DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਬਕਾ ਕ੍ਰਿਕਟਰ ਈਸਾ ਗੁਹਾ ਨੂੰ ਐੱਮ ਬੀ ਈ ਸਨਮਾਨ

ਇੰਗਲੈਂਡ ਦੀ ਸਾਬਕਾ ਕ੍ਰਿਕਟਰ ਈਸਾ ਗੁਹਾ ਨੂੰ ਕ੍ਰਿਕਟ ਅਤੇ ਸਮਾਜਿਕ ਸੇਵਾਵਾਂ ਲਈ ‘ਕਿੰਗਜ਼ ਨਿਊ ਯੀਅਰ ਆਨਰਜ਼’ ਸੂਚੀ ਵਿੱਚ ‘ਐੱਮ ਬੀ ਈ’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਕਿਸੇ ਵੀ ਖੇਡ ਵਿੱਚ ਇੰਗਲੈਂਡ ਦੀ ਨੁਮਾਇੰਦਗੀ ਕਰਨ ਵਾਲੀ ਦੱਖਣੀ ਏਸ਼ਿਆਈ ਮੂਲ ਦੀ...

  • fb
  • twitter
  • whatsapp
  • whatsapp
Advertisement

ਇੰਗਲੈਂਡ ਦੀ ਸਾਬਕਾ ਕ੍ਰਿਕਟਰ ਈਸਾ ਗੁਹਾ ਨੂੰ ਕ੍ਰਿਕਟ ਅਤੇ ਸਮਾਜਿਕ ਸੇਵਾਵਾਂ ਲਈ ‘ਕਿੰਗਜ਼ ਨਿਊ ਯੀਅਰ ਆਨਰਜ਼’ ਸੂਚੀ ਵਿੱਚ ‘ਐੱਮ ਬੀ ਈ’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਕਿਸੇ ਵੀ ਖੇਡ ਵਿੱਚ ਇੰਗਲੈਂਡ ਦੀ ਨੁਮਾਇੰਦਗੀ ਕਰਨ ਵਾਲੀ ਦੱਖਣੀ ਏਸ਼ਿਆਈ ਮੂਲ ਦੀ ਪਹਿਲੀ ਮਹਿਲਾ ਹੈ। ਦੋ ਵਾਰ ਦੀ ਵਿਸ਼ਵ ਕੱਪ ਜੇਤੂ ਗੁਹਾ ਨੇ ਆਪਣੇ ਕਰੀਅਰ ਵਿੱਚ 8 ਟੈਸਟ, 83 ਇੱਕ ਰੋਜ਼ਾ ਅਤੇ 22 ਟੀ-20 ਮੈਚ ਖੇਡਦਿਆਂ ਕੁੱਲ 148 ਵਿਕਟਾਂ ਹਾਸਲ ਕੀਤੀਆਂ। ਉਸ ਨੇ 9 ਮਾਰਚ 2012 ਨੂੰ ਮਹਿਜ਼ 26 ਸਾਲ ਦੀ ਉਮਰ ਵਿੱਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। 40 ਸਾਲਾ ਗੁਹਾ ਦੇ ਮਾਤਾ-ਪਿਤਾ ’70ਵਿਆਂ ਵਿੱਚ ਕੋਲਕਾਤਾ ਤੋਂ ਲੰਡਨ ਗਏ ਸਨ।

Advertisement
Advertisement
×