DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Football World Cup: Mexico ਨਾਕਆਊਟ ’ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ

ਸਵਿਟਜ਼ਰਲੈਂਡ ਦੀ ਬੋਸਨੀਆ-ਹਰਜ਼ੇਗੋਵਿਨਾ ’ਤੇ 4-1 ਦੀ ਜਿੱਤ; ੱਖਣੀ ਅਫਰੀਕਾ ਨੇ ਚੈੱਕ ਗਣਰਾਜ ਨੂੰ ਬਰਾਬਰੀ ’ਤੇ ਰੋਕਿਆ

  • fb
  • twitter
  • whatsapp
  • whatsapp
featured-img featured-img
ਦੱਖਣੀ ਕੋਰੀਆ ਤੋਂ ਗੋਲ ਦਾ ਬਚਾਅ ਕਰਦਾ ਹੋਇਆ ਮੈਕਸਿਕੋ ਦਾ ਰਾਊਲ ਰੇਂਜਲ। -ਫੋਟੋ: ਰਾਇਟਰਜ਼
Advertisement

ਫੁਟਬਾਲ ਵਿਸ਼ਵ ਕੱਪ ਦੇ ਰੋਮਾਂਚਕ ਮੁਕਾਬਲਿਆਂ ਵਿੱਚ ਸਹਿ-ਮੇਜ਼ਬਾਨ ਮੈਕਸਿਕੋ ਦੱਖਣੀ ਕੋਰੀਆ ਨੂੰ 1-0 ਨਾਲ ਹਰਾ ਕੇ ਨਾਕਆਊਟ ਗੇੜ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਮੈਚ ਦੇ 58ਵੇਂ ਮਿੰਟ ਵਿੱਚ ਕੋਰੀਆਈ ਡਿਫੈਂਸ ਦੀ ਗ਼ਲਤੀ ਦਾ ਫ਼ਾਇਦਾ ਚੁੱਕਦਿਆਂ ਲੂਈਸ ਰੋਮੋ ਨੇ ਫ਼ੈਸਲਾਕੁਨ ਗੋਲ ਕੀਤਾ। ਦੋ ਮੈਚਾਂ ਵਿੱਚ 6 ਅੰਕਾਂ ਨਾਲ ਮੈਕਸਿਕੋ ਗਰੁੱਪ ‘ਏ’ ਵਿੱਚ ਸਿਖਰ ’ਤੇ ਹੈ। ਇਸੇ ਗਰੁੱਪ ਦੇ ਇੱਕ ਹੋਰ ਮੈਚ ਵਿੱਚ, ਤੇਬੋਹੋ ਮੋਕੋਏਨਾ ਦੇ 83ਵੇਂ ਮਿੰਟ ਵਿੱਚ ਕੀਤੇ ਪੈਨਲਟੀ ਗੋਲ ਦੀ ਬਦੌਲਤ ਦੱਖਣੀ ਅਫ਼ਰੀਕਾ ਨੇ ਚੈੱਕ ਗਣਰਾਜ ਨੂੰ 1-1 ਦੀ ਬਰਾਬਰੀ ’ਤੇ ਰੋਕ ਕੇ ਅਹਿਮ ਅੰਕ ਹਾਸਲ ਕੀਤਾ। ਚੈੱਕ ਵੱਲੋਂ ਮਿਖਾਲ ਸਾਦਿਲੇਕ ਨੇ ਛੇਵੇਂ ਮਿੰਟ ਵਿੱਚ ਗੋਲ ਕਰ ਕੇ ਲੀਡ ਦਿਵਾਈ ਸੀ।

