DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Football world cup: ਮੈਕਸਿਕੋ ਨੇ ਚੈੱਕ ਨੂੰ 3-0 ਨਾਲ ਹਰਾਇਆ

ਪਹਿਲੀ ਵਾਰ ਵਿਸ਼ਵ ਕੱਪ ਦੇ ਗਰੁੱਪ ਪੜਾਅ ਦੇ ਸਾਰੇ ਤਿੰਨ ਮੈਚ ਜਿੱਤੇ; ਕੋਰੀਆ ਨੂੰ 1-0 ਨਾਲ ਹਰਾ ਕੇ ਦੱਖਣੀ ਅਫਰੀਕਾ ਨੌਕਆਊਟ ਗੇਡ਼ ’ਚ ਪੁੱਜਿਆ

  • fb
  • twitter
  • whatsapp
  • whatsapp
featured-img featured-img
ਮੈਕਸਿਕੋ ਸਿਟੀ ਵਿੱਚ ਹੋਏ ਇਕ ਮੈਚ ’ਚ ਚੈੱਕ ਗਣਰਾਜ ਨੂੰ ਹਰਾਉਣ ਤੋਂ ਬਾਅਦ ਮੈਕਸਿਕੋ ਦੇ ਗੋਲਕੀਪਰ ਗੁਈਲੇਰਮੋ ਓਕੋਆ (13) ਨੂੰ ਹਵਾ ’ਚ ਉਛਾਲਦੇ ਹੋਏ ਟੀਮ ਦੇ ਮੈਂਬਰ। -ਫੋਟੋ: ਪੀਟੀਆਈ
Advertisement

ਮਾਟੀਓ ਸ਼ਾਵੇਜ਼ ਅਤੇ ਜੂਲੀਅਨ ਕੁਇਨੋਨੇਸ ਵੱਲੋਂ ਦੂਜੇ ਅੱਧ ਦੀ ਸ਼ੁਰੂਆਤ ਵਿੱਚ ਛੇ ਮਿੰਟਾਂ ਦੇ ਫ਼ਰਕ ਵਿੱਚ ਕੀਤੇ ਗਏ ਗੋਲਾਂ ਦੀ ਬਦੌਲਤ ਮੈਕਸਿਕੋ ਨੇ ਬੁੱਧਵਾਰ ਨੂੰ ਚੈੱਕ ਗਣਰਾਜ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਆਪਣੇ ਆਲਮੀ ਕੱਪ ਦੇ ਗਰੁੱਪ ਪੜਾਅ ਦੇ ਤਿੰਨੋਂ ਮੈਚਾਂ ਵਿੱਚ ਜਿੱਤ ਦਰਜ ਕੀਤੀ। ਆਪਣਾ ਪਹਿਲਾ ਆਲਮੀ ਕੱਪ ਖੇਡ ਰਹੇ 22 ਸਾਲਾ ਸ਼ਾਵੇਜ਼ ਨੇ 55ਵੇਂ ਮਿੰਟ ਵਿੱਚ ਪਹਿਲਾ ਗੋਲ ਕਰ ਕੇ ਖਾਤਾ ਖੋਲ੍ਹਿਆ ਅਤੇ ਕੁਇਨੋਨੇਸ ਨੇ 61ਵੇਂ ਮਿੰਟ ਵਿੱਚ ਟੂਰਨਾਮੈਂਟ ਦਾ ਆਪਣਾ ਦੂਜਾ ਗੋਲ ਕੀਤਾ। ਉਪਰੰਤ ਅਲਵਾਰੋ ਫਿਡਾਲਗੋ ਨੇ ਵਾਧੂ ਸਮੇਂ ਵਿੱਚ ਇੱਕ ਹੋਰ ਗੋਲ ਜੋੜਿਆ।

ਇਸੇ ਦੌਰਾਨ ਇਕ ਹੋਰ ਮੈਚ ਵਿੱਚ ਦੱਖਣੀ ਅਫਰੀਕਾ ਨੇ ਬੁੱਧਵਾਰ ਰਾਤ ਦੱਖਣੀ ਕੋਰੀਆ ’ਤੇ 1-0 ਦੀ ਜਿੱਤ ਨਾਲ ਪਹਿਲੀ ਵਾਰ ਆਲਮੀ ਕੱਪ ਦੇ ਨੌਕਆਊਟ ਪੜਾਅ ਵਿੱਚ ਜਗ੍ਹਾ ਬਣਾਈ ਹੈ। ਥਾਪੈਲੋ ਮਾਸੈਕੋ ਨੇ 63ਵੇਂ ਮਿੰਟ ਵਿੱਚ ਸ਼ੇਪਾਂਗ ਮੋਰੇਮੀ ਦੇ ਸਟੀਕ ਕਰਾਸ ’ਤੇ ਗੋਲ ਕੀਤਾ। ਇਸ ਜਿੱਤ ਨਾਲ ਦੱਖਣੀ ਅਫਰੀਕਾ ਗਰੁੱਪ ‘ਏ’ ਵਿੱਚ ਮੈਕਸਿਕੋ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ, ਜਿਸ ਨੇ ਆਪਣੇ ਗਰੁੱਪ ਪੜਾਅ ਦੇ ਤਿੰਨੋਂ ਮੈਚ ਜਿੱਤੇ ਹਨ। ਮਾਸੈਕੋ ਨੇ ਮੈਚ ਵਿੱਚ ਕੁੱਲ ਪੰਜ ਸ਼ਾਟ ਲਏ ਤੇ ਉਹ ਟੂਰਨਾਮੈਂਟ ਵਿੱਚ ਅੱਠ ਸ਼ਾਟ ਦੇ ਨਾਲ ਦੱਖਣੀ ਅਫਰੀਕਾ ਵੱਲੋਂ ਸਭ ਤੋਂ ਅੱਗੇ ਹੈ।

