DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Punjab ਦੇ Five Players ਦੀ Masters Hockey ਆਲਮੀ ਕੱਪ ਲਈ Selection

ਵੱਖ-ਵੱਖ ਕੌਮਾਂਤਰੀ ਤੇ ਕੌਮੀ ਮੁਕਾਬਲਿਆਂ ’ਚ ਪਹਿਲਾਂ ਵੀ ਕਰ ਚੁੱਕੇ ਨੇ ਦੇਸ਼ ਤੇ ਪੰਜਾਬ ਦੀ ਨੁਮਾਇੰਦਗੀ

  • fb
  • twitter
  • whatsapp
  • whatsapp
featured-img featured-img
ਵਰਲਡ ਕੱਪ ਵਿੱਚ ਭਾਗ ਲੈਣ ਵਾਲੇ ਅਵਤਾਰ ਸਿੰਘ, ਨਰਿੰਦਰ ਸਿੰਘ, ਰੁਪਿੰਦਰ ਸਿੰਘ ਗਿੱਲ, ਕਮਲਜੀਤ ਸ਼ਾਹੀ ਤੇ ਹਰਦੀਪ ਸਿੰਘ ਸ਼ਾਹੀ।
Advertisement

ਹਾਲੈਂਡ ਤੇ ਬੈਲਜੀਅਮ ਵਿੱਚ 22 ਜੁਲਾਈ ਤੋਂ 16 ਅਗਸਤ 2026 ਤੱਕ ਹੋ ਰਹੇ ਮਾਸਟਰਜ਼ ਹਾਕੀ ਆਲਮੀ ਕੱਪ ਵਿੱਚ ਪੰਜਾਬ ਦੇ ਪੰਜ ਖਿਡਾਰੀ ਭਾਗ ਲੈ ਰਹੇ ਹਨ। ਐੱਫ ਆਈ ਐੱਚ ਵੱਲੋਂ ਮਾਨਤਾ ਪ੍ਰਾਪਤ ਆਰਗੇਨਾਈਜ਼ੇਸ਼ਨ ਆਲਮੀ ਮਾਸਟਰਜ਼ ਹਾਕੀ ਵੱਲੋਂ ਕਰਵਾਏ ਜਾ ਰਹੇ ਇਸ ਮਾਸਟਰਜ਼ ਹਾਕੀ ਆਲਮੀ ਕੱਪ ਵਿੱਚ ਸੰਸਾਰ ਭਰ ’ਚੋਂ 35 ਤੋਂ 80 ਸਾਲ ਤੱਕ ਦੇ ਖਿਡਾਰੀ ਵੱਖ-ਵੱਖ ਉਮਰ ਵਰਗ ਵਿੱਚ ਆਪੋ ਆਪਣੇ ਦੇਸ਼ ਦੇ ਝੰਡੇ ਹੇਠ ਤੇ ਕਈ ਕੌਮੀ ਹਾਕੀ ਕਲੱਬ ਭਾਗ ਲੈਂਦੇ ਹਨ।

ਇਸ ਆਲਮੀ ਕੱਪ ਲਈ ਸਮਰਾਲਾ ਤੋਂ ਡਾ. ਹਰਦੀਪ ਸਿੰਘ ਸ਼ਾਹੀ, ਕਮਲਜੀਤ ਸ਼ਾਹੀ, ਰੁਪਿੰਦਰ ਸਿੰਘ ਗਿੱਲ ਅਤੇ ਜਲੰਧਰ ਤੋਂ ਅਵਤਾਰ ਸਿੰਘ ਤੇ ਨਰਿੰਦਰ ਸਿੰਘ ਦੀ 55 ਸਾਲ ਉਮਰ ਵਰਗ ਵਿੱਚ ਅਲਾਇੰਸ ਇੰਟਰਨੈਸ਼ਨਲ ਹਾਕੀ ਕਲੱਬ ਵੱਲੋਂ ਚੋਣ ਕੀਤੀ ਗਈ ਹੈ। ਡਾ. ਹਰਦੀਪ ਸਿੰਘ ਸ਼ਾਹੀ ਤੇ ਕਮਲਜੀਤ ਸ਼ਾਹੀ 2022 ਤੇ 2024 ਵਿੱਚ 50 ਸਾਲ ਉਮਰ ਵਰਗ ਵਿੱਚ ‘ਪੈਨ ਪੈਸੀਫਿਕ ਮਾਸਟਰਜ਼ ਗੇਮਜ਼’ ਗੋਲਡ ਕੋਸਟ ਆਸਟਰੇਲੀਆ ਦੀ ਗੋਲਡ ਮੈਡਲ ਜੇਤੂ ਟੀਮ ਦੇ ਮੈਂਬਰ ਰਹੇ ਹਨ ਅਤੇ ਯੂਰੋਪੀਅਨ ਚੈਂਪੀਅਨਸ਼ਿਪ ਇੰਗਲੈਂਡ 2025 ਵਿੱਚ ਵੀ ਭਾਗ ਲੈ ਚੁੱਕੇ ਹਨ। ਇਸੇ ਤਰ੍ਹਾਂ ਰੁਪਿੰਦਰ ਸਿੰਘ ਗਿੱਲ, ਅਵਤਾਰ ਸਿੰਘ ਤੇ ਨਰਿੰਦਰ ਸਿੰਘ 2025 ਵਿੱਚ ਹਾਕੀ ਇੰਡੀਆ ਵੱਲੋਂ 40 ਸਾਲ ਉਮਰ ਵਰਗ ਦੇ ਨੈਸ਼ਨਲ ਮਾਸਟਰਜ਼ ਹਾਕੀ ਟੂਰਨਾਮੈਂਟ ਚੇਨੱਈ ਵਿਚ ਪੰਜਾਬ ਦੀ ਨੁਮਾਇੰਦਗੀ ਕਰ ਚੁੱਕੇ ਹਨ।

Advertisement

Advertisement
Advertisement
×