ਦੂਜੇ ਪਾਸੇ ਗਰੁੱਪ ‘ਬੀ’ ਵਿੱਚ ਬਦਲਵੇਂ ਖਿਡਾਰੀ ਯੋਹਾਨ ਮੰਜ਼ਾਂਬੀ ਦੇ ਦੋ ਸ਼ਾਨਦਾਰ ਗੋਲਾਂ (74ਵੇਂ ਅਤੇ 90ਵੇਂ ਮਿੰਟ) ਦੀ ਮਦਦ ਨਾਲ ਸਵਿਟਜ਼ਰਲੈਂਡ ਨੇ ਬੋਸਨੀਆ-ਹਰਜ਼ੇਗੋਵਿਨਾ ਨੂੰ 4-1 ਨਾਲ ਹਰਾ ਦਿੱਤਾ। ਰੂਬੇਨ ਵਰਗਾਸ ਅਤੇ ਕਪਤਾਨ ਗ੍ਰੈਨਿਟ ਜ਼ਾਕਾ ਨੇ ਵੀ ਸਵਿਟਜ਼ਰਲੈਂਡ ਲਈ ਗੋਲ ਕੀਤੇ; ਬੋਸਨੀਆ ਵੱਲੋਂ ਇਕਲੌਤਾ ਗੋਲ ਐਰਮਿਨ ਮਹਿਮਿਚ ਨੇ ਕੀਤਾ। ਹੁਣ ਕੈਨੇਡਾ ਅਤੇ ਸਵਿਟਜ਼ਰਲੈਂਡ 4-4 ਅੰਕਾਂ ਨਾਲ ਗਰੁੱਪ ‘ਬੀ’ ਵਿੱਚ ਮਜ਼ਬੂਤ ਸਥਿਤੀ ’ਤੇ ਹਨ।

Advertisement

ਕੈਨੇਡਾ ਨੇ ਕਤਰ ਨੂੰ 6-0 ਨਾਲ ਹਰਾਇਆ

ਵੈਨਕੂਵਰ: ਜੋਨਾਥਨ ਡੇਵਿਡ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਕੈਨੇਡਾ ਨੇ ਕਤਰ ਨੂੰ 6-0 ਨਾਲ ਕਰਾਰੀ ਸ਼ਿਕਸਤ ਦੇ ਕੇ ਵਿਸ਼ਵ ਕੱਪ ਇਤਿਹਾਸ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਕੈਨੇਡਾ ਨੇ ਨਾਕਆਊਟ ਗੇੜ ਵਿੱਚ ਆਪਣੀ ਥਾਂ ਲਗਪਗ ਪੱਕੀ ਕਰ ਲਈ ਹੈ। ਮੈਚ ਦੌਰਾਨ ਕਤਰ ਦੇ ਦੋ ਖਿਡਾਰੀਆਂ ਹੋਮਨ ਅਹਿਮਦ ਅਤੇ ਅਸੀਮ ਮਦੀਬੋ ਨੂੰ ਰੈੱਡ ਕਾਰਡ ਮਿਲਣ ਕਾਰਨ ਕਤਰ ਦੀ ਟੀਮ 9 ਖਿਡਾਰੀਆਂ ਤੱਕ ਸਿਮਟ ਗਈ, ਜਿਸ ਦਾ ਕੈਨੇਡਾ ਨੇ ਪੂਰਾ ਫ਼ਾਇਦਾ ਚੁੱਕਿਆ। ਕੈਨੇਡਾ ਵੱਲੋਂ ਸਾਈਲ ਲਾਰਿਨ ਨੇ 16ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ, ਜਿਸ ਤੋਂ ਬਾਅਦ ਡੇਵਿਡ ਨੇ 29ਵੇਂ ਅਤੇ ਪਹਿਲੇ ਹਾਫ਼ ਦੇ ਆਖ਼ਰੀ ਪਲਾਂ ਵਿੱਚ ਗੋਲ ਕਰ ਕੇ ਲੀਡ 3-0 ਕਰ ਦਿੱਤੀ। ਦੂਜੇ ਹਾਫ਼ ਵਿੱਚ ਨਾਥਨ ਸਲੀਬਾ ਨੇ 64ਵੇਂ ਮਿੰਟ ਵਿੱਚ ਗੋਲ ਕੀਤਾ, ਜਦਕਿ 75ਵੇਂ ਮਿੰਟ ਵਿੱਚ ਕਤਰ ਦੇ ਮੁਹੰਮਦ ਮਨਾਈ ਕੋਲੋਂ ਆਤਮਘਾਤੀ ਗੋਲ ਹੋ ਗਿਆ। ਡੇਵਿਡ ਨੇ ਮੈਚ ਦੇ ਆਖ਼ਰੀ ਪਲਾਂ ਵਿੱਚ ਆਪਣੀ ਹੈਟ੍ਰਿਕ ਪੂਰੀ ਕੀਤੀ। ਇਸ ਜਿੱਤ ਨਾਲ ਕੈਨੇਡਾ ਚਾਰ ਅੰਕਾਂ ਅਤੇ ਬਿਹਤਰ ਗੋਲ ਫ਼ਰਕ ਦੇ ਆਧਾਰ ’ਤੇ ਗਰੁੱਪ ‘ਬੀ’ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ। -ਏਪੀ

Advertisement

Advertisement
×