Advertisement

ਇਸੇ ਤਰ੍ਹਾਂ ਆਲਮੀ ਕੱਪ ਦੇ ਇਕ ਹੋਰ ਮੈਚ ਵਿੱਚ ਮੋਰੱਕੋ ਨੇ ਹੈਤੀ ਨੂੰ 4-2 ਨਾਲ ਹਰਾਇਆ। ਮੋਰੱਕੋ ਜੋ ਕਿ ਚਾਰ ਸਾਲ ਪਹਿਲਾਂ ਕਤਰ ਵਿੱਚ ਆਲਮੀ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਅਫਰੀਕੀ ਟੀਮ ਬਣੀ ਸੀ, ਨੇ 52 ਸਾਲਾਂ ਵਿੱਚ ਪਹਿਲੀ ਵਾਰ ਫੁਟਬਾਲ ਦੇ ਇਸ ਸਭ ਤੋਂ ਵੱਡੇ ਮੰਚ ’ਤੇ ਖੇਡ ਰਹੀ ਟੀਮ ਹੈਤੀ ਖ਼ਿਲਾਫ਼ ਦੋ ਵਾਰ ਪੱਛੜਨ ਤੋਂ ਬਾਅਦ ਵਾਪਸੀ ਕੀਤੀ। 78ਵੇਂ ਮਿੰਟ ਵਿੱਚ ਰਹੀਮੀ ਦੇ ਡਿਫਲੈਕਟਡ ਸ਼ਾਟ ਨੇ ਮੋਰੱਕੋ ਨੂੰ 3-2 ਨਾਲ ਅੱਗੇ ਕਰ ਦਿੱਤਾ ਅਤੇ ਯਾਸੀਨ ਨੇ 89ਵੇਂ ਮਿੰਟ ਵਿੱਚ ਗੋਲ ਕਰ ਕੇ ਹੈਤੀ ਵੱਲੋਂ ਕਿਸੇ ਵੀ ਉਲਟਫੇਰ ਦੀ ਉਮੀਦ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ।

Advertisement

ਸਕੌਟਲੈਂਡ ਨੂੰ 3-0 ਨਾਲ ਹਰਾ ਕੇ ਬ੍ਰਾਜ਼ੀਲ ਨੌਕਆਊਟ ’ਚ

ਮਿਆਮੀ ਗਾਰਡਨਜ਼/ਵੈਨਕੂਵਰ: ਵਿਨੀਸ਼ੀਅਸ ਜੂਨੀਅਰ ਦੇ ਦੋ ਗੋਲਾਂ ਅਤੇ ਮੈਥਿਊਜ਼ ਕੁਨਹਾ ਦੇ ਇੱਕ ਗੋਲ ਦੀ ਬਦੌਲਤ ਪੰਜ ਵਾਰ ਦਾ ਆਲਮੀ ਕੱਪ ਜੇਤੂ ਬ੍ਰਾਜ਼ੀਲ ਬੁੱਧਵਾਰ ਨੂੰ ਸਕੌਟਲੈਂਡ ਨੂੰ 3-0 ਨਾਲ ਹਰਾ ਕੇ ਨੌਕਆਊਟ ਗੇੜ ਵਿੱਚ ਪਹੁੰਚ ਗਿਆ। ਵਿਨੀਸ਼ੀਅਸ ਜਿਸ ਨੇ ਬ੍ਰਾਜ਼ੀਲ ਦੇ ਗਰੁੱਪ ਪੜਾਅ ਦੇ ਤਿੰਨੋਂ ਮੈਚਾਂ ’ਚ ਗੋਲ ਕੀਤੇ ਹਨ, ਨੇ 7ਵੇਂ ਮਿੰਟ ਅਤੇ ਫਿਰ ਅੱਧੇ ਸਮੇਂ ਤੋਂ ਠੀਕ ਪਹਿਲਾਂ ਗੋਲ ਕੀਤਾ। ਇਸ ਦੇ ਨਾਲ ਹੀ ਉਸ ਨੇ ਚਾਰ ਗੋਲਾਂ ਦੇ ਨਾਲ ਫਰਾਂਸ ਦੇ ਕਾਇਲੀਅਨ ਐਮਬਾਪੇ ਦੀ ਬਰਾਬਰੀ ਕਰ ਲਈ ਹੈ, ਜੋ ਟੂਰਨਾਮੈਂਟ ਵਿੱਚ ਸਭ ਤੋਂ ਵੱਧ 5 ਗੋਲ ਕਰਨ ਵਾਲੇ ਲਿਓਨਲ ਮੈਸੀ ਤੋਂ ਸਿਰਫ਼ ਇੱਕ ਗੋਲ ਪਿੱਛੇ ਹੈ। ਇਸੇ ਦੌਰਾਨ ਇਕ ਹੋਰ ਮੈਚ ਵਿੱਚ ਸਵਿਟਜ਼ਰਲੈਂਡ ਨੇ ਬੁੱਧਵਾਰ ਨੂੰ ਕੈਨੇਡਾ ਨੂੰ 2-1 ਨਾਲ ਹਰਾ ਕੇ ਗਰੁੱਪ ‘ਬੀ’ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਟੀਮ ਲਈ ਰੁਬੇਨ ਵਾਰਗਾਸ ਅਤੇ ਜੋਹਾਨ ਮੰਜ਼ਾਂਬੀ ਨੇ ਗੋਲ ਕੀਤੇ। -ਏਪੀ

Advertisement
×