੋਡ ਵਿੱਚ ਨਹਿਰੂ ਕੱਪ ਦੌਰਾਨ ਬੁਲਗਾਰੀਆ ਵਿਰੁੱਧ ਭਾਰਤ ਲਈ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਿਆ ਸੀ।

Advertisement
Advertisement
×