DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Football: ਓਜੇਡਾ ਦੀ ਹੈਟਰਿਕ ਅੱਗੇ Lionel Messi ਦਾ ਜਾਦੂ ਫਿੱਕਾ ਪਿਆ

ਓਰਲੈਂਡੋ ਸਿਟੀ ਨੇ ਇੰਟਰ ਮਿਆਮੀ ਨੂੰ 4-3 ਨਾਲ ਹਰਾਇਆ; ਮੈਸੀ ਦਾ ਗੋਲ ਤੇ ਦੋ ਅਸਿਸਟ ਵੀ ਕੰਮ ਨਾ ਆਏ

  • fb
  • twitter
  • whatsapp
  • whatsapp
featured-img featured-img
ਗੇਂਦ ’ਤੇ ਕਬਜ਼ੇ ਦੀ ਕੋਸ਼ਿਸ਼ ਕਰਦਾ ਹੋਇਆ ਲਿਓਨਲ ਮੈਸੀ ਤੇ ਓਰਲੈਂਡੋ ਸਿਟੀ ਦਾ ਖਿਡਾਰੀ। -ਫੋਟੋ: ਰਾਇਟਰਜ਼
Advertisement

ਮਾਰਟਿਨ ਓਜੇਡਾ ਦੀ ਸ਼ਾਨਦਾਰ ਹੈਟਰਿਕ ਸਦਕਾ ਓਰਲੈਂਡੋ ਸਿਟੀ ਨੇ ਬੀਤੀ ਰਾਤ ਰੋਮਾਂਚਕ ਮੁਕਾਬਲੇ ਵਿੱਚ ਲਿਓਨਲ ਮੈਸੀ ਦੀ ਟੀਮ ਇੰਟਰ ਮਿਆਮੀ ਨੂੰ 4-3 ਨਾਲ ਹਰਾ ਦਿੱਤਾ। ਇਸ ਹਾਰ ਨਾਲ ਮਿਆਮੀ ਦਾ 11 ਮੈਚਾਂ ਤੋਂ ਅਜੇਤੂ ਰਹਿਣ ਦਾ ਸਿਲਸਿਲਾ ਵੀ ਟੁੱਟ ਗਿਆ।

ਇੱਕ ਵੇਲੇ ਇੰਟਰ ਮਿਆਮੀ 3-0 ਨਾਲ ਅੱਗੇ ਸੀ ਅਤੇ ਆਪਣੇ ਸਹਿ-ਮਾਲਕ ਡੇਵਿਡ ਬੈਕਹਮ ਦੇ ਜਨਮ ਦਿਨ ਮੌਕੇ ਆਸਾਨ ਜਿੱਤ ਵੱਲ ਵਧ ਰਹੀ ਸੀ। ਪਰ, ਓਰਲੈਂਡੋ ਸਿਟੀ ਨੇ ਜ਼ਬਰਦਸਤ ਵਾਪਸੀ ਕੀਤੀ। ਕਲੱਬ ਲਈ ਆਪਣੇ 100ਵੇਂ ਮੈਚ ਵਿੱਚ ਮੈਸੀ ਨੇ ਇੱਕ ਗੋਲ ਅਤੇ ਦੋ ਅਸਿਸਟ ਕੀਤੇ, ਪਰ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕਿਆ।

Advertisement

ਓਜੇਡਾ ਨੇ ਪਹਿਲਾਂ 39ਵੇਂ ਅਤੇ ਫਿਰ 68ਵੇਂ ਮਿੰਟ ਵਿੱਚ ਗੋਲ ਕਰ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਇਸ ਤੋਂ ਬਾਅਦ ਉਸ ਨੇ 78ਵੇਂ ਮਿੰਟ ਵਿੱਚ ਪੈਨਲਟੀ ’ਤੇ ਗੋਲ ਕਰ ਕੇ ਸਕੋਰ 3-3 ਨਾਲ ਬਰਾਬਰ ਕਰ ਦਿੱਤਾ। ਮੈਚ ਦੇ ਵਾਧੂ ਸਮੇਂ ਵਿੱਚ ਟਾਇਰੇਸ ਸਪਾਈਸਰ ਨੇ ਗੋਲ ਦਾਗ਼ ਕੇ ਓਰਲੈਂਡੋ ਨੂੰ ਯਾਦਗਾਰੀ ਜਿੱਤ ਦਿਵਾਈ।

Advertisement

ਇਸ ਹਾਰ ਨਾਲ ਇੰਟਰ ਮਿਆਮੀ ਦਾ ਆਪਣੇ ਨਵੇਂ ਘਰੇਲੂ ਮੈਦਾਨ ’ਤੇ ਜਿੱਤ ਦਾ ਇੰਤਜ਼ਾਰ ਹੋਰ ਲੰਮਾ ਹੋ ਗਿਆ ਹੈ, ਜਿੱਥੇ ਉਹ ਹੁਣ ਤੱਕ ਕੋਈ ਮੈਚ ਨਹੀਂ ਜਿੱਤ ਸਕੀ।

Advertisement
×