DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਫੁਟਬਾਲ: India ਨੇ AFC ਅੰਡਰ-20 Asian cup qualifiers ਲਈ 23 ਮੈਂਬਰੀ team ਐਲਾਨੀ

ਭਾਰਤ ਨੇ ਅੱਜ ਤਾਸ਼ਕੰਦ ਵਿੱਚ ਹੋਣ ਵਾਲੇ ਆਗਾਮੀ ਏ ਐੱਫ ਸੀ ਅੰਡਰ-20 ਏਸ਼ੀਅਨ ਕੱਪ ਕੁਆਲੀਫਾਇਅਰਜ਼ ਲਈ ਕੌਮੀ ਕੈਂਪ ਵਾਸਤੇ ਸੱਦੇ ਗਏ ਅੱਠ ਖਿਡਾਰੀਆਂ ਨੂੰ ਬਾਹਰ ਕਰਨ ਤੋਂ ਬਾਅਦ 23 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਕੁਆਲੀਫਾਇੰਗ ਟੂਰਨਾਮੈਂਟ 31...

  • fb
  • twitter
  • whatsapp
  • whatsapp
Advertisement

ਭਾਰਤ ਨੇ ਅੱਜ ਤਾਸ਼ਕੰਦ ਵਿੱਚ ਹੋਣ ਵਾਲੇ ਆਗਾਮੀ ਏ ਐੱਫ ਸੀ ਅੰਡਰ-20 ਏਸ਼ੀਅਨ ਕੱਪ ਕੁਆਲੀਫਾਇਅਰਜ਼ ਲਈ ਕੌਮੀ ਕੈਂਪ ਵਾਸਤੇ ਸੱਦੇ ਗਏ ਅੱਠ ਖਿਡਾਰੀਆਂ ਨੂੰ ਬਾਹਰ ਕਰਨ ਤੋਂ ਬਾਅਦ 23 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਕੁਆਲੀਫਾਇੰਗ ਟੂਰਨਾਮੈਂਟ 31 ਅਗਸਤ ਤੋਂ 6 ਸਤੰਬਰ ਤੱਕ ਉਜ਼ਬੈਕਿਸਤਾਨ ਦੀ ਰਾਜਧਾਨੀ ਵਿੱਚ ਖੇਡਿਆ ਜਾਵੇਗਾ। ਮੁੱਖ ਟੂਰਨਾਮੈਂਟ ਅਗਲੇ ਸਾਲ ਚੀਨ ਵਿੱਚ ਹੋਵੇਗਾ। ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏ ਆਈ ਐੱਫ ਐੱਫ) ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਸਿੰਗਾਪੁਰ ਵਿਰੁੱਧ ਦੋਸਤਾਨਾ ਮੈਚਾਂ ਤੋਂ ਪਹਿਲਾਂ ਐਲਾਨੀ ਗਈ 30 ਖਿਡਾਰੀਆਂ ਦੀ ਸੂਚੀ ਵਿੱਚੋਂ ਅੱਠ ਖਿਡਾਰੀਆਂ ਨੂੰ ਤਕਨੀਕੀ ਜਾਂ ਸੱਟ ਨਾਲ ਜੁੜੇ ਕਾਰਨਾਂ ਕਰ ਕੇ ਟੀਮ ਵਿੱਚੋਂ ਰਿਲੀਜ਼ ਕਰ ਦਿੱਤਾ ਗਿਆ ਹੈ।

ਇਨ੍ਹਾਂ ਖਿਡਾਰੀਆਂ ਵਿੱਚ ਸ਼ੁਹੈਦ ਕੋਯਾ ਥੰਗਲ ਪੀ ਐੱਸ, ਅਰਸ਼ਵੀਰ ਸਿੰਘ, ਆਸ਼ਿਕ ਅਧਿਕਾਰੀ, ਦੱਲਾਲਮੁਓਨ ਗਾਂਗਟੇ, ਲੈਵਿਸ ਜ਼ਾਂਗਮਿਨਲੁਨ, ਅਗਸਤਿਆ ਭੱਟ, ਨਿਰੂਪਮ ਗੌੜਾ ਐੱਚ ਅਤੇ ਯੋਹਾਨ ਬੈਂਜਾਮਿਨ ਸ਼ਾਮਲ ਹਨ। ਇਸ ਦੌਰਾਨ, ਦਾਨੀਅਲ ਮਕਾਕਮਾਯੁਮ ਟੀਮ ਵਿੱਚ ਸ਼ਾਮਲ ਹੋ ਗਏ ਹਨ। ਜੂਨ ਵਿੱਚ ਬੰਗਲੂਰੂ ’ਚ ਟਰਾਇਲ ਸ਼ੁਰੂ ਹੋਣ ਤੋਂ ਬਾਅਦ ਸੌ ਤੋਂ ਵੱਧ ਖਿਡਾਰੀਆਂ ਦਾ ਮੁਲਾਂਕਣ ਕੀਤਾ ਗਿਆ ਸੀ, ਜਿਸ ਮਗਰੋਂ ਅੰਤਮ 23 ਖਿਡਾਰੀਆਂ ਦੀ ਚੋਣ ਕੀਤੀ ਗਈ।

Advertisement

Advertisement
Advertisement
×