DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

First Test: ਸਪਿੰਨਰ Manav Suthar ਤੇ Ravindra Jadeja ਦਾ ਸ਼ਾਨਦਾਰ ਪ੍ਰਦਰਸ਼ਨ

ਦਿਨੁਸ਼ਾ ਦੇ ਸੈਂਕੜੇ ਦੇ ਬਾਵਜੂਦ ਭਾਰਤ ਮਜ਼ਬੂਤ ਸਥਿਤੀ ’ਚ

  • fb
  • twitter
  • whatsapp
  • whatsapp
featured-img featured-img
ਸ੍ਰੀਲੰਕਾ ਦੇ ਬੱਲੇਬਾਜ਼ ਸੋਨਲ ਦਿਨੁਸ਼ਾ ਦਾ ਵਿਕਟ ਲੈਣ ਤੋਂ ਬਾਅਦ ਸਾਥੀਆਂ ਨਾਲ ਖੁਸ਼ੀ ਮਨਾਉਂਦਾ ਹੋਇਆ ਭਾਰਤੀ ਗੇਂਦਬਾਜ਼ ਰਵਿੰਦਰ ਜਡੇਜਾ। -ਫੋਟੋ: ਏਐੱਨਆਈ
Advertisement

ਇੱਥੇ ਅੱਜ ਪਹਿਲੇ ਟੈਸਟ ਦੇ ਤੀਜੇ ਦਿਨ ਭਾਰਤੀ ਗੇਂਦਬਾਜ਼ਾਂ ਨੂੰ ਸੋਨਲ ਦਿਨੁਸ਼ਾ ਦੇ ਰੂਪ ਵਿੱਚ ਅਚਾਨਕ ਅੜਿੱਕੇ ਦਾ ਸਾਹਮਣਾ ਕਰਨਾ ਪਿਆ, ਪਰ ਮਾਨਵ ਸੁਥਰ ਦੀ ਅਗਵਾਈ ਵਾਲੀ ਯੂਨਿਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ੍ਰੀਲੰਕਾ ਵਿਰੁੱਧ 178 ਦੌੜਾਂ ਦੀ ਵੱਡੀ ਲੀਡ ਹਾਸਲ ਕਰ ਲਈ ਹੈ। ਮਾਨਵ ਸੁਥਰ (4/76) ਅਤੇ ਰਵਿੰਦਰ ਜਡੇਜਾ (3/57) ਦੀ ਹੁਨਰਮੰਦ ਗੇਂਦਬਾਜ਼ੀ ਦੀ ਬਦੌਲਤ ਸ੍ਰੀਲੰਕਾ ਦੀ ਪਹਿਲੀ ਪਾਰੀ 284 ਦੌੜਾਂ ’ਤੇ ਸਿਮਟ ਗਈ। ਖੱਬੂ ਸਪਿੰਨਰ ਸੁਥਰ ਦੀ ਸ਼ੁਰੂਆਤ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਜਦੋਂ ਦੁਪਹਿਰ ਦੇ ਖਾਣੇ ਤੱਕ ਮੇਜ਼ਬਾਨ ਟੀਮ 99 ਦੌੜਾਂ ’ਤੇ ਪੰਜ ਵਿਕਟਾਂ ਗੁਆ ਚੁੱਕੀ ਸੀ, ਤਾਂ ਉਨ੍ਹਾਂ ਦਾ ਅੰਤ ਨੇੜੇ ਜਾਪ ਰਿਹਾ ਸੀ ਪਰ ਦਿਨੁਸ਼ਾ ਜਿਸ ਨੇ 168 ਗੇਂਦਾਂ ਵਿੱਚ 100 ਦੌੜਾਂ ਬਣਾ ਕੇ ਆਪਣਾ ਪਹਿਲਾ ਕੌਮਾਂਤਰੀ ਸੈਂਕੜਾ ਜੜਿਆ ਅਤੇ ਤਜਰਬੇਕਾਰ ਨਿਰੋਸ਼ਨ ਡਿਕਵੇਲਾ (115 ਗੇਂਦਾਂ ’ਤੇ 80 ਦੌੜਾਂ) ਨੇ ਛੇਵੇਂ ਵਿਕਟ ਲਈ 216 ਗੇਂਦਾਂ ਵਿੱਚ 146 ਦੌੜਾਂ ਦੀ ਭਾਈਵਾਲੀ ਕਰ ਕੇ ਭਾਰਤੀ ਗੇਂਦਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਸ੍ਰੀਲੰਕਾ ਨੇ ਦੂਜੇ ਸੈਸ਼ਨ ਵਿੱਚ ਬਿਨਾਂ ਕੋਈ ਵਿਕਟ ਗੁਆਏ 116 ਦੌੜਾਂ ਜੋੜੀਆਂ। ਆਪਣੇ ਚੋਟੀ ਦੇ ਕ੍ਰਮ ਦੇ ਸਾਥੀਆਂ ਦੇ ਉਲਟ, ਡਿਕਵੇਲਾ ਅਤੇ ਦਿਨੁਸ਼ਾ ਜਲਦਬਾਜ਼ੀ ਵਿੱਚ ਨਹੀਂ ਸਨ ਅਤੇ ਉਨ੍ਹਾਂ ਨੇ ਬੱਲੇਬਾਜ਼ੀ ਲਈ ਅਜੇ ਵੀ ਚੰਗੀ ਪਿੱਚ ’ਤੇ ਸ਼ਾਟ ਚੋਣ ਵਿੱਚ ਬਹੁਤ ਸਮਝਦਾਰੀ ਦਿਖਾਈ। ਭਾਰਤੀ ਸਪਿੰਨਰਾਂ ਵਿਰੁੱਧ ਦੋਵਾਂ ਬੱਲੇਬਾਜ਼ਾਂ ਲਈ ‘ਸਵੀਪ’ ਸ਼ਾਟ ਦੌੜਾਂ ਬਣਾਉਣ ਦਾ ਮਨਪਸੰਦ ਤਰੀਕਾ ਰਿਹਾ ਅਤੇ ਦੋਵਾਂ ਸ੍ਰੀਲੰਕਾਈ ਖਿਡਾਰੀਆਂ ਨੇ ਸਟੰਪ ਲਾਈਨ ਦੀਆਂ ਗੇਂਦਾਂ ਨੂੰ ਖੇਡਣ ’ਚ ਵਧੀਆ ਹੁਨਰ ਦਿਖਾਇਆ।

Advertisement
Advertisement
×