ਇੰਗਲੈਂਡ ’ਚ ਇਕ ਹੋਰ ਸਿੱਖ ਗੇਂਦਬਾਜ਼ ਮੌਂਟੀ ਪਨੇਸਰ ਦੇ ਨਕਸ਼ੇ ਕਦਮ ’ਤੇ

ਇੰਗਲੈਂਡ ’ਚ ਇਕ ਹੋਰ ਸਿੱਖ ਗੇਂਦਬਾਜ਼ ਮੌਂਟੀ ਪਨੇਸਰ ਦੇ ਨਕਸ਼ੇ ਕਦਮ ’ਤੇ

ਲੰਡਨ, 27 ਜੂਨ

ਸਰੀ ਦਾ ਅਮਰ ਵਿਰਦੀ ਆਸ਼ਾਵਾਦੀ ਹੈ ਅਤੇ ਉਹ ਆਪਣੇ ਸਿੱਖ ਫ਼ਿਰਕੀ ਗੇਂਦਬਾਜ਼ ਮੌਂਟੀ ਪਨੇਸਰ ਦੇ ਨਕਸ਼ੇ-ਕਦਮ ’ਤੇ ਚੱਲਦਿਆਂ ਇੰਗਲੈਂਡ ਟੈਸਟ ਟੀਮ ਵਿੱਚ ਥਾਂ ਬਣਾਉਣ ਦੀ ਭਾਲ ਵਿੱਚ ਹੈ। ਇੰਗਲੈਂਡ ਨੇ ਸਾਊਥੈਂਪਟਨ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ 8 ਜੁਲਾਈ ਤੋਂ ਘਰੇਲੂ ਲੜੀ ਖੇਡਣੀ ਹੈ। 21 ਸਾਲਾ ਵਿਰਦੀ ਨੇ ਨਵੀਂ ਬਹਿਸ ‘ਘੱਟਗਿਣਤੀਆਂ ਦੀ ਇੰਗਲਿਸ਼ ਕ੍ਰਿਕਟ ਵਿੱਚ ਨੁਮਾਇੰਦਗੀ’ ਨਾਲ ਇੰਗਲੈਂਡ ਦੇ 30 ਮੈਂਬਰੀ ਟਰੇਨਿੰਗ ਗਰੁੱਪ ਵਿੱਚ ਥਾਂ ਬਣਾਈ ਹੈ। ਵਿਰਦੀ ਨੇ ਬ੍ਰਿਟਿਸ਼ ਮੀਡੀਆ ਨੂੰ ਕਿਹਾ, ‘‘ਮੈਂ ਗਰੈਮ ਸਵੈਨ ਅਤੇ ਮੌਂਟੀ ਪਨੇਸਰ ਦੀ ਗੇਂਦਬਾਜ਼ੀ ਨੂੰ ਵੇਖਦਿਆਂ ਵੱਡਾ ਹੋਇਆ ਹਾਂ ਅਤੇ ਉਹ ਮੇਰੇ ਪ੍ਰੇਰਨਾ ਸਰੋਤ ਹਨ।’’ ਉਸ ਨੇ ਕਿਹਾ, ‘‘ਮੌਂਟੀ ਤਾਂ ਬਿਲਕੁਲ ਮੇਰੇ ਵਾਂਗ ਦਿਸਦਾ ਹੈ। ਉਹ ਮੇਰੇ ਹੀ ਭਾਈਚਾਰੇ (ਸਿੱਖ) ਤੋਂ ਆਉਂਦਾ ਹੈ। ਅਸੀਂ ਘੱਟਗਿਣਤੀ ਭਾਈਚਾਰੇ ਤੋਂ ਆਉਂਦੇ ਹਾਂ, ਜਿਸ ਦੀ ਕ੍ਰਿਕਟ ਵਿੱਚ ਗਿਣਤੀ ਬਹੁਤ ਥੋੜ੍ਹੀ ਹੈ। ਜਦੋਂ ਤੁਸੀਂ ਆਪਣੇ ਨਾਲਦੇ ਵਿਅਕਤੀ ਨੂੰ ਦੂਜੇ ਖੇਤਰ ਵਿੱਚ ਬਿਹਤਰ ਕਰਦਾ ਵੇਖਦੇ ਹੋ ਤਾਂ ਤੁਹਾਨੂੰ ਵੀ ਲਗਦਾ ਹੈ ਕਿ ਤੁਸੀਂ ਵੀ ਕਰ ਸਕਦੇ ਹੋ।’’ ਖੱਬੇ ਹੱਥ ਦੇ ਸਪਿੰਨਰ ਪਨੇਸਰ ਨੇ ਇੰਗਲੈਂਡ ਲਈ 50 ਟੈਸਟ ਖੇਡੇ ਹਨ।
-ਰਾਇਟਰਜ਼

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All