ਸਾਬਕਾ ਅਫ਼ਗਾਨ ਕ੍ਰਿਕਟਰ Shapoor Zadran ਦਿੱਲੀ ਦੇ ਹਸਪਤਾਲ ’ਚ ਜ਼ੇਰੇ-ਇਲਾਜ
ਅਫ਼ਗਾਨਿਸਤਾਨ ਦਾ ਖੱਬੇ ਹੱਥ ਦਾ ਸਾਬਕਾ ਤੇਜ਼ ਗੇਂਦਬਾਜ਼ ਸ਼ਾਪੂਰ ਜ਼ਦਰਾਨ ਨਵੀਂ ਦਿੱਲੀ ਦੇ ਹਸਪਤਾਲ ਦੇ ਆਈ ਸੀ ਯੂ ਵਿੱਚ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। ਈ ਐੱਸ ਪੀ ਐੱਨ ਕ੍ਰਿਕਇਨਫੋ ਦੀ ਖ਼ਬਰ ਅਨੁਸਾਰ, ਸ਼ਾਪੂਰ ਹੇਮੋਫੈਗੋਸਾਈਟਿਕ ਲਿੰਫੋਹਿਸਟਿਓਸਾਈਟੋਸਿਸ (ਐੱਚ ਐੱਲ ਐੱਚ) ਨਾਮ...
Advertisement
ਅਫ਼ਗਾਨਿਸਤਾਨ ਦਾ ਖੱਬੇ ਹੱਥ ਦਾ ਸਾਬਕਾ ਤੇਜ਼ ਗੇਂਦਬਾਜ਼ ਸ਼ਾਪੂਰ ਜ਼ਦਰਾਨ ਨਵੀਂ ਦਿੱਲੀ ਦੇ ਹਸਪਤਾਲ ਦੇ ਆਈ ਸੀ ਯੂ ਵਿੱਚ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। ਈ ਐੱਸ ਪੀ ਐੱਨ ਕ੍ਰਿਕਇਨਫੋ ਦੀ ਖ਼ਬਰ ਅਨੁਸਾਰ, ਸ਼ਾਪੂਰ ਹੇਮੋਫੈਗੋਸਾਈਟਿਕ ਲਿੰਫੋਹਿਸਟਿਓਸਾਈਟੋਸਿਸ (ਐੱਚ ਐੱਲ ਐੱਚ) ਨਾਮ ਦੀ ਜਾਨਲੇਵਾ ਬਿਮਾਰੀ ਤੋਂ ਪੀੜਤ ਹੈ, ਜਿਸ ਵਿੱਚ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਫੇਲ੍ਹ ਹੋਣੀ ਸ਼ੁਰੂ ਹੋ ਜਾਂਦੀ ਹੈ। ਸ਼ਾਪੂਰ ਜਨਵਰੀ ਤੋਂ ਐੱਚ ਐੱਲ ਐੱਚ ਦੇ ਗੰਭੀਰ ਪੜਾਅ ਦਾ ਇਲਾਜ ਕਰਵਾ ਰਿਹਾ ਹੈ। ਸ਼ਾਪੂਰ ਜ਼ਦਰਾਨ ਨੇ 2009 ਤੋਂ 2020 ਦੇ ਵਿਚਕਾਰ ਅਫ਼ਗਾਨਿਸਤਾਨ ਲਈ 80 ਕੌਮਾਂਤਰੀ ਮੈਚ ਖੇਡੇ ਹਨ।
Advertisement
Advertisement
×

