DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਬਕਾ ਚੈਂਪੀਅਨ ਆਸਟਰੇਲੀਆ ਟੀ-20 ਵਿਸ਼ਵ ਕੱਪ ’ਚੋਂ ਬਾਹਰ

ਜ਼ਿੰਬਾਬਵੇ ਨੇ ਸੁਪਰ 8 ਵਿੱਚ ਥਾਂ ਬਣਾੲੀ; ਭਾਰਤ ਨਾਲ ਮੁਕਾਬਲਾ 26 ਨੂੰ

  • fb
  • twitter
  • whatsapp
  • whatsapp
featured-img featured-img
ਜ਼ਿੰਬਾਬਵੇ-ਆਇਰਲੈਂਡ ਮੈਚ ਮੌਕੇ ਮੀਂਹ ਤੋਂ ਬਚਾਉਣ ਲਈ ਢਕੀ ਗਈ ਪਿੱਚ। -ਫੋਟੋ: ਪੀਟੀਆਈ
Advertisement

ਆਇਰਲੈਂਡ ਖ਼ਿਲਾਫ਼ ਟੀ-20 ਵਿਸ਼ਵ ਕੱਪ ਗਰੁੱਪ ‘ਬੀ’ ਦਾ ਮੈਚ ਮੀਂਹ ਦੀ ਭੇਟ ਚੜ੍ਹਨ ਮਗਰੋਂ ਜ਼ਿੰਬਾਬਵੇ ਸੁਪਰ ਅੱਠ ਵਿੱਚ ਪਹੁੰਚ ਗਿਆ ਹੈ। ਸਾਬਕਾ ਚੈਂਪੀਅਨ ਆਸਟਰੇਲੀਆ ਤੋਂ ਇਲਾਵਾ ਆਇਰਲੈਂਡ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਏ। ਦੋਵਾਂ ਟੀਮਾਂ ਨੇ ਇੱਕ-ਇੱਕ ਅੰਕ ਹਾਸਲ ਕੀਤੇ, ਜਿਸ ਨਾਲ ਜ਼ਿੰਬਾਬਵੇ ਦੇ ਕੁੱਲ ਪੰਜ ਹੋ ਗਏ। ਹੁਣ ਪਹਿਲੇ ਸੁਪਰ ਅੱਠ ਵਿੱਚ ਜ਼ਿੰਬਾਬਵੇ ਦਾ ਭਾਰਤ ਨਾਲ ਮੁਕਾਬਲਾ 26 ਫਰਵਰੀ ਨੂੰ ਚੇਨੱਈ ਵਿੱਚ ਹੋਵੇਗਾ। ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਨੇ ਕਿਹਾ, ‘‘ਅਸੀਂ ਅਜੇ ਆਪਣਾ ਟੀਚਾ ਹਾਸਲ ਨਹੀਂ ਕੀਤਾ, ਬੱਸ ਉਸ ਵੱਲ ਕਦਮ ਵਧਾਇਆ ਹੈ। ਥੋੜ੍ਹਾ-ਬਹੁਤਾ ਜਸ਼ਨ ਹੋਵੇਗਾ, ਪਰ ਧਿਆਨ ਅਗਲੇ ਮੈਚ ’ਤੇ ਹੈ।’’ ਜ਼ਿੰਬਾਬਵੇ ਪਿਛਲੀ ਵਾਰ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ ਸੀ। ਹੁਣ ਉਹ ਸੁਪਰ ਅੱਠ ਵਿੱਚ ਪਹੁੰਚਣ ਵਾਲੀ ਸੱਤਵੀਂ ਟੀਮ ਬਣ ਗਈ ਹੈ। ਭਾਰਤ, ਦੱਖਣੀ ਅਫਰੀਕਾ ਅਤੇ ਵੈਸਟ ਇੰਡੀਜ਼ ਨੇ ਵੀ ਗਰੁੱਪ 1 ਵਿੱਚ ਸੁਪਰ ਅੱਠ ਲਈ ਕੁਆਲੀਫਾਈ ਕੀਤਾ ਹੈ। ਜ਼ਿੰਬਾਬਵੇ ਦਾ ਆਖ਼ਰੀ ਗਰੁੱਪ ਮੈਚ 19 ਫਰਵਰੀ ਨੂੰ ਸ੍ਰੀਲੰਕਾ ਨਾਲ ਹੋਵੇਗਾ। ਸ੍ਰੀਲੰਕਾ ਪਹਿਲਾਂ ਹੀ ਛੇ ਅੰਕਾਂ ਨਾਲ ਸੁਪਰ ਅੱਠ ਵਿੱਚ ਪਹੁੰਚ ਗਿਆ ਹੈ। ਆਸਟਰੇਲੀਆ ਦੇ ਦੋ ਅੰਕ ਹਨ। ਉਸ ਨੂੰ ਜ਼ਿੰਬਾਬਵੇ ਅਤੇ ਸ੍ਰੀਲੰਕਾ ਨੇ ਸ਼ਿਕਸਤ ਦਿੱਤੀ ਹੈ। ਗਰੁੱਪ 2 ਵਿੱਚ ਸ੍ਰੀਲੰਕਾ, ਇੰਗਲੈਂਡ, ਨਿਊਜ਼ੀਲੈਂਡ, ਪਾਕਿਸਤਾਨ ਜਾਂ ਅਮਰੀਕਾ ਹੋਣਗੇ। ਰਜ਼ਾ ਨੇ ਕਿਹਾ, ‘‘ਮੈਂ ਅਤੇ ਕੋਚ ਮਿਲ ਕੇ ਸ੍ਰੀਲੰਕਾ ਦੀ ਟੀਮ ਦਾ ਵਿਸ਼ਲੇਸ਼ਣ ਕਰਾਂਗੇ ਅਤੇ ਇਹ ਮੈਚ ਜਿੱਤਣ ਦੀ ਕੋਸ਼ਿਸ਼ ਕਰਾਂਗੇ। ਕੁਆਲੀਫਾਇੰਗ ਕਰਨ ਨਾਲ ਸਾਡਾ ਟੀਚਾ ਨਹੀਂ ਬਦਲਿਆ।’’

Advertisement
Advertisement
×